ਸੌਦਾ ਸਾਧ ਨੂੰ ਲੱਗਾ ਇੱਕ ਹੋਰ ਵੱਡਾ ਝਟਕਾ, ਜਦੋਂ ਦੋ ਸਾਧਵੀਆਂ ਨੇ.......

ਬਲਾਤਕਾਰੀ ਬਾਬਾ ਸੌਦਾ ਸਾਧ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਰੇਪ ਪੀੜਿਤ ਦੋਵੇਂ ਸਾਧਵੀਆਂ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਵੇਲੇ ਰਾਮ ਰਹੀਮ ਬਲਾਤਕਾਰ ਦੇ ਦੋ ਕੇਸਾਂ ਵਿੱਚ 10-10 ਸਾਲ (ਕੁੱਲ 20 ਸਾਲ) ਦੀ ਸਜ਼ਾ ਭੁਗਤ ਰਿਹਾ ਹੈ।

ਰੇਪ ਪੀੜਤ ਸਾਧਵੀਆਂ ਨੇ ਬੁੱਧਵਾਰ ਨੂੰ ਹਾਈਕੋਰਟ ਵਿੱਚ ਪਟੀਸ਼ਨ ਪਾ ਕੇ ਸੀਬੀਆਈ ਦੇ 20 ਸਾਲ ਸਜ਼ਾ ਦੇਣ ਵਾਲੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਸਾਧਵੀਆਂ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਦੀ ਵਿਵਸਥਾ ਹੈ ਪਰ ਸੀਬੀਆਈ ਕੋਰਟ ਨੇ ਰਾਮ ਰਹੀਮ ਨੂੰ ਦੋ ਕੇਸਾਂ ਵਿੱਚ 10-10 ਸਾਲ ਦੀ ਕੈਦ ਹੀ ਸੁਣਾਈ ਹੈ।