ਲੋਕ ਭਲਾਈ ਦੇ ਕੰਮਾਂ ਲਈ ਐਡਵੋਕੇਟ ਵਰਿੰਦਰ ਸਿੰਘ ਸਨਮਾਨਤ



ਏਲਨਾਬਾਦ, 18 ਸਤੰਬਰ (ਪਰਦੀਪ ਧੁੰਨਾ ਚੂਹੜਚੱਕ): ਏਲਨਾਬਾਦ ਦੇ ਨੇੜਲੇ ਪਿੰਡ ਕੇਹਰਵਾਲਾ ਦੀ ਪੰਚਾਇਤ ਵਲੋਂ ਐਡਵੋਕੇਟ ਵਰਿੰਦਰ ਸਿੰਘ ਭਾਦੂ ਨੂੰ ਕਾਨੂੰਨ ਸਬੰਧੀ ਜਾਗਰੂਕ ਕਰਨ ਅਤੇ ਹੋਰ ਸਮਾਜ ਭਲਾਈ ਦੇ ਕੰਮ ਕਰਨ ਲਈ ਪਿੰਡ ਕੇਹਰਵਾਲਾ ਦੇ ਪੰਚਾਇਤ ਘਰ ਵਿਚ ਸਨਮਾਨਿਤ ਕੀਤਾ ਗਿਆ। ਐਡਵੋਕੇਟ ਵਰਿੰਦਰ ਸਿੰਘ ਭਾਦੂ ਨੂੰ ਇਲਾਕੇ ਲਈ ਕੀਤੇ ਗਏ ਚੰਗੇ ਨੂੰ ਵੇਖ ਦੇ ਹੋਏ  ਪਿੰਡ ਕੇਹਰਵਾਲਾ ਦੇ ਪਰਪੰਚ ਪ੍ਰਤੀਨਿਧੀ ਰਾਜੀਵ ਕੇਹਰਵਾਲਾ ਨੇ ਸਨਮਾਨ ਪੱਤਰ ਦੇ ਸਨਮਾਨਤ ਕੀਤਾ। ਇਸ ਮੌਕੇ ਤੇ ਪੰਚਾਇਤ ਮੈਂਬਰ ਛਬੀਲਦਾਸ ਸੁਭਾਸ਼ ਚੰਦ,ਹਰਵਿੰਦਰ ਗੋਦਾਰਾ,ਆਦਿ ਪਿੰਡ ਵਾਲੇ ਹਾਜ਼ਰ ਸਨ।

ਇਸ ਮੌਕੇ ਰਾਜੀਵ ਕੇਹਰਵਾਲਾ ਨੇ ਆਖਿਆ ਐਡਵੋਕੇਟ ਵਰਿੰਦਰ ਸਿੰਘ ਭਾਦੂ ਪਿਛਲੇ 16 ਸਾਲਾਂ ਤੋ ਵਕਾਲਤ ਨਾਲ ਜੁੜੇ ਹੋਏ ਸਨ ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕਾਨੂੰਨ ਨਾਲ ਸਬੰਧਤ ਲੋਕਾਂ ਨੂੰ ਜਾਗਰੂਕ ਲਈ ਕੈਂਪ ਲਗਾਏ ਜਾਦੇ ਉਨ੍ਹਾਂ ਕੈਂਪ ਵਿਚ ਪਿੰਡਾਂ ਦੇ ਲੋਕਾਂ ਨੂੰ ਕਾਨੂੰਨ ਦੀ ਜਾਣਕਾਰੀ ਦਿਤੀ ਜਾਦੀ ਅਤੇ ਕਾਨੂੰਨ ਦੇ ਅਧਿਕਾਰ ਲੋਕਾਂ ਨੂੰ ਦਿਵਾਉਣ ਲਈ ਹਮੇਸਾ ਲੋਕਾਂ ਵਿਚ ਹੀ ਰਹਿੰਦੇ ਹਨ। ਗੱਲਬਾਤ ਦੌਰਾਨ ਛਬੀਲਦਾਸ ਨੇ ਅਖਿਆ ਕਿ ਵਰਿੰਦਰ ਸਿੰਘ ਭਾਦੂ ਐਡਵੋਕੇਟ ਹੋਣ ਦੇ ਨਾਲ ਨਾਲ ਇੱਕ ਸਮਾਜ ਸੇਵੀ ਵੀ ਹਨ ਉਨਾਂ੍ਹ ਦੇ ਸਮਾਜ-ਸੇਵਾ ਦੇ ਕੰਮਾਂ ਨੂੰ ਵੇਖ ਦੇ ਹੋਏ ਉਨਾਂ੍ਹ ਨੂੰ ਪਿੰਡ ਕੇਹਰਵਾਲਾ ਦੀ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਵਰਿੰਦਰ ਸਿੰਘ ਭਾਦੂ ਅਪਣਾ ਕੀਮਤੀ ਸਮਾਂ ਲੋਕਾਂ ਦੀ ਭਲਾਈ ਲਈ ਲਗਾ ਰਹੇ ਹਨ ਉਹ ਵੀ ਬਿਨਾ ਕਿਸੇ ਲਾਲਚ ਤੋ ਉਹ ਹਮੇਸ਼ਾ ਸੱਚ ਦੀ ਲੜਾਈ ਲੜਦੇ ਹਨ ਅਤੇ ਆਮ ਲੋਕਾਂ ਲਈ ਲੜਦੇ ਹੀ ਰਹਿਣਗੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਸਮਾਜ ਸੇਵੀਆਂ ਨੂੰ ਸਰਕਾਰ ਵਲੋਂ ਵੀ ਸਨਮਾਨਤ ਕੀਤਾ ਜਾਵੇ ।