ਸੌਂਫ ਨੂੰ ਕਰੋ ਇਸ ਤਰ੍ਹਾਂ ਇਸਤੇਮਾਲ ਅਤੇ ਹੋ ਜਾਓ ਤੰਦਰੁਸਤ

ਏਜੰਸੀ

ਜੀਵਨ ਜਾਚ

ਜੇਕਰ ਤੁਹਾਡਾ ਗਲਾ ਖ਼ਰਾਬ ਹੈ ਤਾਂ ਸੌਂਫ ਚਬਾਉਣ ਨਾਲ ਗਲਾ ਸਾਫ਼ ਹੋ ਜਾਂਦਾ ਹੈ। ਗਲੇ ਦੇ ਵਿਚ ਖਾਰਸ਼ ਹੋਣ ਦੇ ਹਲਾਤ ਵਿਚ ਸੌਂਫ ਚਬਾਓ ਗਲੇ ਦੀ ਖਾਰਸ਼ ਖਤਮ ਹੋ ਜਾਵੇਗੀ

Fennel Seeds

 ਭੋਜਨ ਤੋਂ ਬਾਅਦ ਸੌਂਫ ਖਾਣਾ ਹਰ ਕਿਸੇ ਦੀ ਆਦਤ ਹੁੰਦੀ ਹੈ। ਇਸਦੀ ਵਰਤੋਂ ਅਸੀਂ ਕਈ ਪ੍ਰਕਾਰ ਦੀਆਂ ਚੀਜ਼ਾਂ ‘ਚ ਕਰਦੇ ਹਾਂ। ਸੌਂਫ ਵਿਚ ਆਇਰਨ ਪੋਟਾਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਹੁੰਦੇ ਹਨ, ਜੋ ਕਿ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹਨ , ਪੇਟ ਦੇ ਲਈ ਇਹ ਬਹੁਤ ਹੀ ਲਾਭਦਾਇਕ ਹੈ , ਇਹ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ ਤੇ ਸਾਫ਼ ਰੱਖਣ ਦੇ ਵਿਚ ਸਹਾਇਤਾ ਕਰਦਾ ਹੈ।

ਜੇਕਰ ਤੁਹਾਡਾ ਗਲਾ ਖ਼ਰਾਬ ਹੈ ਤਾਂ ਸੌਂਫ ਚਬਾਉਣ ਨਾਲ ਗਲਾ ਸਾਫ਼ ਹੋ ਜਾਂਦਾ ਹੈ। ਗਲੇ ਦੇ ਵਿਚ ਖਾਰਸ਼ ਹੋਣ ਦੇ ਹਲਾਤ ਵਿਚ ਸੌਂਫ ਚਬਾਓ ਗਲੇ ਦੀ ਖਾਰਸ਼ ਖਤਮ ਹੋ ਜਾਵੇਗੀ। ਖਾਣਾ ਖਾਣ ਤੋਂ ਬਾਅਦ ਮੂੰਹ ‘ਚ ਸੌਫ਼ ਚੱਬਣ ਨਾਲ ਢਿੱਡ ਦਾ ਪਾਚਣ ਤੰਤਰ ਵਧੀਆ ਰਹਿੰਦਾ ਹੈ। ਮਾਹਵਾਰੀ ਦੇ ਦਰਦ ਸਮੇਂ ਸੌਫ ‘ਚ ਚੀਨੀ ਮਿਲਾ ਕੇ ਖਾਣ ਨਾਲ ਦਰਦ ‘ਚ ਰਾਹਤ ਮਿਲਦੀ ਹੈ। ਜੇਕਰ ਅੱਖਾਂ ਦੀ ਰੋਸ਼ਨੀ ਘੱਟ ਹੋ ਗਈ ਹੈ ਤਾਂ ਸੌਫ ਦਾ ਨਿੱਤ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਅੱਖਾਂ ਦੀ ਰੋਸ਼ਨੀ ਸੌਂਫ ਦਾ ਸੇਵਨ ਕਰ ਕੇ ਵਧਾਈ ਜਾ ਸਕਦੀ ਹੈ ,

ਸੌਂਫ ਤੇ ਮਿਸ਼ਰੀ ਨੂੰ ਪੀਸ ਲਓ, ਇਸ ਦੀ ਇੱਕ ਚਮਚ ਮਾਤਰਾ ਸਵੇਰੇ ਸ਼ਾਮ ਪਾਣੀ ਦੇ ਨਾਲ 2 ਮਹੀਨੇ ਤੱਕ ਲਓ , ਇਸ ਦੇ ਨਾਲ ਤੁਸੀਂ ਆਪਣੀ ਅੱਖਾਂ ਦੀ ਰੋਸ਼ਨੀ ਜ਼ਿਆਦਾ ਹੁੰਦੀ ਪਾਓਗੇ ,ਤੁਹਾਡੀ ਅੱਖਾਂ ਦੀ ਰੋਸ਼ਨੀ ਅੱਗੇ ਨਾਲੋਂ ਤੁਹਾਨੂੰ ਵਧੀ ਹੋਈ ਲੱਗੇਗੀ। ਰੋਜ਼ਾਨਾ ਸਵੇਰੇ-ਸ਼ਾਮ ਸੌਂਫ ਖਾਣ ਨਾਲ ਖੂਨ ਸਾਫ਼ ਹੁੰਦਾ ਹੈ, ਜੋ ਕੇ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਦੇ ਇਸਤੇਮਾਲ ਨਾਲ ਚਮੜੀ ਸਾਫ਼ ਹੁੰਦੀ ਹੈ।