ਬੱਚਿਆਂ ਦੀ ਪੜ੍ਹਾਈ ਲਈ ਸਭ ਤੋਂ ਵਧੀਆ ਡਿਵਾਈਸ ਹੈ ਟੈਬਲੇਟ, 15,000 ਰੁਪਏ ਹੈ ਕੀਮਤ
ਕੋਰੋਨਾ ਕਾਲ ਦੌਰਾਨ ਬਾਜ਼ਾਰ ਵਿੱਚ ਅਜਿਹੇ ਕਈ ਟੈਬਲੇਟਸ ਹਨ, ਜੋ 15,000 ਰੁਪਏ ਦੀ ਰੇਂਜ ਤੱਕ ਉਪਲਬਧ ਹਨ
ਨਵੀਂ ਦਿੱਲੀ- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਕੂਲ ਕਾਲਜ ਕਾਫ਼ੀ ਸਮੇਂ ਤੋਂ ਬੰਦ ਹਨ। ਇਸ ਦੇ ਚਲਦੇ ਸਕੂਲ ਤੇ ਸੰਸਥਾਨ ਬੱਚਿਆਂ ਦੀ ਪੜ੍ਹਾਈ ਔਨਲਾਈਨ ਕਰਵਾ ਰਹੇ ਹਨ। ਇਸ ਲਈ ਬੱਚਿਆਂ ਨੂੰ ਪੜ੍ਹਾਈ ਲਈ ਸਭ ਤੋਂ ਵਧੀਆ ਡਿਵਾਈਸ ਟੈਬਲੇਟ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਕੋਰੋਨਾ ਕਾਲ ਦੌਰਾਨ ਬਾਜ਼ਾਰ ਵਿੱਚ ਅਜਿਹੇ ਕਈ ਟੈਬਲੇਟਸ ਹਨ, ਜੋ 15,000 ਰੁਪਏ ਦੀ ਰੇਂਜ ਤੱਕ ਉਪਲਬਧ ਹਨ, ਇਨ੍ਹਾਂ 'ਚੋਂ ਇਹ ਟੈਬਲੇਟ ਹਨ---
1.Samsung Galaxy Tab A 8.0 Wifi
8 ਇੰਚ ਦੀ ਸਕ੍ਰੀਨ ਵਾਲਾ ਇਹ ਟੈਬਲੇਟ ਸਿਰਫ਼ ਵਾਈਫ਼ਾਈ ਨਾਲ ਚੱਲਦਾ ਹੈ। ਇਸ ਵਿੱਚ 2 ਜੀਬੀ ਰੈਮ ਤੇ 32 ਜੀਬੀ ਅੰਦਰੂਨੀ ਸਟੋਰੇਜ ਸਮਰੱਥਾ ਹੈ। ਇਸ ਦੀ ਸਮਰੱਥਾ ਨੂੰ ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਵਿੱਚ 8 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ ਤੇ ਪਾਵਰ ਲਈ 510 mAh ਦੀ ਬੈਟਰੀ ਹੈ। ਇਸ ਦੀ ਕੀਮਤ 9,999 ਰੁਪਏ ਹੈ।
2...Huawei MatePad T8 (WiFi Edition)
8 ਇੰਚ ਦੀ ਸਕ੍ਰੀਨ ਵਾਲੇ ਇਸ ਟੈਬਲੇਟ ’ਚ ਵੀ 2 ਜੀਬੀ ਰੈਮ, 32 ਜੀਬੀ ਇੰਟਰਨਲ ਸਟੋਰੇਜ ਹੈ। ਕੈਮਰਾ 5 ਮੈਗਾਪਿਕਸਲ ਹੈ। ਬੈਟਰੀ 5100 mAh ਹੈ। ਇਸ ਦੀ ਕੀਮਤ ਵੀ 9,999 ਰੁਪਏ ਹੈ।
3..Lenovo Tab M10 HD
10 ਇੰਚ ਦੀ ਸਕ੍ਰੀਨ ਵਾਲਾ ਇਹ ਟੈਬਲੇਟ 2GHz ਕੁਐਲਕਾਮ ਸਨੈਪਡ੍ਰੈਗਨ 429 ਕੁਐਡ–ਕੋਰ ਪ੍ਰੋਸੈਸਰ ਨਾਲ ਲੈਸ ਹੈ। ਇਸ ਦੇ 2ਜੀਬੀ ਰੈਮ, 32 ਜੀਬੀ ਦੀ ਦੀ ਇੰਟਰਨਲ ਮੈਮੋਰੀ ਹੈ; ਜਿਸ ਨੂੰ ਕਾਰਡ ਰਾਹੀਂ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਦੀ ਬੈਟਰੀ 4,850 mAh ਹੈ। ਇਸ ਦੇ ਫ਼੍ਰੰਟ ਵਿੱਚ 5 ਮੈਗਾਪਿਕਸਲ ਦਾ ਕੈਮਰਾ ਹੈ ਤੇ ਇਸ ਦੀ ਕੀਮਤ 14,999 ਰੁਪਏ ਹੈ।