ਸਬਜ਼ੀਆਂ ਨੂੰ ਲੰਬੇ ਸਮੇਂ ਤੱਕ ਕਿਵੇਂ ਕਰੀਏ ਸਟੋਰ?
Lockdown ਦੇ ਕਾਰਨ ਲੋਕ ਰਾਸ਼ਨ, ਫਲਾਂ ਅਤੇ ਸਬਜ਼ੀਆਂ ਨੂੰ ਸਟੋਰ ਕਰ ਕੇ ਰੱਖ ਰਹੇ ਹਨ
Lockdown ਦੇ ਕਾਰਨ ਲੋਕ ਰਾਸ਼ਨ, ਫਲਾਂ ਅਤੇ ਸਬਜ਼ੀਆਂ ਨੂੰ ਸਟੋਰ ਕਰ ਕੇ ਰੱਖ ਰਹੇ ਹਨ। ਪਰ ਸਮੱਸਿਆ ਇਹ ਹੈ ਕਿ ਉਨ੍ਹਾਂ ਨੂੰ ਵਧੇਰੇ ਸਮੇਂ ਲਈ ਤਾਜ਼ਾ ਕਿਵੇਂ ਰੱਖਿਆ ਜਾਵੇ। ਇਹ ਅਕਸਰ ਦੇਖਿਆ ਜਾਂਦਾ ਹੈ ਕਿ ਫਲ ਅਤੇ ਸਬਜ਼ੀਆਂ ਇਕ ਦਿਨ ਬਾਅਦ ਮੁਰਝਾਉਣ ਲੱਗਦੀਆਂ ਹਨ। ਅਜਿਹੀ ਸਥਿਤੀ ਵਿਚ, ਅੱਜ ਅਸੀਂ ਤੁਹਾਨੂੰ ਕੁਝ ਸੁਝਾਅ ਦੇਵਾਂਗੇ, ਤਾਂ ਜੋ ਤੁਸੀਂ ਫਲ ਅਤੇ ਸਬਜ਼ੀਆਂ ਨੂੰ ਲੰਬੇ ਸਮੇਂ ਲਈ ਤਾਜ਼ਾ ਰੱਖ ਸਕੋ।
ਹਰੀ ਮਿਰਚ- ਮਿਰਚਾਂ ਦੀ ਡੰਡੀ ਤੋੜ ਦੋ। ਸਾਰੀਆਂ ਹਰੀਆਂ ਮਿਰਚਾਂ ਨੂੰ ਇਕ ਡੱਬੇ ਵਿਚ ਪਾਓ ਅਤੇ ਉਨ੍ਹਾਂ ਨੂੰ ਫਰਿੱਜ ਵਿਚ ਰਖੋ। ਲੋੜ ਪੈਣ 'ਤੇ ਇਸ ਦੀ ਵਰਤੋਂ ਕਰੋ। ਤੁਸੀਂ ਇਸ ਨੂੰ 2 ਮਹੀਨਿਆਂ ਲਈ ਇਸ ਤਰੀਕੇ ਨਾਲ ਸਟੋਰ ਕਰ ਸਕਦੇ ਹੋ।
ਟਮਾਟਰ- ਟਮਾਟਰ ਦੇ ਉੱਪਰ ਲੱਗੀ ਹਰੀ ਡੰਡੀ ਨੂੰ ਤੋੜ ਦੋ। ਇਸ ਨੂੰ ਫਰਿੱਜ ਵਿਚ ਸਟੋਰ ਕਰੋ ਅਤੇ ਇਕ ਜ਼ਿਪਲਾੱਗ ਬੈਗ ਵਿਚ ਰੱਖੋ। ਬੈਗ ਦੇ ਕੋਨੇ ਵਿਚ ਇਕ ਛੋਟਾ ਜਿਹਾ ਛੇਦ ਕਰਕੇ ਹਵਾ ਨੂੰ ਕੱਡ ਦੋ। ਹੁਣ ਲੋੜ ਪੈਣ 'ਤੇ ਇਸ ਦੀ ਵਰਤੋਂ ਕਰੋ। ਤੁਸੀਂ ਇਸ ਨੂੰ 1 ਮਹੀਨੇ ਲਈ ਇਸ ਤਰੀਕੇ ਨਾਲ ਸਟੋਰ ਕਰ ਸਕਦੇ ਹੋ।
