ਨਵੀਂ ਦਿੱਲੀ, 22 ਸਤੰਬਰ (ਸੂਖਰਾਜ
ਸਿੰਘ): ਇਥੇ ਦੇ ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਦੇ ਆਡੀਟੋਰੀਅਮ ਵਿਖੇ ਮਹਾਂਕਵੀ ਸੰਤੋਖ
ਸਿੰਘ ਰਚਿਤ ''ਗੁਰਪ੍ਰਤਾਪ ਸੂਰਜ ਗਰੰਥ'' ਬਾਰੇ ਮਹਾਂਕਵੀ ਸੰਤੋਖ ਸਿੰਘ ਮੈਮੋਰੀਅਲ
ਕਮੇਟੀ, ਦਿੱਲੀ ਵਲੋਂ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸੰਸਥਾ ਦੇ
ਪ੍ਰਧਾਨ ਡਾ. ਹਰਮੀਤ ਸਿੰਘ ਤੋਂ ਪ੍ਰਾਪਤ ਹੋਈ ਜਿਸ ਅਨੁਸਾਰ ਇਹ ਪ੍ਰੋਗਰਾਮ ਸ਼ਨਿਚਰਵਾਰ 23
ਸਤੰਬਰ ਸਵੇਰੇ 10 ਵਜੇ ਹੋ ਰਿਹਾ ਹੈ। ਪ੍ਰੋਗਰਾਮ ਵਿਚ ਜਥੇਦਾਰ ਮਨਜੀਤ ਸਿੰਘ ਜੀ.ਕੇ.
(ਪ੍ਰਧਾਨ, ਦਿੱਲੀ ਗੁਰਦਵਾਰਾ ਕਮੇਟੀ) ਅਤੇ ਤਰਲੋਚਨ ਸਿੰਘ (ਸਾਬਕਾ, ਐਮ.ਪੀ.) ਮੁੱਖ
ਮਹਿਮਾਨ ਵਜੋਂ ਅਤੇ ਡਾ. ਜਸਪਾਲ ਸਿੰਘ (ਸਾਬਕਾ ਵਾਈਸ ਚਾਂਲਸਰ, ਪੰਜਾਬੀ ਯੂਨੀਵਰਸਿਟੀ
ਪਟਿਆਲਾ) ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਪ੍ਰੇਮ ਸਿੰਘ ਚੰਦੂਮਾਜਰਾ (ਐਮ.ਪੀ.)
ਉਦਘਾਟਨੀ ਭਾਸ਼ਨ ਅਤੇ ਸਵਾਗਤੀ ਭਾਸ਼ਨ ਕੁਲਮੋਹਨ ਸਿੰਘ (ਚੇਅਰਮੈਨ, ਦਿੱਲੀ ਕਮੇਟੀ ਦੀ ਧਰਮ
ਪ੍ਰਚਾਰ ਕਮੇਟੀ ਦੇਣਗੇ। ਪ੍ਰੋਗਰਾਮ ਵਿਚ ਡਾ. ਮਨਜੀਤ ਸਿੰਘ (ਸਾਬਕਾ ਮੁਖੀ, ਦਿੱਲੀ
ਯੂਨੀਵਰਸਿਟੀ, ਪੰਜਾਬੀ ਵਿਭਾਗ), ਡਾ. ਹਰਬੰਸ ਕੌਰ ਸਾਗੂ ਅਤੇ ਹਰਿੰਦਰਪਾਲ ਸਿੰਘ
(ਚੇਅਰਮੈਨ, ਗੁਰਮਤਿ ਕਾਲਜ, ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਆਪੋ ਆਪਣੇ ਪਰਚੇ ਪੜ੍ਹਨਗੇ।