ਜਦੋਂ ਸੀਲਨ ਕਰੇ ਘਰ ਨੂੰ ਖ਼ਰਾਬ ਤਾਂ ਅਜ਼ਮਾਓ ਇਹ ਅਸਾਨ ਉਪਾਅ
ਮੀਂਹ ਦੇ ਮੌਸਮ ਵਿਚ ਸੀਲਨ ਨਾਲ ਫਫੂੰਦ ਅਤੇ ਬੈਕਟੀਰੀਆ ਆਦਿ ਪਣਪਦੇ ਹਨ। ਬੀਮਾਰੀਆਂ ਫੈਲਦੀਆਂ ਹਨ, ਦੀਵਾਰਾਂ ਭੱਦੀ ਅਤੇ ਬਦਬੂਦਾਰ ਹੋ ਜਾਂਦੀਆਂ ਹਨ, ਪਲਾਸਟਰ ਪੇਂਟ ਨਿਕਲ...
ਮੀਂਹ ਦੇ ਮੌਸਮ ਵਿਚ ਸੀਲਨ ਨਾਲ ਫਫੂੰਦ ਅਤੇ ਬੈਕਟੀਰੀਆ ਆਦਿ ਪਣਪਦੇ ਹਨ। ਬੀਮਾਰੀਆਂ ਫੈਲਦੀਆਂ ਹਨ, ਦੀਵਾਰਾਂ ਭੱਦੀ ਅਤੇ ਬਦਬੂਦਾਰ ਹੋ ਜਾਂਦੀਆਂ ਹਨ, ਪਲਾਸਟਰ ਪੇਂਟ ਨਿਕਲਣ ਲਗਦਾ ਹੈ। ਘਰ ਵਿਚ ਸੀਲਨ ਦੀ ਸਮੱਸਿਆ ਕਿਤੇ ਵੀ ਹੋ ਸਕਦੀ ਹੈ। ਸੀਲਨ ਕਈ ਕਾਰਣਾਂ ਨਾਲ ਪੈਦਾ ਹੋ ਸਕਦੀ ਹੈ। ਘਰ ਬਣਾਉਂਦੇ ਸਮੇਂ ਖ਼ਰਾਬ ਕਵਾਲਿਟੀ ਦੇ ਪ੍ਰੋਡਕਟਸ ਦਾ ਪ੍ਰਯੋਗ, ਨੁਕਸਦਾਰ ਡੈਂਪਪ੍ਰੂਫ ਕੋਰਸ, ਲੀਕ ਕਰਦਾ ਪਾਈਪ, ਮੀਂਹ ਦਾ ਪਾਣੀ, ਛੱਤ 'ਤੇ ਢਲਾਨ ਦੀ ਠੀਕ ਵਿਵਸਥਾ ਨਾ ਹੋਣਾ ਆਦਿ ਸੀਲਨ ਦੀ ਵਜ੍ਹਾ ਬਣ ਸਕਦੇ ਹਨ।
ਠੀਕ ਵੈਂਟਿਲੇਸ਼ਨ ਨਾ ਹੋਣਾ ਵੀ ਸੀਲਨ ਦੀ ਇਕ ਵਜ੍ਹਾ ਹੋ ਸਕਦੀ ਹੈ। ਘਰ ਦੇ ਰੋਜ਼ ਦੇ ਕੰਮ ਜਿਵੇਂ ਕੱਪੜੇ ਧੋਣਾ, ਖਾਣਾ ਪਕਾਉਣਾ, ਪ੍ਰੈਸ ਕਰਨ ਵਰਗੀ ਗਤੀਵਿਧੀਆਂ ਵੀ ਸੀਲਨ ਵਧਾ ਸਕਦੀਆਂ ਹਨ। ਛੋਟੇ ਬਾਥਰੂਮ ਜਾਂ ਕਿਚਨ ਜਿਨ੍ਹਾਂ ਵਿਚ ਖਿਡ਼ਕੀ ਨਾ ਹੋਵੇ ਜਾਂ ਛੋਟੇ ਕਮਰਿਆਂ ਵਿਚ ਗਿੱਲੇ ਕਪੜੇ ਸੁਕਾਏ ਜਾਣ 'ਤੇ ਵੀ ਮੀਂਹ ਦੇ ਮੌਸਮ ਵਿਚ ਸੀਲਨ ਵੱਧ ਜਾਂਦੀ ਹੈ।
ਘਰ ਨੂੰ ਬਣਾਏ ਸੀਲਨਪ੍ਰੂਫ਼ :
