ਹਾਈਕੋਰਟ ਦਾ ਡੇਰਾ ਪ੍ਰੇਮੀਆਂ ਨੂੰ ਝਟਕਾ, ਜੇਲ੍ਹ ਤੋਂ ਪ੍ਰਵਚਨ ਨਹੀਂ ਦੇ ਸਕੇਗਾ ਸੌਦਾ ਸਾਧ

ਸਾਧਵੀ ਯੌਨ ਸੋਸ਼ਣ ਮਾਮਲੇ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਦੇ ਇੱਕ ਭਗਤ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ। ਜਿਸ ਪਟੀਸ਼ਨ ‘ਚ ਸੌਦਾ ਸਾਧ ਦੇ ਸਮਰਥਕ ਮਾਲਵਾ ਇੰਸਾਂ ਨੇ ਸਾਫ ਸਾਫ ਅਰਥਾਂ ‘ਚ ਮਾਣਯੋਗ ਅਦਾਲਤ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਗੁਰੂ ਸੌਦਾ ਸਾਧ ਦੇ ਲਾਈਵ ਪ੍ਰਵਚਨਾਂ ਨੂੰ ਸੁਣਨ ਲਈ ਬੇਤਾਬ ਹਨ ਅਤੇ ਜਿਸ ਕਾਰਨ ਸੌਦਾ ਸਾਧ ਦਾ ਜੇਲ੍ਹ ‘ਚੋਂ ਹੀ ਲਾਈਵ ਪ੍ਰਸਾਰਣ ਕਰਵਾਇਆ ਜਾਵੇ।