ਫ਼ਿਲਮ ਰਾਹੀਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ

ਹਰਿਆਣਾ ਖ਼ਬਰਾਂ



ਸਿਰਸਾ, 17 ਸਤੰਬਰ (ਕਰਨੈਲ ਸਿੰਘ, ਸ.ਸ.ਬੇਦੀ): ਸ਼ਹੀਦ ਭਗਤ ਸਿੰਘ ਯੁਵਾ  ਕਲੱਬ ਅਤੇ ਨਹਿਰੂ ਯੁਵਾ ਕੇਂਦਰ ਸਿਰਸਾ ਦੇ ਸਾਂਝੇ ਉੱਦਮ ਸਦਕਾ ਅਤੇ ਸਿਰਸਾ ਪੁਲੀਸ ਦੀ ਪਹਿਲ ਤੇ ਪਿੰਡ ਧਨੂਰ ਵਿਖੇ ਸਰਕਾਰੀ ਸਕੂਲ ਵਿਚ ''ਦ ਟਰਨਿੰਗ ਪੁਆਂਇੰਟ'' ਫ਼ਿਲਮ ਦਿਖਾ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿਤੀ ਗਈ। ਇਸ ਮੌਕੇ ਉੱਤੇ ਜਿਲਾ ਪੁਲਿਸ  ਦੇ ਹੈਡ ਕਾਂਸਟੇਬਲ ਪ੍ਰਮੋਦ ਕੁਮਾਰ ਅਤੇ ਸਮਾਜ ਸੇਵੀ ਰਣਜੀਤ ਸਿੰਘ  ਟੱਕਰ ਉਚੇਚੇ ਤੌਰ ਤੇ ਮੌਜੂਦ ਰਹੇ। ਸਰਪੰਚ ਦੇਸਰਾਜ ਦੇ ਮਾਰਗ ਦਰਸ਼ਨ ਅਤੇ ਅਗਵਾਈ ਵਿਚ ਫ਼ਿਲਮ ਦਿਖਾ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਵਚਨ ਦ੍ਰਿੜ ਕਰਵਾਇਆ।

   ਇਸ ਮੌਕੇ ਉੱਤੇ ਹੈਡ ਕਾਂਸਟੇਬਲ ਪ੍ਰਮੋਦ ਕੁਮਾਰ  ਨੇ ਕਿਹਾ ਕਿ ਨਸ਼ਾ ਇੱਕ ਸਾਮਾਜਕ ਬੁਰਾਈ ਹੈ , ਜੋ ਪੂਰੇ ਪਰਵਾਰ ਤੱਕ ਨੂੰ ਬਰਬਾਦ ਕਰ ਦਿੰਦੀ ਹੈ। ਇਸ ਲਈ ਨਸ਼ੇ ਤੋਂ ਦੂਰ ਰਹਿ ਕੇ ਅਪਣੀ ਪ੍ਰਤਿਭਾ ਨੂੰ ਉਭਾਰ ਕੇ ਸਮਾਜ ਸੇਵਾ ਕਰ ਕੇ ਜੀਵਨ ਬਿਤਾਉਣਾ ਚਾਹੀਦਾ ਹੈ। ਕਲੱਬ ਪ੍ਰਧਾਨ ਨਿਤੀਨ ਕੁਮਾਰ ਨੇ ਕਿਹਾ ਕਿ ਕਲੱਬ ਵਲੋਂ ਸਮਾਜ ਹਿਤ ਕੰਮਾਂ ਨੂੰ ਮੁੱਖ ਰੱਖਕੇ ਇਹ ਫਿਲਮ ਵਿਖਾਈ ਗਈ ਹੈ ਅਤੇ ਛੇਤੀ ਹੀ ਪੂਰੇ ਪਿੰਡ ਨੂੰ ਵੀ ਇਹ ਫਿਲਮ ਵਿਖਾਈ ਜਾਵੇਗੀ। ਸਕੂਲ ਪ੍ਰਿੰਸੀਪਲ ਰਾਮ ਅਵਤਾਰ ਕੌਸ਼ਿਕ ਅਤੇ ਸਮਾਜ ਸੇਵੀ ਰਣਜੀਤ ਸਿੰਘ  ਟੱਕਰ ਨੇ ਸਾਰਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਕਲਪ ਦਿਲਵਾਇਆ। ਇਸ ਮੌਕੇ ਸਰਪੰਚ ਦੇਸਰਾਜ,  ਪ੍ਰਿੰਸੀਪਲ ਰਾਮਅਵਤਾਰ ਕੌਸ਼ਿਕ , ਨੇਹਰੂ ਯੁਵਾ ਕੇਂਦਰ ਵਲੋਂ ਪੂਜਾ ਅਤੇ ਅਜੀਤ, ਮਾਸਟਰ ਸਤੀਸ਼ ਕੁਮਾਰ,  ਕੋਸ਼ਾਧਿਅਕਸ਼ ਰਾਜਕੁਮਾਰ, ਸੁਭਾਸ਼, ਲਵਪ੍ਰੀਤ,  ਗੁਰਦਾਸ, ਕਮਲ, ਜਸਪ੍ਰੀਤ ਆਦਿ ਹਾਜ਼ਰ ਸਨ।
ਕੇਵਲ ਇਤ ਆਦਿ ਮੌਜੂਦ ਰਹੇ ।