ਅਸੰਧ, 12 ਅਗੱਸਤ (ਰਾਮਗੜ੍ਹੀਆ): ਕਰਨਾਲ ਰੋਡ ਸਥਿਤ ਜੇਪੀਐਸ ਅਕੈਡਮੀ ਪਬਲਿਕ ਸਕੂਲ 'ਚ ਆਜ਼ਾਦੀ ਦਿਵਸ ਤੇ ਜਨਮਅਸ਼ਟਮੀ ਬਹੁਤ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਦੇਸ਼ ਭਗਤੀ ਦੇ ਗੀਤ, ਲਘੂ ਨਾਟਕ ਅਤੇ ਜਨਮਦਿਵਸ ਦੇ ਮੌਕੇ 'ਤੇ ਸ਼੍ਰੀ ਕ੍ਰਿਸ਼ਣ ਦੇ ਜਨਮ ਤੋਂ ਲੈ ਕੇ ਕੰਸ ਦੀ ਹੱਤਿਆ ਤੱਕ ਦੀਆਂ ਘਟਨਾਵਾਂ ਬੱਚਿਆਂ ਦੁਆਰਾ ਇਕ ਨਾਟਕੀ ਰੂਪ 'ਚ ਪੇਸ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਬੱਚਿਆਂ ਨੇ ਰੰਗਾਰੰਗ ਸੰਸਕ੍ਰਿਤਕ ਪ੍ਰੋਗਰਾਮ ਤਹਿਤ ਕਈ ਮਨਮੋਹਕ ਪ੍ਰਸਤੁਤੀਆਂ ਦਿਤੀਆਂ। ਅਕੈਡਮੀ ਚੇਅਰਮੈਨ ਯੋਗੇਂਦਰ ਰਾਣਾ ਨੇ ਆਜ਼ਾਦੀ ਦਿਵਸ ਅਤੇ ਜਨਮਅਸ਼ਟਮੀ ਦੀ ਵਧਾਈ ਦਿਤੀ ਅਤੇ ਕਿਹਾ ਕਿ ਦੇਸ਼ ਦੇ ਇਤਿਹਾਸ 'ਚ ਆਜ਼ਾਦੀ ਦਿਵਸ ਅਤੇ ਜਨਮਅਸ਼ਟਮੀ ਦਾ ਬਹੁਤ ਮਹੱਤਵ ਹੈ। ਪ੍ਰਧਾਨ ਮੋਹਨ ਸਿੰਘ ਨੇ ਵੀ ਆਜ਼ਾਦੀ ਦਿਵਸ ਨਾਲ ਜੁੜੇ ਪ੍ਰਸੰਗਾਂ ਦਾ ਜ਼ਿਕਰ ਕੀਤਾ।