CM ਮਨੋਹਰ ਲਾਲ ਖੱਟਰ ਦੇ ਪਿੰਡ 'ਚ ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੀ ਗਲਾ ਕੱਟਕੇ ਹੱਤਿਆ

ਹਰਿਆਣਾ ਖ਼ਬਰਾਂ

ਭਾਰਤੀ ਜਨਤਾ ਪਾਰਟੀ (ਬੀਜੇਪੀ) ਸ਼ਾਸਿਤ ਰਾਜ ਹਰਿਆਣਾ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬਲਾਤਕਾਰ, ਗੈਂਗਰੇਪ ਅਤੇ ਹੱਤਿਆ ਦੀਆਂ ਖਬਰਾਂ ਦੇ ਵਿਚ ਸੂਬੇ ਦੇ ਮੁੱਖਮੰਤਰੀ ਮਨੋਹਰ ਲਾਲ ਖੱਟਰ ਦੇ ਪਿੰਡ ਤੋਂ ਹਰਿਆਣਵੀ ਗਾਇਕਾ ਮਮਤਾ ਸ਼ਰਮਾ ਦੀ ਲਾਸ਼ ਬਰਾਮਦ ਬਰਾਮਦ ਹੋਈ, ਉਸਦੀ ਗਲਾ ਘੁੱਟਕੇ ਹੱਤਿਆ ਕਰ ਦਿੱਤੀ ਗਈ।

ਮਮਤਾ ਦੀ ਲਾਸ਼ ਰੋਹਤਕ ਦੇ ਬਲਿਆਨੀ ਪਿੰਡ ਦੇ ਕੋਲ ਖੇਤ 'ਚੋਂ ਮਿਲੀ ਹੈ, ਮਮਤਾ ਦੀ ਹੱਤਿਆ ਦੀ ਖਬਰ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਮਤਾ ਪਿਛਲੇ 4 ਦਿਨਾਂ ਤੋਂ ਗਾਇਬ ਸੀ ਅਤੇ ਇਸ ਸੰਬੰਧ ਵਿਚ ਗਾਇਕਾ ਦੇ ਬੇਟੇ ਨੇ ਪੁਲਿਸ ਵਿਚ ਸ਼ਿਕਾਇਤ ਵੀ ਦਰਜ ਕਰਾਈ ਸੀ।