ਹਰਿਆਣਾ ਦੇ ਸਿਖਿਆ ਮੰਤਰੀ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਚੰਡੀਗੜ੍ਹ, 15 ਸਤੰਬਰ (ਸਸਸ): ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਹਰਿਆਣਾ ਦੇ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆਂ ਦੇ ਸਬੰਧਿਤ ਨਿਯਮਾਂ ਵਿਚ ਜ਼ਰੂਰੀ ਸੋਧ ਕਰਨ ਦੇ ਲਈ ਅਗਲੀ ਵਿਧਾਨ ਸਭਾ ਸ਼ੈਸ਼ਨ ਦੇ ਦੌਰਾਨ ਐਕਟ ਵਿਚ ਸੋਧ ਕੀਤਾ ਜਾਵੇਗਾ। ਸ੍ਰੀ ਸ਼ਰਮਾ ਅੱਜ ਇੱਥੇ ਸਿਖਿਆ ਵਿਭਾਗ ਦੇ ਵਿਸ਼ੇਸ਼ ਅਧਿਕਾਰੀਆਂ ਦੀ ਮੀਟਿੰਗ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ 'ਤੇ ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇ.ਕੇ. ਖੰਡੇਲਵਾਲ, ਡਿਪਟੀ ਡਾਇਰੈਕਟਰ ਵਰਿੰਦਰ ਸਿੰਘ ਸਹਿਰਾਵਤ ਵੀ ਮੌਜੂਦ ਸਨ। ਸ੍ਰੀ ਸ਼ਰਮਾ ਨੇ ਦਸਿਆ ਕਿ ਰੇਆਨ ਇੰਟਰਨੈਸ਼ਨਲ ਦਾ ਵਿਦਿਆਰਥੀ ਪ੍ਰਦੁਮਨ ਦੀ ਦੁਖਦ ਮੌਤ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਦੇ ਦਿਤੀ ਗਈ ਹੈ ਅਤੇ ਵਰਤਮਾਨ ਵਿਚ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਨੇ ਤਿੰਨ ਮਹੀਨੇ ਦੇ ਲਈ ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੁੰ ਰੇਆਨ ਸਕੂਲ ਦਾ ਪ੍ਰਸਾਸ਼ਕ ਨਿਯੁਕਤ ਕੀਤਾ ਗਿਆ ਹੈ, ਇਸ ਦੇ ਤਿੰਨ ਮਹੀਨੇ ਦੇ ਬਾਅਦ ਸਕੂਲ ਵਿਚ ਨਿਯਮਾਂ ਤੇ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਜੇਕਰ ਉਦੋਂ ਵੀ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਨਾ ਕਰ ਪਾਇਆ ਗਿਆ ਤਾ ਡਿਪਟੀ ਕਮਿਸ਼ਨਰ ਨੂੰ ਪ੍ਰਸ਼ਾਸਕ ਦਾ ਜਿੰਮਾ ਦੇਣ ਦਾ ਸਮੇਂ ਵਧਾਇਆ ਜਾ ਸਕਦਾ ਹੈ। ਉਨ੍ਹਾਂ ਨੇ ਦਸਿਆ ਕਿ ਰਾਜ ਸਰਕਾਰ ਬੱਚਿਆਂ ਦੀ ਸੁਰੱਖਿਆ ਦੇ ਪ੍ਰਤੀ ਪੂਰੀ ਤਰ੍ਹਾ ਤੋ ਗੰਭੀਰ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਬਾਰੇ ਕਿਸੇ ਵੀ ਤਰ੍ਹਾ ਦਾ ਸਮਝੌਤਾ ਨਹੀ ਕੀਤਾ ਜਾਵੇਗਾ। ਜੇਕਰ ਕਿਸੇ ਵੀ ਸਕੂਲ ਪ੍ਰਬੰਧਨ ਨੇ ਵਿਭਾਗ ਵੱਲੋ ਨਿਰਧਾਰਿਤ ਨਿਯਮਾਂ ਦਾ ਪਾਲਣ ਨਹੀ ਕੀਤਾ ਤਾਂ ਉਸ ਸਕੂਲ ਨੂੰ ਟੇਕਓਵਰ ਕੀਤਾ ਜਾ ਸਕਦਾ ਹੈ ਅਤੇ ਉਸ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਸਕੂਲ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇ.ਕੇ. ਖੰਡੇਲਵਾਲ ਨੈ ਇਸ ਮੌਕੇ 'ਤੇ ਦਸਿਆ ਕਿ ਸਰਕਾਰੀ, ਅਨੁਦਾਨ ਪ੍ਰਾਪਤ ਤੇ ਗੈਰ ਅਨੁਦਾਨ ਪ੍ਰਾਪਤ ਸਕੂਲਾਂ ਵਿਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਨਿਯਮ ਬਣਾਏ ਗਏ ਹਨ।
ੁਨ੍ਹਾਂ ਨੇ ਦਸਿਆ ਕਿ ਵਿਭਾਗ ਵਲੋਂ ਸਕੂਲ, ਤਹਿਸੀਲ 'ਤੇ ਜ਼ਿਲ੍ਹਾ ਪੱਧਰ ਕਮੇਟੀਆਂ ਬਣਾਈਆਂ ਹਨ।
ਇਸ ਵਿਚ ਜਿਲਾ ਪੱਧਰ ਕਮੇਟੀ, ਡਿਪਟੀ ਡਾਇਰੈਕਟਰ ਵੱਲੋ , ਤਹਿਸੀਲ ਪੱਧਰ ਕਮੇਟੀ ਐਸ.ਡੀ.ਐਮ. ਅਤੇ ਸਕੂਲ ਪੱਧਰ ਕਮੇਟੀ ਮੁਖੀਆ ਵੱਲੋ ਸੰਚਾਲਿਤ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਬੱਚਿਆਂ ਨੂੰ ਬੱਸ ਤੋ ਛੱਡਨ ਦੇ ਮਾਮਲੇ ਵਿਚ ਸੁਰੱਖਿਆ ਦੇ ਮਾਪਦੰਡ ਨਿਰਧਾਰਿਤ ਕੀਤੇ ਗਏੇ ਹਨ। ਜਦੋ ਬੱਚਾ ਰਸਤੇ ਵਿਚ ਹੋਵੇ, Àਦੋ ਬੱਸ ਵਿਚ ਇਨਾ ਦੇ ਨਾਲ ਮਹਿਲਾ ਕਰਮਚਾਰੀ ਦਾ ਨਾਲ ਹੋਣਾ, ਟ੍ਰੇਨਡ ਅਤੇ ਭਰੋਸੇ ਵਾਲਾ ਸਟਾਫ਼, ਸੁਰੱਖਿਅਤ ਬੱਚਿਆ ਨੂੰ ਘਰ ਤੋ ਲੈ ਜਾਣਾ ਤੇ ਛੱਡਨਾ, ਕੇਮਰੇ ਵੱਲੋ ਦਰੁਸਤ ਨਿਗਰਾਨੀ, ਵਾਹਨ ਵਿਚ ਅੱਗ ਤੋ ਸੁਰੱਖਿਆ, ਮੈਡੀਕਲ ਕਿੱਟ,  ਉਚਿਤ ਆਈ ਸਾਈਡ ਹੋਣੀ ਜਰੂਰੀ ਹੈ।
