ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਚਲਾਈ ਸਵੱਛ ਭਾਰਤ ਲਹਿਰ

ਨਵੀਂ ਦਿੱਲੀ, 30 ਸਤੰਬਰ (ਸੁਖਰਾਜ ਸਿੰਘ): ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਵਛ ਭਾਰਤ ਦੀ ਮੁਹਿੰਮ ਦੇ ਤਹਿਤ ਅੱਜ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ, ਪੰਜਾਬੀ ਬਾਗ ਵਿਖੇ ਮਹਾਤਮਾ ਗਾਂਧੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਵਛ ਭਾਰਤ ਲਹਿਰ ਅਧੀਨ ਸ਼ਪਤ ਸਮਾਰੋਹ ਦਾ ਪ੍ਰੋਗਰਾਮ ਕੀਤਾ ਗਿਆ, ਜਿਸ ਵਿਚ ਕਾਲਜ ਵਿਦਿਆਰਥੀ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ, ਪ੍ਰਿੰਸੀਪਲ ਡਾ. ਜੋਤੀ ਭੱਲਾ ਅਤੇ ਡਾਇਰੈਕਟਰ ਡਾ. ਹਰਮੀਤ ਸਿੰਘ ਸ਼ਾਮਲ ਹੋਏ।
ਇਸ ਸਮਾਗਮ ਵਿਚ ਕਾਲਜ ਦੀ ਵਿਦਿਆਰਥੀ ਲੀਡਰ ਸੁਕੀਰਤੀ ਸਚਦੇਵ ਪਹਿਲੇ ਸਾਲ ਦੀ ਵਿਦਿਆਰਥਣ ਨੇ ਸਭ ਨੂੰ ਸ਼ਪਤ ਦੁਆਈ ਕਿ ਸਾਡਾ ਕਰਤੱਵ ਹੈ ਗੰਦਗੀ ਨੂੰ ਦੂਰ ਕਰਕੇ ਭਾਰਤ ਮਾਂ ਦੀ ਸੇਵਾ ਕਰੀਏ। ਅਸੀਂ ਸ਼ਪਤ ਲੈਂਦੇ ਹਾਂ ਕਿ ਅਸੀਂ ਆਪ ਸਵਛਤਾ ਲਈ ਜਾਗਰੂਕ ਹੋਈਏ ਅਤੇ ਆਪਣੇ ਰੁਝੇਵਿਆਂ ਤੋਂ ਸਮਾਂ ਕੱਢ ਕੇ ਸਫਾਈ ਸੇਵਾ ਕਰਾਂਗੇ। ਸਾਨੂੰ ਪਤਾ ਹੈ ਕਿ ਸਾਡੇ ਵਲੋਂ ਸਫਾਈ ਵਲ ਵਧਿਆ ਕਦਮ ਭਾਰਤ ਦੇਸ਼ ਨੂੰ ਸਾਫ ਸੁਥਰਾ ਬਣਾਉਣ ਵਿਚ ਮਦਦ ਕਰਾਂਗੇ।