ਆਖਿਰ ਪੁਲਿਸ ਅੜਿੱਕੇ ਆਈ ਵਿਪਾਸਨਾ, ਖੋਲੇ ਸੌਦਾ ਸਾਧ ਦੇ ਇਹ ਰਾਜ਼

ਹਰਿਆਣਾ ਖ਼ਬਰਾਂ

ਸਿਰਸਾ ਵਿੱਚ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਤੋਂ ਐਸ.ਆਈ.ਟੀ ਦੇ ਇੰਚਾਰਜ ਨੇ ਸੋਮਵਾਰ ਨੂੰ ਕਰੀਬ ਸਵਾ ਤਿੰਨ ਘੰਟੇ ਤੱਕ ਪੁੱਛਗਿਛ ਕੀਤੀ। ਡੀਐੱਸਪੀ ਕੁਲਦੀਪ ਬੈਨੀਵਾਲ ਨੇ ਪੰਚਕੂਲਾ ਅਤੇ ਸਿਰਸੇ ਦੇ ਸ਼ਾਹਪੁਰ ਬੇਗੂ ਅਤੇ ਮਿਲਕ ਪਲਾਂਟ ਵਿੱਚ ਹੋਈ ਆਗਜਨੀ ਅਤੇ ਦੰਗਿਆਂ ਨੂੰ ਲੈ ਕੇ ਵਿਪਾਸਨਾ ਤੋਂ ਸਵਾਲ ਜਵਾਬ ਕੀਤੇ। ਇਸ ਤੋਂ ਪਹਿਲਾਂ ਵੀ ਉਹਨੂੰ ਪੁੱਛਗਿਛ ਲਈ ਬੁਲਾਇਆ ਗਿਆ ਸੀ, ਪਰ ਤੱਦ ਤਬੀਅਤ ਖ਼ਰਾਬ ਹੋਣ ਦਾ ਹਵਾਲਾ ਦੇ ਕੇ ਨਹੀਂ ਆਈ ਸੀ।

ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਦੇ ਬਾਅਦ ਉਸਦੇ ਤਮਾਮ ਰਾਜ ਬੇਪਰਦਾ ਹੋ ਰਹੇ ਹਨ। ਇੱਕ ਪਾਸੇ ਪੁਲਿਸ ਉਸਦੀ ਖਾਸ ਹਨੀਪ੍ਰੀਤ ਦੀ ਤਲਾਸ਼ ਕਰ ਰਹੀ ਹੈ, ਤਾਂ ਦੂਜੇ ਪਾਸੇ ਐਸ.ਆਈ.ਟੀ ਨੇ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਉੱਤੇ ਵੀ ਸ਼ਿਕੰਜਾ ਕਸ ਦਿੱਤਾ ਹੈ। ਸੋਮਵਾਰ ਨੂੰ ਐਸ.ਆਈ.ਟੀ ਦੇ ਡੀਐੱਸਪੀ ਕੁਲਦੀਪ ਬੈਨੀਵਾਲ ਨੇ ਵਿਪਾਸਨਾ ਨੂੰ ਸਿਰਸਾ ਦੀ ਹੁਡਾ ਪੁਲਿਸ ਚੌਂਕੀ ਵਿੱਚ ਬੁਲਾ ਕੇ ਬੰਦ ਕਮਰੇ ਵਿੱਚ ਉਨ੍ਹਾਂ ਤੋਂ ਪੁੱਛਗਿਛ ਕੀਤੀ ।