ਉਨ੍ਹਾਂ ਨੇ ਅੱਗੇ ਦਸਿਆ ਕਿ ਜਦੋ ਬੱਚਾ ਸਕੂਲ ਵਿਚ ਪਹੁੰਚ ਜੇਵ ਤਾ ਉਸਦੇ ਬਾਅਦ ਦੇ ਲਈ ਵੀ ਮਾਪਦੰਡ ਤਹਿ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਨੂੰ ਸਕੂਲ ਦੇ ਮੁੱਖ ਦਰਵਾਜੇ 'ਤੇ ਆਵਾਜਾਈ ਦਾ ਰਿਕਾਰਡ ਰੱਖਣਾ ਜਰੂਰੀ ਹੋਵੇਗਾ ਅਤੇ ਬੱਚਿਆਂ ਦੀ ਮੌਜੂਦਗੀ ਅਤੇ ਨਾਮੌਜੂਦਗੀ ਹੋਣ ਦੀ ਰਿਪੋਰਟ ਵੀ ਸਕੂਲ ਸ਼ੁਰੂ ਹੋਣ ਦੇ ਪੰਜ ਮਿੰਟ ਬਾਅਦ ਮਾਤਾ-ਪਿਤਾ ਨੂੰ ਭੇਜਨੀ ਹੋਵੇਗੀ। ਸਟਾਫ਼ ਤੇ ਬੁੱਚਿਆਂ ਦੇ ਸਾਰੇ ਮੈ²ਬਰਾਂ ਦੇ ਲਈ ਪਹਿਚਾਣ ਪੱਤਰ ਜਰੂਰੀ ਕੀਤਾ ਜਾ ਰਿਹਾ ਹੈ। ਇਸ ਤੋ ਇਲਾਵਾ, ਸਕੂਲ ਦੇ ਸੰਵੇਦਨਸ਼ੀਲ ਸਥਾਨ ਸੁਰੱਖਿਅਤ ਪਹੁੰਚ ਵਿਚ ਹੋਣੇ ਚਾਹੀਦੇ ਹਨ। ਸਕੂਲ ਸਮੇ ਦੇ ਦੌਰਾਨ ਕੋਈ ਵੀ ਨਿਰਮਾਣ ਕੰਮ ਨਹੀ ਹੋਣਾ ਚਾਹੀਦਾ ਹੈ ਅਤੇ ਪਖਾਨੇ ਸੁਰੱਖਿਅਤ ਹੋਣੇ ਚਾਹੀਦੇ ਹਨ ਜਿਸ ਵਿਚ ਕੇਵਲ ਮਹਿਲਾ ਜਮਾਦਾਰ ਹੀ ਹੋਵੇ।
ਸ੍ਰੀ ਖੰਡੇਲਵਾਲ ਨੇ ਦਸਿਆ ਕਿ ਦਿਵਆਂਗ ਬੱਚਿਆਂ  ਦੇ ਵੱਲ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਅਤੇ ਸਕੂਲ ਵਿਚ ਪਰਾਮਰਸ਼ਦਾਤਾ ਪੈਨਲ ਹੋਣਾ ਚਾਹੀਦਾ ਹੈ। ਬੱਚਿਆਂ ਦੇ ਮਾਮਲੇ ਵਿਚ ਸ਼ਿਕਾਇਤਾਂ ਦਾ ਸਮੇ 'ਤੇ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਅਪਰਾਧੀ ਦੇ ਖਿਲਾਫ਼ ਕਹਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੈ ਇਹ ਵੀ ਦਸਿਆ ਕਿ ਸਕੂਲਾਂ ਵਿਚ ਬੱਚਿਆਂ ਨੂੰ ਸੁਰੱਖਿਆ, ਕਾਨੂੰਨੀ ਗਿਆਨ ਅਤੇ ਇੰਟਰਨੈਟ ਦੇ ਨੁਕਸਾਨ ਤੋ ਵੀ ਜਾਣੂ ਕਰਾਇਆ ਜੈਵਗਾ।
ਉਨ੍ਹਾਂ ਨੇ ਦਸਿਆ ਕਿ ਵਿਭਾਗ ਦੇ ਨਿਰਦੇਸ਼ਾਂ ਦਾ ਉਲੱਘਣ ਕਰਨ ਵਾਲੇ ਨਿਜੀ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾ ਸਕਦੀ ਹੈ ਅਤੇਉਸਦਾ ਕੰਟਰੋਲ ਪ੍ਰਸਾਸ਼ਨ ਨੂੰ ਦਿੱਤਾ ਜਾ ਸਕਦਾ ਹੈ। ਇਹ ਹੀ ਨਹੀ ਉਲੰਘਣਾ ਦੇ ਮਾਮਲੇ ਵਿਚ ਪੁਲਿਸ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ।