ਘਰ 'ਚ ਬਣਾਓ ਹੈਂਡ ਸੈਨੀਟਾਈਜ਼ਰ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਬਾਜ਼ਾਰ ਵਿਚ ਮਿਲਣ ਵਾਲਾ ਸੈਨੀਟਾਈਜ਼ਰ ਜੇਕਰ ਤੁਸੀਂ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ

File

ਬਾਜ਼ਾਰ ਵਿਚ ਮਿਲਣ ਵਾਲਾ ਸੈਨੀਟਾਈਜ਼ਰ ਜੇਕਰ ਤੁਸੀਂ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਕੀ ਤੁਸੀਂ ਜਾਂਣਦੇ ਹੋ, ਤੁਸੀਂ ਖੁਦ ਵੀ ਘਰ ਵਿਚ ਸੈਨੀਟਾਈਜ਼ਰ ਬਣਾ ਸਕਦੇ ਹੋ ਜੋ ਤੁਹਾਡੇ ਸਿਹਤ ਲਈ ਬੇਹੱਦ ਸੁਰੱਖਿਅਤ ਹੋਵੇਗਾ। ਆਓ ਜਾਂਣਦੇ ਹਾਂ ਘਰ ਵਿਚ ਸੈਨੀਟਾਈਜ਼ਰ ਬਣਾਉਣ ਦਾ ਤਰੀਕਾ। ਘਰ ਵਿਚ ਬਣਨ ਵਾਲਾ ਸੱਭ ਤੋਂ ਆਸਾਨ ਹੈਂਡ ਸੈਨੀਟਾਈਜ਼ਰ ਹੈ।

ਜੇਕਰ ਤੁਹਾਨੂੰ ਯੂਕਲਿਪਟਸ ਤੇਲ ਦੀ ਖੁਸ਼ਬੂ ਪਸੰਦ ਹੈ ਤਾਂ ਤੁਸੀਂ ਇਸ ਨੂੰ ਖਾਸ ਤੌਰ 'ਤੇ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਤਿਆਰ ਕਰਨ ਲਈ ਇਕ ਕਪ ਪਾਣੀ ਨੂੰ ਉਬਾਲ ਕੇ ਠੰਡਾ ਕਰ ਲਓ ਅਤੇ ਉਸ ਵਿਚ ਦੋ ਚਮਚ ਸਰਜੀਕਲ ਸਪਰਿਟ ਅਤੇ ਅੱਧਾ ਚੱਮਚ ਵਿਟਾਮਿਨ ਤੇਲ ਦਾ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਵਿਚ ਯੂਕਲਿਪਟਸ ਤੇਲ ਦੀ ਪੰਜ ਤੋਂ ਛੇ ਬੂੰਦਾਂ ਪਾਓ।

ਹੁਣ ਪੰਜ ਬੂੰਦ ਕਲੋਵ ਐਸੈਂਨਸ਼ੀਅਲ ਤੇਲ ਦੀ ਪਾਓ। ਚੰਗੀ ਤਰ੍ਹਾਂ ਮਿਲਾ ਕੇ ਸਪ੍ਰੇ ਬੋਤਲ ਵਿਚ ਪਾ ਲਓ। ਇਸਤੇਮਾਲ ਤੋਂ ਪਹਿਲਾਂ ਬੋਤਲ ਨੂੰ ਚੰਗੀ ਤਰ੍ਹਾਂ ਹਿਲਾ ਲਓ ਤਾਂਕਿ ਤੇਲ ਠੀਕ ਤਰ੍ਹਾਂ ਨਾਲ ਮਿਲ ਜਾਵੇ। ਐਲੋਵੇਰਾ ਜੇਲ੍ਹ ਵਿਚ ਐਂਟੀਬੈਕਟੀਰੀਅਲ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਅਤੇ ਇਹ ਚਮੜੀ ਵਿਚ ਨਮੀ ਬਣਾਏ ਰੱਖਣ ਵਿਚ ਵੀ ਮਦਦਗਾਰ ਹੁੰਦਾ ਹੈ।

ਇਸ ਸੈਨੀਟਾਈਜ਼ਰ ਨੂੰ ਬਣਾਉਣ ਲਈ ਇਕ ਕਪ ਪਾਣੀ ਨੂੰ ਉਬਾਲ ਕੇ ਠੰਡਾ ਕਰ ਲਓ ਅਤੇ ਉਸ ਵਿਚ ਇਕ ਚਮਚ ਵਿਟਾਮਿਨ ਈ ਤੇਲ ਮਿਲਾਓ। ਇਸ ਤੋਂ ਬਾਅਦ ਇਸ ਵਿਚ ਇਕ ਚਮਚ ਐਲੋਵੇਰਾ ਜੇਲ੍ਹ ਮਿਲਾ ਲਓ।

ਸਾਰੀ ਸਾਮਗਰੀਆਂ ਨੂੰ ਇਕ ਸਪ੍ਰੇ ਬੋਤਲ ਵਿਚ ਛਾਣ ਲਓ। ਢੱਕਨ ਬੰਦ ਕਰਨ ਤੋਂ ਪਹਿਲਾਂ ਖੁਸ਼ਬੂ ਲਈ ਇਸ ਵਿਚ ਰੋਜ਼ਮੇਰੀ ਤੇਲ ਦੀ ਕੁੱਝ ਬੂੰਦਾਂ ਮਿਲਾ ਲਓ। ਸੈਨੀਟਾਈਜ਼ਰ ਇਸਤੇਮਾਲ ਲਈ ਤਿਆਰ ਹੈ।