ਚੀਕਾ, 16 ਅਗੱਸਤ (ਸੁਖਵੰਤ ਸਿੰਘ ਗੁਹਲਾ): ਗੁਰੂ ਤੇਗ ਬਹਾਦੁਰ ਸੀਨੀਅਰ ਸੈਕੰਡਰੀ ਸਕੂਲ ਚੀਕਾ ਵਿਚ ਆਜ਼ਾਦੀ ਦਿਵਸ ਦੇ ਪਾਵਨ ਅਵਸਰ ਤੇ ਰੰਗਾ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਬਚਿਆਂ ਨੇ ਦੇਸ ਭਗਤੀ ਤੇ ਭਾਸ਼ਣ, ਕਵਿਤਾਵਾਂ, ਗੀਤ ਤੇ ਕਈ ਰੰਗਾਂ ਰੰਗ ਝਲਕੀਆਂ ਪੇਸ਼ ਕੀਤੀਆਂ। ਇਸ ਦਿਵਸ ਮੌਕੇ ਪਹੁੰਚੇ ਡਾਕਟਰ ਕਰਨਦੀਪ ਸਿੰਘ ਨੇ ਬੱਚਿਆਂ ਪ੍ਰੇਰਿਤ ਕੀਤਾ ਕਿ ਉਹ ਸੰਕਲਪ ਕਰਨ ਕਿ ਉਹ ਹਰ ਇਕ ਬੱਚਾ ਇਕ ਇਕ ਰੁਖ ਜ਼ਰੂਰ ਲਗਾਉਣ। ਇਸ ਮੌਕੇ ਮੁਖ ਮਹਿਮਾਨ ਡਾਕਟਰ ਕਰਨਦੀਪ ਸਿੰਘ ਜੀ ਅਤੇ ਕਮੇਟੀ ਮੈਂਬਰ ਮੇਜਰ ਸਿੰਘ, ਟਹਲ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ ਅਤੇ ਸਾਰੇ ਅਦਿਆਪਕ ਮੌਜੂਦ ਸਨ।