ਹਿਸਾਰ 'ਗੁੜੀਆ' ਰੇਪ ਮਾਮਲਾ: 24 ਘੰਟੇ ਬਾਅਦ ਦਫਨਾਈ ਗਈ ਮਾਸੂਮ ਦੀ ਲਾਸ਼

ਹਰਿਆਣਾ ਖ਼ਬਰਾਂ

ਹਿਸਾਰ - ਉਕਲਾਨਾ 'ਚ ਗੁਡ਼ੀਆ ਨਾਲ ਹੋਈ ਬੇਰਹਿਮੀ ਤੋਂ ਬਾਅਦ ਜਿੱਥੇ ਲੋਕਾਂ ਨੇ ਦੋਸ਼ੀਆਂ ਲਈ ਗੁੱਸਾ ਜ਼ਾਹਰ ਕੀਤਾ ਹੈ, ਉੱਥੇ ਹੀ 24 ਘੰਟੇ ਬਾਅਦ ਗੁਡ਼ੀਆ ਦੀ ਲਾਸ਼ ਨੂੰ ਦਫਨਾਇਆ ਗਿਆ। ਪ੍ਰਸ਼ਾਸਨ ਅਤੇ ਪਰਿਵਾਰ ਵਾਲਿਆਂ 'ਚ ਬਣੀ ਸਹਿਮਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਉੱਥੇ ਮੌਜੂਦ ਲੋਕਾਂ ਨੇ ਲਗਾਤਾਰ ਗੁਡ਼ੀਆ ਅਮਰ ਰਹੇ ਦੇ ਨਾਅਰੇ ਲਗਾਏ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਗੁਡ਼ੀਆ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਵੀ ਉੱਥੇ ਪੁੱਜੇ। ਉਨ੍ਹਾਂ ਨੇ ਇਸ ਸ਼ਰਮਨਾਕ ਕਾਂਡ ਦੀ ਨਿੰਦਾ ਕੀਤੀ ਅਤੇ ਕਾਤਲਾਂ ਨੂੰ ਜਲਦ ਫਡ਼ਨ ਦਾ ਭਰੋਸਾ ਦਿਵਾਇਆ।
ਪੀਡ਼ਿਤ ਪਰਿਵਾਰ ਨੂੰ ਦਿੱਤੀ 10 ਲੱਖ ਦੀ ਆਰਥਿਕ ਮਦਦ

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਕਲਾਨਾ ਪੁੱਜ ਕੇ ਪੀਡ਼ਤ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ। ਪ੍ਰਸ਼ਾਸਨ ਨੇ ਪੀਡ਼ਤ ਪਰਿਵਾਰ ਨੂੰ 10 ਲੱਖ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਬੀ.ਪੀ.ਐੱਲ. ਕਾਰਡ ਬਣਾਉਣ, ਮਕਾਨ ਬਣਾਉਣ ਦਾ ਵੀ ਐਲਾਨ ਕੀਤਾ ਹੈ। ਉੱਥੇ ਹੀ ਪੀਡ਼ਿਤ ਪਰਿਵਾਰ ਦੇ 2 ਲੋਕਾਂ ਨੂੰ ਡੀ.ਸੀ. ਰੇਟ 'ਤੇ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।

ਕਾਤਲਾਂ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ

ਬੀਤੇ ਦਿਨ ਇਸ ਕਾਂਡ ਨਾਲ ਲੋਕਾਂ 'ਚ ਜ਼ਬਰਦਸਤ ਗੁੱਸਾ ਸੀ ਅਤੇ ਪ੍ਰਸ਼ਾਸਨ ਅਤੇ ਗੁਡ਼ੀਆ ਦੇ ਪਰਿਵਾਰ ਵਾਲਿਆਂ ਦਰਮਿਆਨ ਸਹਿਮਤੀ ਨਾ ਬਣਨ ਕਾਰਨ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਨਹੀਂ ਹੋ ਸਕਿਆ ਸੀ। ਸਮਾਜਿਕ ਅਤੇ ਸਿਆਸੀ ਸੰਗਠਨਾਂ ਦੇ ਲੋਕ ਰਾਤ ਭਰ ਗੁਡ਼ੀਆ ਦੀ ਲਾਸ਼ ਕੋਲ ਅੱਗ ਦਾ ਸਹਾਰਾ ਲੈ ਕੇ ਬੈਠੇ ਰਹੇ। ਲੋਕਾਂ ਦਾ ਕਹਿਣਾ ਹੈ ਕਿ ਗੁਡ਼ੀਆ ਨੂੰ ਉਦੋਂ ਨਿਆਂ ਮਿਲ ਜਾਵੇਗਾ, ਜਦੋਂ ਪੁਲਸ ਉਸ ਦੇ ਕਾਤਲਾਂ ਦਾ ਸੁਰਾਗ ਲਗਾ ਕੇ ਉਨ੍ਹਾਂ ਨੂੰ ਫਾਂਸੀ 'ਤੇ ਚਡ਼੍ਹਾ ਦਿੱਤਾ ਜਾਵੇਗਾ।
5 ਸਾਲ ਦੀ ਬੱਚੀ ਨਾਲ ਹੋਇਆ ਸੀ ਸ਼ਰਮਨਾਕ ਕਾਂਡ

