ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਗੇਟ ਨੰਬਰ - 7 ਤੋਂ ਟੀਮ ਨੇ ਤਲਾਸ਼ੀ ਅਭਿਆਨ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਟੀਮ ਬਾਬੇ ਦੇ ਮੀਡੀਆ ਮਾਨੀਟਰਿੰਗ ਰੂਮ ਵਿੱਚ ਦਾਖਲ ਹੋਈ। ਉੱਥੇ ਤੋਂ ਮਿਲੇ ਲੈਪਟਾਪ, ਕੰਪਿਊਟਰ ਹਾਰਡ ਡਿਸਕ ਅਤੇ ਦੂਜੇ ਉਪਕਰਣ ਟੀਮ ਨੇ ਸ਼ੀਲ ਕੀਤੇ ਹਨ। ਦੋ ਰੂਮ ਸੀਲ ਕਰ ਦਿੱਤੇ ਗਏ ਹਨ। ਟੀਮ ਨੂੰ ਤਲਾਸ਼ੀ ਦੇ ਦੌਰਾਨ ਭਾਰੀ ਮਾਤਰਾ ਵਿੱਚ ਕੈਸ਼ ਅਤੇ ਪਲਾਸਟਿਕ ਕਰੰਸੀ ਵੀ ਮਿਲੀ ਹੈ।
ਡੇਰੇ ਨੇ ਕੀਤੀ ਭਗਤਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ
ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਨੇ ਕਿਹਾ ਹੈ ਕਿ ਹੈਡਕੁਆਰਟਰ ਵਿੱਚ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ। ਇਸਦੇ ਤਹਿਤ ਕੈਂਪਸ ਵਿੱਚ ਛਾਣਬੀਨ ਦੀ ਪ੍ਰਕਿਰਿਆ ਚੱਲ ਰਹੀ ਹੈ। ਡੇਰਾ ਸੱਚਾ ਸੌਦਾ ਹਮੇਸ਼ਾ ਕਾਨੂੰਨ ਦਾ ਪਾਲਣ ਕਰਦਾ ਰਿਹਾ ਹੈ। ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਕਾਨੂੰਨ ਦਾ ਸਾਥ ਦਿਓ ਅਤੇ ਸ਼ਾਂਤੀ ਬਣਾਏ ਰੱਖੋ।