ਨਿਸ਼ਚਿਤ ਕਰੋ ਕਿ ਘਰ ਵਿਚ ਕਿਤੇ ਵੀ ਪਾਣੀ ਦਾ ਜਮਣਾ ਨਾ ਹੋਵੇ। ਪਾਣੀ ਦੀ ਨਿਕਾਸੀ ਹੁੰਦੀ ਰਹੇ। ਧਿਆਨ ਰਖੋ ਕਿ ਬਾਰੀਆਂ ਅਤੇ ਦਰਵਾਜੀਆਂ ਦੇ ਫਰੇਮ ਸੀਲਬੰਦ ਹਨ ਜਾਂ ਨਹੀਂ। ਜੇਕਰ ਛੱਤ ਥੋੜ੍ਹੀ ਵੀ ਟਪਕ ਰਹੀ ਹੋ ਤਾਂ ਤੁਰਤ ਉਸ ਦੀ ਮਰੰਮਤ ਕਰਾਓ। ਘਰ ਵਿਚ ਵੈਂਟਿਲੇਸ਼ਨ ਦੀ ਠੀਕ ਵਿਵਸਥਾ ਰੱਖੋ। ਬਾਥਰੂਮ ਦੇ ਸ਼ਾਵਰ ਜਾਂ ਰਸੋਈਘਰ ਤੋਂ ਜਦੋਂ ਭਾਫ਼ ਬਾਹਰ ਨਹੀਂ ਨਿਕਲ ਪਾਉਂਦਾ ਤਾਂ ਉਸ ਨੂੰ ਕਮਰੇ ਦੀਆਂ ਕੰਧਾਂ ਸੋਕ ਲੈਂਦੀਆਂ ਹਨ ਅਤੇ ਫਿਰ ਉਨ੍ਹਾਂ ਵਿਚ ਸੀਲਨ ਆ ਜਾਂਦੀ ਹੈ।
ਘਰੇਲੂ ਡੀਹਿਊਮਿਡਿਫਾਇਰ ਵੀ ਚੰਗੇ ਵਿਕਲਪ ਹਨ। ਇਹ ਬਾਥਰੂਮ, ਗੈਰੇਜ, ਕਮਰੇ, ਜਿਥੇ ਕੱਪੜੇ ਸੁਕਾਏ ਜਾ ਰਹੇ ਹੋਣ, ਵਿਚ ਪਰਭਾਵੀ ਹੁੰਦੇ ਹਨ। ਇਹ ਛੋਟੇ ਅਕਾਰ ਦੇ ਹੁੰਦੇ ਹਨ ਅਤੇ ਅਦਾਨੀ ਨਾਲ ਕਿਤੇ ਵੀ ਰੱਖੇ ਜਾ ਸਕਦੇ ਹਨ। ਕੁੱਝ ਘਰੇਲੂ ਡੀਹਿਊਮਿਡਿਫਾਇਰ ਵਿਚ ਬੈਕਟੀਰੀਆ ਅਤੇ ਬਿਮਾਰੀ ਫ਼ੈਲਾਉਣ ਵਾਲ ਕੀੜਿਆਂ ਨੂੰ ਮਾਰਨ ਲਈ ਇਕ ਹੋਰ ਯੂਪੀ ਲੈਂਪ ਵੀ ਹੁੰਦਾ ਹੈ।
ਸੀਪੇਜ ਤੋਂ ਬਚਾਅ ਕਰਨ ਲਈ ਬਾਹਰੀ ਕੰਧਾਂ 'ਤੇ ਵਾਟਰਪ੍ਰੂਫ ਕੋਟ ਲਗਾਉਣਾ ਵਧੀਆ ਰਹਿੰਦਾ ਹੈ। ਇਸ ਨਾਲ ਮੀਂਹ ਦਾ ਪਾਣੀ ਅਤੇ ਨਮੀ ਦਾ ਅਸਰ ਕੰਧਾਂ 'ਤੇ ਨਹੀਂ ਹੁੰਦਾ। ਇਸੇ ਤਰ੍ਹਾਂ ਛੱਤ 'ਤੇ ਵੀ ਵਾਟਰਪ੍ਰੂਫ ਰੂਫ ਕੋਟਿੰਗ ਦਾ ਇਸਤੇਮਾਲ ਕਰੀਏ ਤਾਕਿ ਪਾਣੀ ਦੇ ਸੀਪੇਜ ਤੋਂ ਬਚਾਅ ਹੋ ਸਕੇ।
ਕਈ ਫਾਰ ਕੰਧਾਂ ਦੇ ਹੇਠਲੇ ਹਿੱਸਿਆਂ ਵਿਚ ਸੀਲਨ ਦੇ ਧੱਬੇ ਨਜ਼ਰ ਆਉਣ ਲਗਦੇ ਹਨ। ਇਸ ਦੀ ਵਜ੍ਹਾ ਜ਼ਮੀਨ ਦਾ ਪਾਣੀ ਹੁੰਦਾ ਹੈ, ਜੋ ਉਤੇ ਚੜ੍ਹਨ ਲੱਗਦਾ ਹੈ। ਇਸ ਤੋਂ ਬਚਣ ਲਈ ਡੈਂਪਪ੍ਰੂਫ ਕੋਰਸ ਦੀ ਲੋੜ ਪੈਂਦੀ ਹੈ। ਇਸ ਵਿਚ ਅਜਿਹਾ ਮੈਟੀਰਿਅਲ ਵਧੀਆ ਹੁੰਦਾ ਹੈ ਜੋ ਜ਼ਮੀਨ ਦੇ ਪਾਣੀ ਦੇ ਜ਼ਰੀਏ ਉਤੇ ਚੜ੍ਹਨ ਅਤੇ ਘਰ ਨੂੰ ਨੁਕਸਾਨ ਪਹੁੰਚਾਣ ਤੋਂ ਬਚਾਉਂਦਾ ਹੈ।