ਜੇਲ੍ਹ 'ਚ ਸੌਦਾ ਸਾਧ ਹੁਣ ਕਰੇਗਾ ਉਹ ਕੰਮ, ਕੋਈ ਵੀ ਯਕੀਨ ਨਹੀਂ ਕਰੇਗਾ ਜਾਣਕੇ

ਹਰਿਆਣਾ ਖ਼ਬਰਾਂ

ਡੇਰਾ ਸੱਚਾ ਸੌਦਾ ਮੁਖੀ ਸੌਦਾ ਸਾਧ ਹੁਣ ਜੇਲ੍ਹ ਵਿੱਚ ਉਹ ਕੰਮ ਕਰਨ ਜਾ ਰਿਹਾ ਹੈ, ਜਿਸਨੂੰ ਕਰਨ ਦੇ ਬਾਰੇ ਵਿੱਚ ਸ਼ਾਇਦ ਕਦੇ ਸੋਚਿਆ ਨਾ ਹੋਵੇ। ਜਾਣਕੇ ਕੋਈ ਵੀ ਯਕੀਨ ਨਹੀਂ ਕਰੇਗਾ। ਦਰਅਸਲ 20 ਸਾਲ ਦੀ ਸਜ਼ਾ ਕੱਟ ਰਿਹਾ ਸੌਦਾ ਸਾਧ ਸੁਨਾਰੀਆ ਜੇਲ੍ਹ ਵਿੱਚ ਰਹਿੰਦੇ ਹੋਏ ਬਾਈਬਿਲ ਪੜੇਗਾ। 

ਉਸਦੇ ਵਕੀਲ ਨੇ ਸ਼ਨੀਵਾਰ ਨੂੰ ਜੇਲ੍ਹ ਪ੍ਰਸ਼ਾਸਨ ਨੂੰ ਬਾਈਬਿਲ ਉਪਲੱਬਧ ਕਰਵਾਈ। ਨਿਯਮਾਂ ਦੇ ਅਨੁਸਾਰ ਇਹ ਬਾਈਬਿਲ ਸੌਦਾ ਸਾਧ ਨੂੰ ਦਿੱਤੀ ਜਾਵੇਗੀ।ਸੌਦਾ ਸਾਧ ਦੋ ਸਾਧਵੀਆਂ ਦੇ ਯੋਨ ਸ਼ੋਸਣ ਦੇ ਮਾਮਲੇ ਵਿੱਚ 25 ਅਗਸਤ ਤੋਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। 

ਦੁਪਹਿਰ ਕਰੀਬ ਢਾਈ ਵਜੇ ਸੌਦਾ ਸਾਧ ਦੇ ਵਕੀਲ ਗੁਰਦਾਸ ਸਿੰਘ ਅਤੇ ਰਾਜਿੰਦਰ ਸਿੰਘ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕਰਨ ਪਹੁੰਚੇ। ਵਕੀਲਾਂ ਨੇ ਕਰੀਬ 1 ਘੰਟਾ 50 ਮਿੰਟ ਸੌਦਾ ਸਾਧ ਨਾਲ ਮੁਲਾਕਾਤ ਕੀਤੀ। ਉਥੇ ਹੀ ਡੇਰਾ ਮੁਖੀ ਸੌਦਾ ਸਾਧ ਉੱਤੇ ਚੱਲ ਰਹੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਸੁਣਵਾਈ 20 ਜਨਵਰੀ ਲਈ ਟਲ ਗਈ। 

ਇਸ ਮਾਮਲੇ ਵਿੱਚ ਦੋਵਾਂ ਪੱਖਾਂ ਦੇ ਵਿੱਚ ਅੰਤਿਮ ਬਹਿਸ ਚੱਲ ਰਹੀ ਹੈ। ਸ਼ਨੀਵਾਰ ਨੂੰ ਇਸ ਮਾਮਲੇ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਸੁਣਵਾਈ ਹੋਣੀ ਸੀ।