ਕਲਰਫੁਲ ਥੀਮ ਨਾਲ ਸਜਾਓ ਅਪਣਾ ਲਿਵਿੰਗ ਰੂਮ
ਹਰ ਕੋਈ ਆਪਣੇ ਘਰ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਸੰਵਾਰਨਾ ਪਸੰਦ ਕਰਦਾ ਹੈ। ਘਰ ਨੂੰ ਸਜਾਉਣ ਲਈ ਕੋਈ ਹਲਕੇ ਰੰਗਾਂ ਦਾ ਇਸਤੇਮਾਲ ਕਰਦਾ ਹੈ ਤਾਂ ਕੋਈ ਗੂੜ੍ਹੇ ਰੰਗਾਂ ਦਾ...
ਹਰ ਕੋਈ ਆਪਣੇ ਘਰ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਸੰਵਾਰਨਾ ਪਸੰਦ ਕਰਦਾ ਹੈ। ਘਰ ਨੂੰ ਸਜਾਉਣ ਲਈ ਕੋਈ ਹਲਕੇ ਰੰਗਾਂ ਦਾ ਇਸਤੇਮਾਲ ਕਰਦਾ ਹੈ ਤਾਂ ਕੋਈ ਗੂੜ੍ਹੇ ਰੰਗਾਂ ਦਾ ਇਸਤੇਮਾਲ ਕਰਦਾ ਹੈ।
ਘਰ ਵਿਚ ਸਭ ਤੋਂ ਅਹਿਮ ਹੁੰਦਾ ਹੈ ਲਿਵਿੰਗ ਰੂਮ ਕਿਉਂਕਿ ਘਰ ਵਿਚ ਆਉਣ ਵਾਲੇ ਮਹਿਮਾਨਾਂ ਨੂੰ ਸਭ ਤੋਂ ਪਹਿਲਾਂ ਲਿਵਿੰਗ ਰੂਮ ਵਿਚ ਹੀ ਬੈਠਾਇਆ ਜਾਂਦਾ ਹੈ। ਸ਼ਾਇਦ ਇੱਥੇ ਵਜ੍ਹਾ ਹੈ ਕਿ ਲੋਕ ਆਪਣੇ ਲਿਵਿੰਗ ਰੂਮ ਨੂੰ ਖਾਸ ਤਰੀਕੇ ਨਾਲ ਡੈਕੋਰੇਟ ਕਰਦੇ ਹਨ, ਤਾਂਕਿ ਹਰ ਕੋਈ ਵੇਖਦਾ ਰਹਿ ਜਾਵੇ।
ਜੇਕਰ ਤੁਹਾਨੂੰ ਘਰ ਨੂੰ ਸਜਾਉਣ ਲਈ ਗੂੜ੍ਹੇ ਰੰਗ ਜ਼ਿਆਦਾ ਪੰਸਦ ਹਨ ਤਾਂ ਕਿਉਂ ਨਾ ਇਸ ਵਾਰ ਤੁਸੀਂ ਲਿਵਿੰਗ ਰੂਮ ਨੂੰ ਕਲਰਫੁਲ ਥੀਮ ਦੇ ਨਾਲ ਡੈਕੋਰੇਟ ਕੀਤਾ ਜਾਵੇ ਤਾਂਕਿ ਰੂਮ ਹਮੇਸ਼ਾ ਖਿਲਾ - ਖਿਲਾ ਦਿਸੇ। ਅੱਜ ਅਸੀ ਤੁਹਾਨੂੰ ਕਲਰਫੁਲ ਥੀਮ ਵਿਚ ਲਿਵਿੰਗ ਰੂਮ ਸਜਾਉਣ ਦਾ ਤਰੀਕਾ ਦੱਸਾਂਗੇ, ਜਿਨ੍ਹਾਂ ਤੋਂ ਤੁਸੀ ਵੀ ਕੁੱਝ ਟਿਪਸ ਲੈ ਸੱਕਦੇ ਹੋ ਅਤੇ ਆਪਣੇ ਲਿਵਿੰਗ ਰੂਮ ਨੂੰ ਬਰਾਇਟ ਲੁਕ ਦੇ ਕੇ ਪੂਰੇ ਘਰ ਦੀ ਰੌਣਕ ਵਧਾ ਸੱਕਦੇ ਹੋ।