ਛਿਲੇ ਹੋਏ ਲਸਣ- ਲਸਣ ਨੂੰ ਚੰਗੀ ਤਰ੍ਹਾਂ ਛਿਲੋ। ਯਾਦ ਰੱਖੋ ਕਿ ਲਸਣ ਸੁੱਕਿਆ ਹੋਇਆ ਹੋਵੇ। ਹੁਣ ਇਸ ਨੂੰ ਡੱਬੇ ਵਿਚ ਪਾਓ ਅਤੇ ਫਰਿੱਜ ਵਿਚ ਰੱਖੋ। ਤੁਸੀਂ ਇਸ ਤਰ੍ਹਾਂ ਲਸਣ ਨੂੰ 2-3 ਮਹੀਨਿਆਂ ਲਈ ਸਟੋਰ ਕਰ ਸਕਦੇ ਹੋ।
ਮਟਰ- ਮਟਰ ਨੂੰ ਛਿਲੋ। ਹੁਣ ਪਾਣੀ ਨੂੰ ਉਬਾਲ ਕੇ ਉਸ ਨੂੰ ਠੰਡਾ ਕਰੋ ਅਤੇ ਫਿਰ ਇਸ ਵਿਚ ਮਟਰ ਪਾਓ। ਹੁਣ ਮਟਰ ਨੂੰ ਜ਼ਿਪਲੋਕ ਬੈਗ ਵਿਚ ਪਾਓ ਅਤੇ ਫ੍ਰੀਜ਼ ਕਰੋ। ਤੁਸੀਂ ਗਾਜਰ, ਬੀਨਜ਼, ਮੱਕੀ ਅਤੇ ਪਾਲਕ ਨੂੰ ਇਸੇ ਤਰ੍ਹਾਂ ਸਟੋਰ ਕਰ ਸਕਦੇ ਹੋ।
ਹਰਾ ਧਨੀਆ- ਹਰਾ ਧਨੀਆ ਸਾਫ ਕਰੋ ਅਤੇ ਇਸ ਨੂੰ ਅਖਬਾਰ ਜਾਂ ਕਾਗਜ਼ ਵਿਚ ਚੰਗੀ ਤਰ੍ਹਾਂ ਲਪੇਟੋ। ਹੁਣ ਇਸ ਨੂੰ ਡੱਬੇ ਜਾਂ ਫਰਿੱਜ ਵਿਚ ਰੱਖੋ।
ਨਿੰਬੂ- ਕਦੇ ਵੀ ਨਿੰਬੂ ਨੂੰ ਕੱਟ ਕੇ ਨਾ ਰੱਖੋ। ਨਿੰਬੂ ਵਿਚ ਕਿਸੇ ਕਾਂਟੇ ਦੀ ਮਦਦ ਨਾਲ ਛੇਕ ਕਰੋ ਅਤੇ ਜ਼ਰੂਰਤ ਅਨੁਸਾਰ ਜੂਸ ਕੱਢੋ। ਇਸ ਨਾਲ ਨਿੰਬੂ ਜ਼ਿਆਦਾ ਦੇਰ ਤੱਕ ਖਰਾਬ ਨਹੀਂ ਹੋਏਗਾ।
ਹਰੀਆਂ ਪੱਤੇਦਾਰ ਸਬਜ਼ੀਆਂ- ਹਰੀਆਂ ਪੱਤੇਦਾਰ ਸਬਜ਼ੀਆਂ ਦੇ ਤੰਦ ਨੂੰ ਤੋੜੋ ਅਤੇ ਕਾਗਜ਼ ਵਿਚ ਲਪੇਟ ਕੇ ਰੱਖੋ। ਇਸ ਤੋਂ ਪੱਤੇਦਾਰ ਸਬਜ਼ੀਆਂ ਜ਼ਿਆਦਾ ਸਮੇਂ ਤੱਕ ਚੱਲਣਗਿਆਂ
