ਪ੍ਰਕਾਸ਼ ਪੁਰਬ ਨੂੰ ਸਮਰਪਤ ਨਗਰ ਕੀਰਤਨ ਸਜਾਇਆ



ਕਰਨਾਲ, 10 ਸੰਤਬਰ (ਪਲਵਿੰਦਰ ਸਿੰਘ ਸੱਗੂ): ਅੱਜ ਕਰਨਾਲ ਦੇ ਗੁ. ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੀ ਸਮੂਹ ਗੁ. ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ 2 ਰੋਜ਼ਾ ਕੀਰਤਨ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਤ ਕਰਵਾਇਆ ਗਿਆ। ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੁਰੀ ਵਿਚ ਕੀਰਤਨ ਕਥਾ ਵਿਚਾਰਾਂ ਨਾਲ ਆਈ ਸੰਗਤ ਨੂੰ ਨਿਹਾਲ ਕੀਤਾ ਅਤੇ ਅੱਜ ਬਾਅਦ ਦੁਪਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੁਰੀ ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁਲਾਂ ਨਾਲ ਸਜੀ ਪਾਲਕੀ ਵਿਚ ਸੁਸ਼ੋਭਿਤ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਤ ਨਗਰ ਕੀਰਤਨ ਸਜਾਇਆ ਗਿਆ।

  ਨਗਰ ਕੀਰਤਨ ਦੀ ਅਰਭੰਤਾ ਬਾਬਾ ਸੁੱਖਾ ਸਿੰਘ ਕਾਰਸੇਵਾ ਕੰਲਦਰੀ ਗੇਟ ਵਾਲਿਆਂ ਨੇ ਪੰਜਾ ਪਿਆਰਿਆਂ ਨੂੰ ਸਿਰੋਪੇ ਦੇ ਕੇ ਅਤੇ ਅਰਦਾਸ ਕਰ ਕੇ ਕੀਤੀ ਅਤੇ ਅਸੰਦ ਤਂੋ ਵਿਧਾਇਕ ਸ. ਬਖਸੀਸ਼ ਸਿੰਘ ਵੀ ਵਿਸ਼ੇਸ ਤੋਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਣੀ ਸ਼ਰਧਾ ਦੇ ਫੁੱਲ ਭੇਂਟ ਕਰ ਆਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਏ। ਬੀਬੀ ਦੇ ਨੇ ਪਾਲਕੀ ਸਾਹਿਬ ਜੀ ਦੇ ਅੱਗੇ ਝਾੜੁ ਲਗਾਉਣ ਦੀ ਸੇਵਾ ਕੀਤੀ ਅਤੇ ਬੀਬੀਆਂ ਦੇ ਸ਼ਬਦੀ ਜਥੇ ਨੇ ਪਾਲਕੀ ਸਾਹਿਬ ਜੀ ਦੇ ਨਾਲ ਨਾਲ ਚਲਦੇ ਹੋਏ ਸ਼ਬਦ ਗਾਇਨ ਕਰ ਕੇ ਸੰਗਤ ਨੂੰ ਗੁਰੂ ਨਾਲ ਜੋੜੀ ਰਖੀਆ। ਮਾਡਲ ਟਾਊਨ ਦੇ ਗਤਕੇ ਜਥੇ ਅਤੇ ਦਸਮੇਸ ਅਖਾੜੇ ਦੇ ਜਥਿਆ ਦੇ ਸਿੰਘਾਂ ਨੇ ਗਤਕੇ ਦੇ ਜੋਹਰ ਦਿਖਾਏ। ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੁਲ ਦੇ ਬੱਚਿਆਂ ਨੇ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਟ੍ਰੈਫ਼ਿਕ ਆਵਾਜਾਈ ਨੂੰ ਬੜੇ ਸੁਚਝੇ ਟੰਗ ਨਾਲ ਕੰਟਰੋਲ ਕੀਤਾ। ਨਗਰ ਕਿਤਰਾਨ ਮਾਡਲ ਟਾਉਨ ਦੇ ਬਜਾਰਾ ਵਿਚੋ ਹੁਦਾ ਹੋਇਆ ਸਾਮ ਨੁੰ ਗੁ. ਸਾਹਿਬ ਵਿਚ ਸਮਾਪਤੀ ਹੋਈ ਰਸਤੇ ਵਿਚ ਵੱਖ-ਵੱਖ ਜਥੇਬੰਦੀਆਂ ਵਲੋਂ ਨਗਰ ਕੀਰਤਨ ਦਾ ਸੁਆਗਤ ਕੀਤਾ ਗਿਆ ਅਤੇ ਸੰਗਤ ਵਾਸਤੇ ਚਾਹ ਪਾਣੀ ਅਤੇ ਹੋਰ ਸਟਾਲ ਲਗਾਏ ਗਏ।

   ਸਮਾਪਤੀ ਤੋਂ ਬਾਅਦ ਗੁ. ਸਾਹਿਬ ਵਿਚ ਸੰਗਤ ਲਈ ਅਟੁੱਟ ਲੰਗਰ ਵਰਤਾਏ ਗਏ। ਇਸ ਮੌਕੇ 'ਤੇ ਗੁ. ਸਾਹਿਬ ਦੀ ਪ੍ਰੰਬਦਕ ਕਮੇਟੀ ਵਿਚੋਂ ਸ. ਗੁਲਜਾਰ ਸਿੰਘ ਪ੍ਰੰਧਾਨ ਗੁ. ਮਾਡਲ ਟਾਉਨ, ਸ. ਰਜਿੰਦਰ ਸਿੰਘ ਧੁਰਿਆ ਸੱਕਤਰ,ਸ. ਸੁਰਿੰਦਰ ਸਿੰਘ ਪਸਰਿਚਾ, ਸ. ਗੁਰਮੀਤ ਸਿੰਘ, ਸ. ਕੁਲਵਿੰਦਰ ਸਿੰਘ, ਸ. ਅਮਰੀਕ ਸਿੰਘ ਚੋਪੜਾ, ਸ. ਗੁਰਵਿੰਦਰ ਸਿੰਘ ਰੋਜੀ, ਸ. ਗਰਪ੍ਰੀਤ ਸਿੰਘ ਨਰੁਲਾ, ਸ. ਇਦੰਰਪਾਲ ਸਿੰਘ ਅਤੇ ਸ. ਏ.ਪੀ. ਚੋਪੜਾ ਅਤੇ ਹੋਰ ਮੈਂਬਰ ਹਾਜ਼ਰ ਸਨ।