ਸ੍ਰੀ ਗੁਰੂ ਨਾਨਕ ਦਰਬਾਰ ਤੋਂ ਗੁਰੂ ਮਾਨਿਉ ਗ੍ਰੰਥ ਚੇਤਨਾ ਫੇਰੀ ਭਲਕੇ

ਸ਼ਾਹਬਾਦ ਮਾਰਕੰਡਾ, 1 ਸਤੰਬਰ (ਅਵਤਾਰ ਸਿੰਘ): ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸਤਰੀ ਸਤਿਸੰਗ ਸਭਾ, ਨੌਜਵਾਨ ਸੇਵਕ ਸਭਾ, ਨਿਸ਼ਕਾਮ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ 3 ਸਤੰਬਰ ਐਤਵਾਰ ਨੂੰ ਸਵੇਰੇ 4 ਵਜੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਤੋਂ  ਗੁਰੂ  ਮਾਨਿਓ ਗ੍ਰੰਥ ਚੇਤਨਾ ਫੇਰੀ ਕੱੱਢੀ ਜਾਵੇਗੀ, ਜੋ ਸ਼ਹਿਰ ਦੇ ਪ੍ਰਮੁਖ ਹਿੱਸੇਆਂ ਵਿਚੋ ਦੀ ਹੁੰਦੀ ਹੋਈ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗੀ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਅਤੇ ਕੌਮਾਂਤਰੀ ਕਥਾ ਵਾਚਕ ਗਿਆਨੀ ਸਾਹਿਬ ਸਿੰਘ  ਜੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਤ ਤਿੰਨ ਰੋਜ਼ਾ ਗੁਰਮਤ ਸਮਾਗਮ ਆਯੋਜਿਤ ਕੀਤਾ ਗਿਆ।
ਤਿੰਨ ਰੋਜ਼ਾ ਗੁਰਮਤਿ ਸਮਾਗਮ ਤੋ ਬਾਅਦ  ਐਤਵਾਰ ਨੂੰ ਗੁਰੂ  ਮਾਨਿਓ ਗ੍ਰੰਥ ਚੇਤਨਾ ਫੇਰੀ ਕੱੱਢੀ ਜਾ ਰਹੀ ਹੈ। ਗਿਆਨੀ ਜੀ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਜਿਸ ਰਸਤੇ ਤੋ ਚੇਤਨਾ ਫੇਰੀ ਗੁਜਰੇ, ਤੁਸੀ ਫੁਲਾਂ ਦੀ ਵਰਖਾ ਅਤੇ ਸੁੰਦਰ ਗੇਟ ਬਣਾ ਕੇ ਗੁਰੂ ਸਾਹਿਬ ਦਾ ਸਵਾਗਤ ਕਰੋ।