ਫਲਾਂ ਨੂੰ ਤਾਜ਼ਾ ਰੱਖਣਾ ਦਾ ਤਰੀਕਾ- ਅਕਸਰ ਇਹ ਦੇਖਿਆ ਜਾਂਦਾ ਹੈ ਕਿ ਔਰਤਾਂ ਬਾਜ਼ਾਰ ਤੋਂ ਫਲ ਲਿਆਉਂਦੀਆਂ ਹਨ ਅਤੇ ਪਹਿਲਾਂ ਉਨ੍ਹਾਂ ਨੂੰ ਧੋਦੀਆਂ ਹਨ, ਫਿਰ ਉਨ੍ਹਾਂ ਨੂੰ ਫਰਿੱਜ ਵਿਚ ਰੱਖਦੀਆਂ ਹਨ। ਹਾਲਾਂਕਿ, ਇਸ ਦੇ ਕਾਰਨ ਫਲ ਬਹੁਤ ਜਲਦੀ ਗਲ ਜਾਂਦੇ ਹਨ। ਫਲਾਂ ਨੂੰ ਜ਼ਿਆਦਾ ਸਮੇਂ ਸਟੋਰ ਕਰਨ ਲਈ ਉਨ੍ਹਾਂ ਨੂੰ ਕਦੇ ਨਾ ਧੋਵੋ।
ਸੇਬ- ਸੇਬ ਨੂੰ ਕੱਟ ਕੇ ਰੱਖਣ ‘ਤੇ ਉਹ ਭੂਰਾ ਪੈਣਾ ਸ਼ੁਰੂ ਹੋ ਜਾਂਦਾ ਹੈ, ਇਸ ਲਈ ਕੱਟੇ ਹੋਏ ਸੇਬ ਨੂੰ ਇਕ ਗਿਲਾਸ ਪਾਣੀ ਵਿਚ ਨਮਕ ਪਾ ਕੇ ਕੁਝ ਦੇਰ ਲਈ ਰਖੋ। ਫਿਰ ਇਸ ਨੂੰ ਏਅਰ ਟਾਈਟ ਕੰਟੇਨਰ ਵਿਚ ਰੱਖੋ।
ਸਟ੍ਰਾਬੈਰੀ- ਸਟ੍ਰਾਬੈਰੀ ਨੂੰ ਸਟੋਰ ਕਰਨ ਲਈ 1 ਗਲਾਸ ਪਾਣੀ ਵਿਚ ਇਕ ਚਮਚਾ ਸਿਰਕਾ ਮਿਲਾਓ ਅਤੇ ਇਸ ਨੂੰ ਧੋ ਲਓ। ਫਿਰ ਉਨ੍ਹਾਂ ਨੂੰ ਸਾਫ਼ ਪਾਣੀ ਨਾਲ ਧੋ ਲਓ ਅਤੇ ਉਨ੍ਹਾਂ ਨੂੰ ਇਕ ਕੱਪੜੇ ਨਾਲ ਸੁਕਾ ਕੇ ਸਟੋਰ ਕਰੋ।
ਕੇਲੇ- ਕੇਲੇ ਫਰਿੱਜ ਵਿਚ ਜਾਂ ਕਮਰੇ ਦੇ ਤਾਪਮਾਨ ਤੇ ਤੇਜ਼ੀ ਨਾਲ ਸੜਣ ਲਗਦੇ ਹਨ। ਜੇ ਇਨ੍ਹਾਂ ਨੂੰ ਇਕ ਏਅਰ ਟਾਈਟ ਪਲਾਸਟਿਕ ਬੈਗ ਵਿਚ ਰੱਖਿਆ ਜਾਵੇ, ਤਾਂ ਇਹ ਲੰਬੇ ਸਮੇਂ ਤੱਕ ਚੱਲਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।