ਗੁਰੂ ਨਾਨਕ-ਕੇਂਦਰ ਬਿੰਦੂ ਵਿਸ਼ੇ 'ਤੇ ਸੈਮੀਨਾਰ

ਹਰਿਆਣਾ ਖ਼ਬਰਾਂ

ਨਵੀਂ ਦਿੱਲੀ, 7 ਸਤੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟਡੀਜ਼ ਵਲੋਂ ਗੁਰੂ ਨਾਨਕ-ਕੇਂਦਰ ਬਿੰਦੂ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਉੱਘੇ ਵਿਦਿਵਾਨ ਡਾ. ਪ੍ਰਿਥੀਪਾਲ ਸਿੰਘ ਕਪੂਰ ਨੇ ਆਪਣੀ ਤਕਰੀਰ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਕਈ ਅਣਛੂਹੇ ਪਹਿਲੂਆਂ ਨੂੰ ਅਪਣੀ ਤਕਰੀਰ ਦੌਰਾਨ ਉਜਾਗਰ ਕੀਤਾ।
ਇਸ ਸੈਮੀਨਾਰ 'ਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਅਦਾਰੇ ਦੇ ਚੇਅਰਮੈਨ ਤਰਲੋਚਨ ਸਿੰਘ, ਕਮੇਟੀ ਦੇ ਮੁਖ ਸਲਾਹਕਾਰ ਮਹਿੰਦਰ ਪਾਲ ਸਿੰਘ ਚੱਢਾ, ਪੰਜਾਬੀ ਵਿਕਾਸ ਕਮੇਟੀ ਦੇ ਕਨਵੀਨਰ ਡਾ. ਹਰਮੀਤ ਸਿੰਘ ਅਤੇ ਅਦਾਰੇ ਦੀ ਡਾਈਰੈਕਟਰ ਡਾ. ਹਰਬੰਸ ਕੌਰ ਸਾਗੂ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਡਾ. ਸਾਗੂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੀਵਨੀ ਬਾਰੇ ਪੰਜਾਬੀ ਭਾਸ਼ਾ 'ਚ ਲਿਖੀ ਕਿਤਾਬ ਦਾ ਡਾ. ਹਰਪ੍ਰੀਤ ਕੌਰ ਵਲੋਂ ਹਿੰਦੀ ਭਾਸ਼ਾ ਵਿਚ ਕੀਤੇ ਅਨੁਵਾਦ ਦੀ ਕਿਤਾਬ ਨੂੰ ਪਤਵੰਤੇ ਸੱਜਣਾ ਨੇ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਇਕ ਅਜਿਹੀ ਮਹਾਨ ਸ਼ਖ਼ਸੀਅਤ ਸਨ। ਜਿਨ੍ਹਾਂ ਉਪਰ ਹੁਣ ਦੇ ਲੇਖਕ/ਆਲੋਚਕ ਨਵੀਂਆਂ ਪ੍ਰਵਿਰਤੀਆਂ ਨੂੰ ਮੁਖ ਰਖੇ ਕੇ, ਨਵੇਂ ਦ੍ਰਿਸ਼ਟੀਕੋਣ ਨਾਲ ਅੱਜ ਵੀ ਲਿਖ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਭ ਸਿੱਖ ਵਿਸ਼ਵਾਸ ਕਰ ਕੇ ਨਹੀਂ ਸਗੋਂ ਜਨਮ ਕਰਕੇ ਸਿੱਖ ਹੋਣ ਦੇ ਬਾਵਜੂਦ ਗੁਰੂ ਸਾਹਿਬ ਦੇ ਕਾਰਜਾਂ 'ਤੇ ਸਵਾਲ ਚੁੱਕਣ ਦੀ ਗੁਸਤਾਖ਼ੀ ਕਰਦੇ ਹਾਂ।
ਹੁਣ ਦੇ ਆਲੋਚਕ ਗੁਰੂ ਸਾਹਿਬ ਨੂੰ ਬਾਗੀ ਤਬੀਅਤ ਦਾ ਕਹਿੰਦੇ ਹਨ। ਖਾਲਿਦ ਹੁਸੈਨ ਆਪਣੀ ਪੁਸਤਕ ''ਏ ਵਾਕਿੰਗ ਟੂ ਗੁਰੂ ਨਾਨਕ'' ਵਿਚ ਲਿਖਦੇ ਹਨ ਕਿ ਸੋਲਵੀਂ ਸਦੀ 'ਚ ਅੱਜ ਦੀ ਸੋਚ ਦੀ ਗੱਲ ਕਹਿਣ ਦਾ ਜੇਰਾ ਗੁਰੂ ਨਾਨਕ ਸਾਹਿਬ 'ਚ ਸੀ। ਉਨ੍ਹਾਂ ਕਿਹਾ ਕਿ ਅੱਜ ਗੁਰੂ ਨਾਨਕ ਨਾਲ ਨਵੀਂਆਂ ਕਹਾਣੀਆਂ ਜੋੜੀਆਂ ਜਾ ਰਹੀਆਂ ਹਨ।