ਗੁਰੂ ਨਾਨਕ ਪਬਲਿਕ ਸਕੂਲ ਵਿਖੇ ਅਧਿਆਪਕਾਂ ਵਲੋਂ ਵਰਕਸ਼ਾਪ

ਹਰਿਆਣਾ ਖ਼ਬਰਾਂ

ਨਵੀਂ ਦਿੱਲੀ, 30 ਸਤੰਬਰ (ਸੁਖਰਾਜ ਸਿੰਘ): ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਸਕੂਲ ਦੇ ਪ੍ਰਿੰਸੀਪਲ ਡਾ. ਐਸ.ਐਸ. ਮਿਨਹਾਸ ਦੁਆਰਾ ਅੱਜ ਦੇ ਸਮੇਂ ਵਿਚ ਅਧਿਆਪਕਾਂ  ਸਾਹਮਣੇ ਬੱਚਿਆਂ  ਦੇ ਵਿਵਹਾਰ ਨੂੰ ਲੈ ਕੇ ਆ ਰਹੀ ਚੁਨੌਤੀਆਂ  ਨੂੰ ਧਿਆਨ ਵਿਚ ਰਖਦੇ ਹੋਏ ਇਕ ਵਰਕਸ਼ਾਪ ਲਗਾਈ ਗਈ। ਜਿਸ ਦੀ ਮੁੱਖ ਸਪੀਕਰ ਰਿਟਾਇਰਡ ਅਧਿਆਪਕ ਰਾਣੀ ਪਰਮਾਰ ਸਨ। ਪ੍ਰਿੰਸੀਪਲ ਡਾ. ਐਸ.ਐਸ. ਮਿਨਹਾਸ ਤੇ ਵਾਈਸ ਪ੍ਰਿੰਸੀਪਲ ਅਨਵਿੰਦਰ ਕੌਰ ਨੇ ਫੁੱਲਾਂ  ਦਾ ਗੁਲਦਸਤਾ ਭੇਂਟ ਕਰ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਰਾਣੀ ਪਰਮਾਰ ਨੇ ਵਿਦਿਆਰਥੀਆਂ  ਦੀ ਸਮੱਸਿਆਵਾਂ  ਦਾ ਬੜੀ ਹੀ ਕੁਸ਼ਲਤਾ ਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਾਰਾ ਕਰਨ ਉਪਰ ਆਪਣੇ ਵਿਚਾਰ ਪੇਸ਼ ਕੀਤੇ।
ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ  ਨੂੰ ਜਮਾਤ ਵਿਚ ਨਿਤ ਨਵੇਂ  ਤਰੀਕਿਆਂ  ਦਾ ਪ੍ਰਯੋਗ ਕਰਨਾ ਚਾਹੀਦਾ ਹੈ, ਜਿਸ ਨਾਲ ਬੱਚਿਆਂ  ਦੀ ਦਿਲਚਸਪੀ ਵਿਚ ਵਾਧਾ ਹੋਵੇਗਾ। ਇਸ ਵਰਕਸ਼ਾਪ ਦੌਰਾਨ ਇਕ ਛੋਟੀ ਫਿਲਮ ਵੀ ਵਿਖਾਈ ਗਈ, ਜਿਸ ਨੇ ਸਾਰੇ ਅਧਿਆਪਕਾਂ  ਵਿਚ ਉਤਸ਼ਾਹ ਪੈਦਾ ਕੀਤਾ। ਵਰਕਸ਼ਾਪ ਦੌਰਾਨ ਇਸ ਭਾਸ਼ਨ ਤੇ ਵੀ ਚਰਚਾ ਕੀਤੀ ਗਈ ਕਿ ਸਾਡੇ ਲੋਕਾਂ  ਦੇ ਮਨ ਤੇ ਦਿਮਾਗ ਵਿਚ ਹਜਾਰਾਂ  ਵਿਚਾਰਾਂ  ਆਉਂ ਦੇ ਹਨ। ਵਿਦਿਆਰਥੀਆਂ  ਨੂੰ ਇਸ ਗੱਲ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਸਕਾਰਾਤਮਕ ਵਿਚਾਰਾਂ ਉਤੇ ਜ਼ਿਆਦਾ ਧਿਆਨ ਦੇਣ ਅਤੇ ਅਪਣੀ ਮੰਜਿਲ ਨੂੰ ਪ੍ਰਾਪਤ ਕਰਨ ਵਿਚ ਸਫਲ ਹੋਣ।
ਵਰਕਸ਼ਾਪ ਦੇ ਅੰਤ ਵਿਚ ਡਾ. ਮਿਨਹਾਸ ਨੇ ਅਧਿਆਪਕਾਂ  ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਹ ਵਰਕਸ਼ਾਪ ਨਿਸ਼ਚਿਤ ਰੂਪ ਵਿਚ ਅਧਿਆਪਕਾਂ  ਅਤੇ ਵਿਦਿਆਰਥੀਆਂ ਲਈ ਉਪਯੋਗੀ ਸਾਬਿਤ ਹੋਵੇਗੀ।