ਮੰਡੀ ਡੱਬਵਾਲੀ, 13
ਸਤੰਬਰ (ਨਛੱਤਰ ਸਿੰਘ ਬੋਸ): ਸ਼ਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਮਨੁੱਖਤਾ ਦੀ ਸੇਵਾ ਦਾ
ਕੇਂਦਰ ਬਣੇ ਗੁਰਦੁਆਰਾ ਨਿਰਮਲਸਰ ਸਾਹਿਬ ਤਿਲੋਕੇਵਾਲਾ ਵਿਖੇ ਸ੍ਰੋਮਣੀ ਗੁਰਦੁਵਾਰਾ ਕਮੇਟੀ
ਦੇ ਮੈਂਬਰ ਅਤੇ ਉਕਤ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ
ਵਲੋਂ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟ ਅੰਮ੍ਰਿਤਸਰ ਸਾਹਿਬ ਦੁਵਾਰਾ ਕਾਕਾ ਹਰਜੀਤ
ਸਿੰਘ ਸਪੁੱਤਰ ਭਾਈ ਰਣਜੀਤ ਸਿੰਘ ਪਿੰਡ ਧਰਮਪੁਰਾ (ਸਿਰਸਾ) ਸਕੂਲ ਦੇ ਵਿਚ ਖੇਡਣ ਦੌਰਾਨ
ਬੱਚੇ ਦਾ ਗੁਰਦਾ ਫੱਟਣ ਕਾਰਨ ਘਰ ਦੀ ਅਤਿ ਗਰੀਬੀ ਹੋਣ ਕਰ ਕੇ ਬੱਚੇ ਦੇ ਇਲਾਜ ਲਈ 50
ਹਜ਼ਾਰ ਰੁਪਏ ਦਾ ਚੈੱਕ ਦਿਤਾ ਗਿਆ। ਇੰਸਪੈਕਟਰ ਅਜੈਬ ਸਿੰਘ, ਮਲਕੀਤ ਸਿੰਘ ਗ੍ਰੰਥੀ, ਸਰਪੰਚ
ਜਗਤਾਰ ਸਿੰਘ, ਭਾਈ ਸੁਖਪਾਲ ਸਿੰਘ, ਮਨੋਜ ਸਿੰਘ ਆਦਿ ਮੌਜੂਦ ਸਨ।