ਖੇਡਾਂ 'ਚ ਜੀਪੀਐਸ ਅਕੈਡਮੀ ਦਾ ਸ਼ਾਨਦਾਰ ਪ੍ਰਦਰਸ਼ਨ

ਹਰਿਆਣਾ ਖ਼ਬਰਾਂ

ਅਸੰਧ, 1 ਸਤੰਬਰ (ਰਾਮਗੜ੍ਹੀਆ): ਜ਼ਿਲ੍ਹਾ ਦਫ਼ਤਰ 'ਚ ਹਾਲ ਹੀ ਵਿਚ ਜ਼ਿਲ੍ਹਾ ਖੇਡਾਂ 'ਚ ਜੇਪੀਐਸ ਅਕੈਡਮੀ ਦੇ ਕੁੱਲ 90 ਖਿਡਾਰੀਆਂ ਦੇ ਦਲਾਂ ਨੇ ਿਹੱਸਾ ਲਿਆ ਸੀ। ਅਕੈਡਮੀ ਦੇ 48 ਖਿਡਾਰੀਆਂ ਦੀ ਚੋਣ ਰਾਜ ਪੱਧਰੀ ਖੇਡਾਂ ਲਈ ਹੋਈ ਹੈ। ਇਸੇ ਤਰ੍ਹਾਂ ਅਕੈਡਮੀ ਦੇ ਹਰਨੇਕ ਸਿੰਘ ਨੇ ਸੌ ਮੀਟਰ ਅਤੇ ਦੋ ਸੋ ਮੀਟਰ ਰੇਸ 'ਚ ਜ਼ਿਲ੍ਹੇ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਯੋਗੇਂਦਰ ਰਾਣਾ ਅਤੇ ਪ੍ਰਿੰਸੀਪਲ ਮੋਹਨ ਸਿੰਘ ਨੇ ਦਸਿਆ ਕਿ ਫੁੱਟਬਾਲ 'ਚ 6, ਖੋ ਖੋ 'ਚ 8, ਐਥਲੈਟਿਕਸ 'ਚ ਅੱਠ, ਹੈਂਡਬਾਲ 'ਚ 2, ਸ਼ਤਰੰਜ 'ਚ ਨੋ ਖਿਡਾਰੀਆਂ ਦੀ ਚੋਣ ਹੋਈ ਹੈ ਅਤੇ ਸਭ ਨੇ ਸ਼ਾਨਦਾਰ ਪ੍ਰਦਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕਰਕੇ ਤਮਗ਼ੇ ਜਿੱਤੇ ਹਨ।