ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਮਾਗਮ ਸ਼ਰਧਾ ਨਾਲ ਮਨਾਇਆ

ਹਰਿਆਣਾ ਖ਼ਬਰਾਂ



ਕਾਲਾਂਵਾਲੀ, 4 ਸਤੰਬਰ (ਜਗਤਾਰ ਸਿੰਘ ਤਾਰੀ): ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਮਦੀਨਾ ਸਨੱਈਆ ਲਿਬਨਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਲਿਬਨਾਨ ਅਤੇ ਬਟਾਲਾ ਦੀਆਂ ਸੰਗਤ ਵਲੋਂ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।
  ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਖਕ ਕਾਲਾ ਖਾਨਪੁਰੀ ਨੇ ਦਸਿਆ ਕਿ ਇਸ ਦੌਰਾਨ ਸ੍ਰੀ ਸੁਖਮਣੀ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਬਾਅਦ ਵਿਚ ਦੀਵਾਨ ਸਜਾਏ ਗਏ। ਇਸ ਦੌਰਾਨ ਗੁਰੂ ਘਰ ਵਿਚ ਇੱਕਤਰ ਹੋਈ ਸੰਗਤ ਨੂੰ ਸੰਬੋਧਿਨ ਕਰਦਿਆਂ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਮਨਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਭਰਪੂਰ ਚਾਨਣਾ ਪਾਇਆ।  
   ਬਾਬਾ ਮਨਜੀਤ ਸਿੰਘ ਨੇ ਇਸ ਦੌਰਾਨ ਆਖਿਆ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਿੱਖ ਅਖਵਾਉਣ ਵਾਲੇ ਬਹੁਤੇ ਲੋਕ ਵੀ ਅੱਜ ਜੋਤਸ਼ੀਆਂ ਵਲੋਂ ਫੈਲਾਏ ਜਾ ਰਹੇ ਅੰਧ-ਵਿਸ਼ਵਾਸ ਦੇ ਭਰਮ ਜਾਲ ਵਿਚ ਫਸੇ ਪਏ ਹਨ। ਇਸ ਧਾਰਮਿਕ ਪ੍ਰੋਗਰਾਮ ਦੌਰਾਨ ਭਾਈ ਸਿਕੰਦਰ ਸਿੰਘ, ਭਾਈ ਵਰਿੰਦਰ ਸਿੰਘ, ਬੀਬੀ ਊਸ਼ਾ ਕੌਰ ਖਾਲਸਾ, ਕਵੀਸ਼ਰ ਭਾਈ ਗੁਰਦੇਵ ਸਿੰਘ, ਧਾਰਮਕ ਗਾਇਕ ਸਤਨਾਮ ਸੱਤਾ ਨੇ ਕਵੀਸ਼ਰੀਆਂ ਅਤੇ ਧਾਰਮਕ ਗੀਤ ਪੇਸ਼ ਕਰ ਕੇ ਸੰਗਤ ਨੂੰ ਨਿਹਾਲ ਕੀਤਾ।
    ਪ੍ਰੋਗਰਾਮ ਦੀ ਸਮਾਪਤੀ 'ਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਧਾਰਮਿਕ ਪ੍ਰੋਗਰਾਮ ਨੂੰ ਸਫ਼ਲਤਾ ਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਭਾਈ ਹਰਭਜਨ ਸਿੰਘ, ਭਾਈ ਧਰਮ ਸਿੰਘ, ਭਾਈ ਹਰਪਾਲ ਸਿੰਘ, ਭਾਈ ਹਰਚਰਨ ਸਿੰਘ ਚੀਮਾ, ਭਾਈ ਰਿਸ਼ਪਾਲ ਸਿੰਘ, ਭਾਈ ਸਤਨਾਮ ਸਿੰਘ ਤੂਰ, ਭਾਈ ਗੁਰਮੇਲ ਸਿੰਘ,ਭਾਈ ਜੋਗਿੰਦਰ ਸਿੰਘ, ਭਾਈ ਮਲਕੀਤ ਸਿੰਘ, ਭਾਈ ਅਮਨ ਸਿੰਘ ਗਰੇਵਾਲ, ਭਾਈ ਛਿੰਦਾ ਸਿੰਘ, ਭਾਈ ਕਿੰਦੂ ਸਿੰਘ, ਭਾਈ ਜੱਸੀ ਸਿੰਘ, ਜਨੂਬ ਸਹਿਤ ਬਟਾਲਾ ਅਤੇ ਲਿਬਨਾਨ ਦੀਆ ਸਮੂਹ ਸੰਗਤ ਦਾ ਵਿਸ਼ੇਸ ਸਹਿਯੋਗ ਰਿਹਾ।