ਨਵੀਂ ਦਿੱਲੀ, 26
ਸਤੰਬਰ (ਸੁਖਰਾਜ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚਮਨ
ਸਿੰਘ ਸ਼ਾਹਪੁਰਾ, ਹਰਜਿੰਦਰ ਸਿੰਘ ਤੇ ਉਂਕਾਰ ਸਿੰਘ ਰਾਜਾ ਦੀ ਪ੍ਰਧਾਨਗੀ ਹੇਠ ਸੰਤਗੜ ਦੇ
ਸੰਗਤ ਦਰਸ਼ਨ ਦਫ਼ਤਰ ਵਿਚ ਇਕ ਵਿਸ਼ੇਸ਼ ਇਕਤਰਤਾ ਹੋਈ, ਜਿਸ ਵਿਚ ਬੀਤੇ ਦਿਨੀਂ ਇਕ ਸਿੱਖ
ਨੌਜੁਆਨ ਦੀ ਸਿਰਫਿਰੇ ਵਲੋਂ ਕੀਤੀ ਗਈ ਹੱਤਿਆ ਦੀ ਘੋਰ ਨਿੰਦਿਆ ਕੀਤੀ ਗਈ।
ਇਸ ਮੀਟਿੰਗ 'ਚ
ਗੁਰਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੌਜੁਦਾ ਹਾਲਾਤਾਂ ਬਾਰੇ ਚਰਚਾ ਹੋਈ,
ਜਿਸ ਵਿਚ ਦਵਿੰਦਰ ਸਿੰਘ ਪ੍ਰਧਾਨ ਗੁਰਦਵਾਰਾ ਸਿੰਘ ਸਭਾ ਰਮੇਸ਼ ਨਗਰ, ਹਰਵਿੰਦਰ ਸਿੰਘ
ਚੈਅਰਮੈਨ ਬਾਪੂ ਦਾ ਗੁਰਦਵਾਰਾ ਖਿਆਲਾ, ਐਸ.ਪੀ. ਸਿੰਘ ਰਾਣੀਬਾਗ, ਮਨਮੋਹਨ ਸਿੰਘ ਪ੍ਰਧਾਨ
ਗੁਰਦਵਾਰਾ ਸਿੰਘ ਸਭਾ ਵਿਸ਼ਨੂੰ ਗਾਰਡਨ-ਮੰਗਲ ਬਾਜਾਰ, ਕੁਲਵਿੰਦਰ ਸਿੰਘ-ਸਾਬਕਾ ਜਨਰਲ
ਸੱਕਤਰ ਗੁਰਦਵਾਰਾ ਸਿੰਘ ਸਭਾ ਸੰਤ ਨਗਰ ਅਤੇ ਰਵਿੰਦਰ ਸਿੰਘ ਸਮੇਤ ਕਈ ਹੋਰ ਪਤਵੰਤੇ ਸੱਜਣ
ਸ਼ਾਮਲ ਹੋਏ। ਉਂਕਾਰ ਸਿੰਘ ਰਾਜਾ ਨੇ ਵੀ ਇਕ ਨਸ਼ਾ ਮੁਕਤ ਸਮਾਜ ਉਸਾਰਨ ਦੀ ਅਪੀਲ ਕੀਤੀ ਅਤੇ
ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਹਰ ਧੂੰਆਂ ਛੱਡਣ ਵਾਲੇ ਬੰਦੇ ਨੂੰ ਰੋਕਣ ਦੀ ਹਿੰਮਤ
ਕਰਣਾ ਹੀ ਸਾਡੀ ਉਸ ਵਿਛੜੀ ਹੋਈ ਆਤਮਾ ਨੂੰ ਸ਼ਰਧਾਂਜਲੀ ਹੋਵੇਗੀ।