ਹਰਿਆਣਾ ਸਰਕਾਰ ਦਾ 1.15 ਲੱਖ ਕਰੋੜੀ 'ਮਨੋਹਰ' ਬਜਟ ਪੇਸ਼

ਹਰਿਆਣਾ ਖ਼ਬਰਾਂ

ਚੰਡੀਗੜ੍ਹ, 9 ਮਾਰਚ (ਨੀਲ ਭਲਿੰਦਰ ਸਿੰਘ) : ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਅੱਜ ਆਪਣਾ ਚੌਥਾ ਬਜਟ ਪੇਸ਼ ਕੀਤਾ ਹੈ. ਜਿਸ ਤਹਿਤ ਹੋਰਨਾਂ ਵਿਤੀ ਐਲਾਨਾਂ ਤੋਂ ਇਲਾਵਾ ਗੁਆਂਢੀ ਸੂਬੇ ਪੰਜਾਬ ਨਾਲ ਕਰੀਬ ਚਾਰ ਦਹਾਕਿਆਂ ਤੋਂ ਅੰਤਰਰਾਜੀ ਰੇੜਕੇ ਦੀ ਜੜ ਬਣੀ ਹੋਈ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਲਈ ਇਸ ਵਾਰ ਵੀ 100 ਕਰੋੜ ਰੁਪੈ ਦੀ ਬਜਟ ਵਿਵਸਥਾ ਕੀਤੀ ਗਈ ਹੈ।
ਦਸਣਯੋਗ ਹੈ ਕਿ ਜਾਤੀ ਅਧਾਰਤ ਰਾਖਵਾਂਕਰਨ, ਖਾਪ ਪੰਚਾਇਤਾਂ ਤੇ ਅਣਖ ਖ਼ਾਤਰ ਹਤਿਆਵਾਂ ਤੇ ਡੇਰਾ ਹਿੰਸਾ ਤੋਂ ਕਿਤੇ ਪਹਿਲਾਂ ਤੋਂ ਐਸਵਾਈਐਲ-ਨਹਿਰ ਨਾ ਸਿਰਫ ਹਰਿਆਣਾ ਦੀ ਰਾਜਨੀਤੀ ਦਾ ਅਹਿਮ ਮੁੱਦਾ ਬਣੀ ਹੋਈ ਹੈ ਸਗੋਂ ਪੰਜਾਬ ਅਤੇ ਹਰਿਆਣਾ ਦੇ ਆਪਸੀ ਸਬੰਧਾਂ ਚ ਹੁਣ ਤੱਕ ਦੀ ਸਭ ਤੋਂ ਵੱਡੀ ਤਰੇੜ ਸਾਬਿਤ ਹੁੰਦੀ ਆ ਰਹੀ ਹੈ। ਸੂਬੇ ਦੀ ਖੱਟੜ ਸਰਕਾਰ ਨੇ ਨਹਿਰ ਦੇ ਨਿਰਮਾਣ ਲਈ ਬਜਟ ਰਾਸ਼ੀ ਬਾਰੇ  ਤਵੱਜੋਂ ਦੁਹਰਾਉਂਦੇ ਹੋਏ ਜਿਥੇ ਇਕ ਪਾਸੇ ਵਿਰੋਧੀ ਖੇਮੇ ਖ਼ਾਸਕਰ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਵਲੋਂ ਐਸਵਾਈਐਲ ਮੁਦੇ ਉਤੇ ਜੇਲ੍ਹ ਭਰੋ ਅੰਦੋਲਨ ਦੀ 'ਚਿਤਾਵਨੀ' ਦਾ ਤੋੜ ਲੱਭਣ ਦੀ ਕੋਸ਼ਿਸ ਕੀਤੀ ਹੈ ਉਥੇ ਹੀ ਅਗਾਮੀ ਵਿਧਾਨ ਸਭਾ ਚੋਣਾਂ ਤੋਂ