ਸੌਦਾ ਸਾਧ ਦੀ ਰਹੱਸਮਈ ਗੁਫਾ ਦੀ ਚਾਬੀ ਗਾਇਬ, CBI ਨੂੰ ਨਹੀਂ ਮਿਲ ਰਹੀ ਐਂਟਰੀ

ਹਰਿਆਣਾ ਖ਼ਬਰਾਂ

ਸਾਧਵੀ ਯੋਨ ਸ਼ੋਸ਼ਣ ਮਾਮਲੇ 'ਚ 20 ਸਾਲ ਦੀ ਸਜ਼ਾ ਕੱਟ ਰਹੇ ਸੌਦਾ ਸਾਧ ਦੀ ਰਹੱਸਮਈ ਗੁਫਾ ਵਿੱਚ ਸੀਬੀਆਈ ਦੀ ਟੀਮ ਐਂਟਰੀ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੀ ਹੈ। ਕਿਉਂਕਿ ਸਾਧ ਦੀ ਇਸ ਗੁਫਾ ਦੀ ਚਾਬੀ ਨਹੀਂ ਮਿਲ ਰਹੀ ਹੈ। ਬਾਬੇ ਦੇ ਦੋ ਵੱਡੇ ਰਾਜਦਾਰ ਵਿਪਾਸਨਾ ਅਤੇ ਡਾ. ਪੀਆਰ ਨੈਨ ਫਰਾਰ ਚੱਲ ਰਹੇ ਹਨ।

ਮੰਗਲਵਾਰ ਨੂੰ ਵੀ ਸੀਬੀਆਈ ਦੀ ਟੀਮ ਨੇ ਡੇਰਾ ਸੱਚਾ ਸੌਦਾ ਵਿੱਚ ਛਾਪਾ ਮਾਰਿਆ। ਟੀਮ 2 ਘੰਟੇ ਤੱਕ ਡੇਰੇ ਦੇ ਅੰਦਰ ਰਹੀ। ਸੋਮਵਾਰ ਨੂੰ ਵੀ ਸੀਬੀਆਈ ਦੀ ਟੀਮ ਜਾਂਚ ਕਰਨ ਲਈ ਡੇਰਾ ਸੱਚਾ ਸੌਦਾ ਗਈ ਸੀ। 

400ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਸੀਬੀਆਈ

ਜ਼ਿਕਰਯੋਗ ਹੈ ਕਿ 400ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਵਿੱਚ ਵੀ ਸੀਬੀਆਈ ਨੇ ਜਾਂਚ ਦੀ ਰਫ਼ਤਾਰ ਨੂੰ ਵਧਾ ਦਿੱਤਾ ਹੈ। ਪਹਿਲਾਂ ਜਿੱਥੇ ਪੁਲਿਸ ਨੇ ਇਸ ਮਾਮਲੇ ਨਾਲ ਜੁੜੇ ਡਾ. ਮੋਹਿੰਦਰ ਇੰਸਾਂ ਨੂੰ ਗ੍ਰਿਫਤਾਰ ਕੀਤਾ ਸੀ। 

ਉਥੇ ਹੀ ਸੋਮਵਾਰ ਨੂੰ ਇਸ ਸੰਬੰਧ ਵਿੱਚ ਪ੍ਰਮਾਣ ਜੁਟਾਉਣ ਲਈ ਸੀਬੀਆਈ ਦੀ ਟੀਮ ਸੌਦਾ ਸਾਧ ਦਾ ਡਰਾਇਵਰ ਰਹਿ ਚੁੱਕੇ ਖੱਟਾ ਸਿੰਘ ਨੂੰ ਲੈ ਕੇ ਡੇਰੇ ਵਿੱਚ ਪਹੁੰਚੀ ਸੀ।

ਇੱਥੇ ਨਵੇਂ - ਪੁਰਾਣੇ ਡੇਰੇ ਦੀ ਇਮਾਰਤ ਵਿੱਚ ਸੀਬੀਆਈ ਦੀ ਟੀਮ ਨੇ 4 ਘੰਟੇ ਤੱਕ ਛਾਣਬੀਣ ਕੀਤੀ। ਟੀਮ ਦਿੱਲੀ ਤੋਂ ਡੇਰਾ ਸੱਚਾ ਸੌਦਾ ਇਮਾਰਤ ਪਹੁੰਚੀ ਸੀ। ਟੀਮ ਹੁਣ ਸਿਰਸਾ ਵਿੱਚ ਹੀ ਇੱਕ ਰੈਸਟ ਹਾਉਸ ਵਿੱਚ ਰੁਕੀ ਹੋਈ ਹੈ। 

ਵਿਪਾਸਨਾ ਦੇ ਬਾਅਦ ਪੀਆਰ ਨੈਨ ਦੇ ਖਿਲਾਫ ਜਾਰੀ ਹੋ ਸਕਦਾ ਹੈ ਵਾਰੰਟ

ਦੱਸ ਦਈਏ ਕਿ ਪੀਆਰ ਨੈਨ ਪਿਛਲੇ ਕਈ ਦਿਨਾਂ ਤੋਂ ਫਰਾਰ ਹੈ। ਪੁਲਿਸ ਪੁੱਛਗਿਛ ਵਿੱਚ ਸ਼ਾਮਿਲ ਨਹੀਂ ਹੋ ਰਹੇ ਹਨ। ਉਨ੍ਹਾਂ ਦਾ ਮੋਬਾਇਲ ਵੀ ਬੰਦ ਹੈ। 

 ਅਜਿਹੇ ਵਿੱਚ ਪੁਲਿਸ ਕਦੇ ਵੀ ਪੀਆਰ ਨੈਨ ਦੇ ਖਿਲਾਫ ਗਿਰਫਤਾਰੀ ਦਾ ਵਾਰੰਟ ਜਾਰੀ ਕਰ ਸਕਦੀ ਹੈ। ਇਸਤੋਂ ਪਹਿਲਾਂ ਵਿਪਾਸਨਾ ਵੀ ਪੁਲਿਸ ਪੁੱਛਗਿਛ ਵਿੱਚ ਸ਼ਾਮਿਲ ਨਹੀਂ ਹੋਈ ਤਾਂ ਉਸਦੇ ਖਿਲਾਫ ਵੀ ਪੁਲਿਸ ਨੇ ਗਿਰਫਤਾਰੀ ਵਾਰੰਟ ਜਾਰੀ ਕੀਤਾ ਸੀ ।