ਹਿਸਾਰ ਦੇ ਉਕਲਾਨਾ 'ਚ ਰਾਤ ਨੂੰ ਕਿਸੇ ਅਣਪਛਾਤੇ ਨੇ 5 ਸਾਲ ਦੀ ਬੱਚੀ ਨੂੰ ਅਗਵਾ ਕਰ ਕੇ ਉਕਲਾਨਾ ਦੀ ਟੈਲੀਫੋਨ ਐਕਸਚੇਂਜ ਕੋਲ ਲੈ ਗਿਆ। ਜਿੱਥੇ ਉਸ ਦਰਿੰਦੇ ਨੇ ਉਸ ਮਾਸੂਮ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਨਾਜ਼ੁਕ ਅੰਗਾਂ 'ਤੇ ਵੀ ਵਾਰ ਕੀਤਾ। ਜਿਸ ਕਾਰਨ ਮਾਸੂਮ ਦੀ ਮੌਤ ਹੋ ਗਈ।
ਸਵੇਰੇ ਜਦੋਂ ਪਰਿਵਾਰ ਵਾਲਿਆਂ ਨੇ ਬੇਟੀ ਨੂੰ ਤੰਬੂ 'ਚ ਨਹੀਂ ਦੇਖਿਆ ਤਾਂ ਉਸ ਨੂੰ ਲੱਭਿਆ। ਜਿਸ ਤੋਂ ਬਾਅਦ ਉਨ੍ਹਾਂ ਬੇਟੀ ਲਾਸ਼ ਟੈਲੀਫੋਨ ਐਕਸਚੈਂਜ ਕੋਲ ਖੂਨ ਨਾਲ ਲੱਥਪੱਥ ਹਾਲਤ 'ਚ ਮਿਲਿਆ। ਜਿਸ ਨੂੰ ਬੁਰੀ ਤਰ੍ਹਾਂ ਨਾਲ ਨੋਚਿਆ ਹੋਇਆ ਸੀ ਅਤੇ ਪੂਰੇ ਸਰੀਰ 'ਤੇ ਜ਼ਖਮ ਮਿਲੇ।

ਨਿਆਂ ਲਈ ਸਡ਼ਕਾਂ 'ਤੇ ਉਤਰੇ ਸਨ ਲੋਕ

ਇਸ ਸ਼ਰਮਨਾਕ ਕਾਂਡ ਤੋਂ ਬਾਅਦ ਲੋਕ ਗੁਡ਼ੀਆ ਨੂੰ ਨਿਆਂ ਦਿਵਾਉਣ ਲਈ ਸਡ਼ਕਾਂ 'ਤੇ ਉਤਰ ਆਏ ਅਤੇ ਕਾਤਲਾਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ। ਰੋਸ ਸਵਰੂਪ ਸਥਾਨਕ ਲੋਕਾਂ ਸਮੇਤ ਸਮਾਜਿਕ ਸੰਗਠਨਾਂ ਨੇ ਬਾਜ਼ਾਰ ਬੰਦ ਕਰ ਕੇ ਪ੍ਰਦਰਸ਼ਨ ਕੀਤਾ ਸੀ। ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਜੁਲੂਸ ਵੀ ਕੱਢਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਗੁਡ਼ੀਆ ਨੂੰ ਉਦੋਂ ਨਿਆਂ ਮਿਲ ਸਕੇਗਾ, ਜਦੋਂ ਪੁਲਸ ਉਸ ਦੇ ਕਾਤਲਾਂ ਦਾ ਸੁਰਾਗ ਲੱਗਾ ਕੇ ਉਨ੍ਹਾਂ ਨੂੰ ਫਾਂਸੀ 'ਤੇ ਚਡ਼੍ਹਾ ਦਿੱਤਾ ਜਾਵੇਗਾ।