ਤੁਸੀ ਲਿਵਿੰਗ ਰੂਮ ਦੇ ਫਰਨੀਚਰ ਨੂੰ ਕਲਰਫੁਲ ਥੀਮ ਦੇ ਸੱਕਦੇ ਹੋ। ਸੋਫੇ ਲਈ ਬਰਾਈਟ ਕਲਰ ਚੂਜ ਕਰ ਸੱਕਦੇ ਹੋ ਜੋ ਲਿਵਿੰਗ ਰੂਮ ਨੂੰ ਕਾਫ਼ੀ ਅਟਰੈਕਟਿਲ ਲੁਕ ਦੇਣਗੇ। ਤੁਸੀ ਚਾਹੋ ਤਾਂ ਲਿਵਿੰਗ ਰੂਮ ਲਈ ਬਰਾਈਟ ਕਲਰ ਵਾਲੇ ਫਲੋਰਲ ਪ੍ਰਿੰਟੇਡ ਫਰਨੀਚਰ ਟਰਾਈ ਕਰ ਸੱਕਦੇ ਹੋ। ਲਿਵਿੰਗ ਰੂਮ ਲਈ ਤੁਸੀ ਕਲਰਫੁਲ ਪੇਟਿੰਗ ਵੀ ਚੁਣ ਸੱਕਦੇ ਹੋ ਜੋ ਕਲਰ ਫੁਲ ਥੀਮ ਨੂੰ ਕੰਪਲੀਟ ਕਰਣ ਦਾ ਕੰਮ ਕਰੇਗੀ।
ਇੰਨਾ ਹੀ ਨਹੀਂ, ਲਿਵਿੰਗ ਰੂਮ ਵਿਚ ਕਾਰਪੇਟ ਵੀ ਕਲਰ ਫੁਲ ਥੀਮ ਵਿਚ ਚੂਜ ਕਰੋ ਜੋ ਰੂਮ ਨੂੰ ਕਾਫ਼ੀ ਅਟਰੈਕਟਿਵ ਲੁਕ ਦੇਣਗੇ। ਤੁਸੀਂ ਕਲਰਫੁਲ ਥੀਮ ਵਿਚ ਰੰਗ-ਬਿਰੰਗੇ ਕੁਸ਼ਨ ਨਾਲ ਘਰ ਨੂੰ ਵਧੀਆ ਲੁਕ ਦੇ ਸਕਦੇ ਹੋ। ਕਲਰਫੁਲ ਮੇਜ਼ ਵੀ ਮਾਰਕੀਟ ਤੋਂ ਮਿਲ ਜਾਂਦੇ ਹਨ।
ਕਰਲਫੁਲ ਪੇਂਟਿੰਗ ਨਾਲ ਘਰ ਦੀ ਦੀਵਾਰਾਂ ਸਜਾ ਸਕਦੇ ਹਾਂ। ਘਰ ਵਿਚ ਕਰਲਫੁਲ ਪਰਦਿਆਂ ਨਾਲ ਨਵੀ ਲੁਕ ਦੇ ਸਕਦੇ ਹਾਂ। ਕਲਰਫੁਲ ਬੈਡ ਸ਼ੀਟ ਨਾਲ ਅਪਣੇ ਬੈਡ ਨੂੰ ਨਵੀਂ ਲੁਕ ਦੇ ਸਕਦੇ ਹਾਂ। ਇਨ੍ਹਾਂ ਸਾਰੀਆਂ ਚੀਜ਼ਾਂ ਨਾਲ ਘਰ ਨੂੰ ਇਕ ਬਹੁਤ ਘੈਂਟ ਲੁਕ ਦੇ ਸਕਦੇ ਹਾਂ।