ਲਿਵਿੰਗ ਰੂਮ ਨੂੰ 'ਫਾਰੇਸਟ ਥੀਮ' ਨਾਲ ਸਜਾਓ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਹਰ ਕੋਈ ਆਪਣੇ ਘਰ ਨੂੰ ਖਾਸ ਅਤੇ ਯੂਨਿਕ ਥੀਮ ਦੇ ਨਾਲ ਸੰਵਾਰਨਾ ਪਸੰਦ ਕਰਦਾ ਹੈ

File

ਹਰ ਕੋਈ ਆਪਣੇ ਘਰ ਨੂੰ ਖਾਸ ਅਤੇ ਯੂਨਿਕ ਥੀਮ ਦੇ ਨਾਲ ਸੰਵਾਰਨਾ ਪਸੰਦ ਕਰਦਾ ਹੈ, ਤਾਂਕਿ ਘਰ ਵਿਚ ਆਉਣ ਵਾਲਾ ਹਰ ਮਹਿਮਾਨ ਉਨ੍ਹਾਂ ਦੀ ਤਾਰੀਫ ਕਰਦਾ ਨਾ ਥੱਕੇ। ਘਰ ਵਿਚ ਸਭ ਤੋਂ ਅਹਿਮ ਹੁੰਦਾ ਹੈ ਲਿਵਿੰਗ ਰੂਮ, ਇਸ ਕਮਰੇ ਵਿਚ ਸਭ ਤੋਂ ਪਹਿਲਾਂ ਮਹਿਮਾਨਾਂ ਦੀ ਨਜ਼ਰ ਜਾਂਦੀ ਹੈ। ਜੇਕਰ ਲਿਵਿੰਗ ਰੂਮ ਦੀ ਡੈਕੋਰੇਸ਼ਨ ਹੀ ਖਾਸ ਨਾ ਹੋਵੇ ਤਾਂ ਬਾਕੀ ਡੈਕੋਰੇਸ਼ਨ ਦਾ ਵੀ ਕੋਈ ਮਹੱਤਵ ਨਹੀਂ ਰਹਿੰਦਾ।

ਜੇਕਰ ਤੁਸੀ ਵੀ ਆਪਣੇ ਘਰ ਅਤੇ ਲਿਵਿੰਗ ਰੂਮ ਨੂੰ ਯੂਨਿਕ ਥੀਮ ਦੇਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਮਾਡਰਨ ਸਮੇਂ ਵਿਚ 'ਫਾਰੇਸਟ ਥੀਮ' ਖੂਬ ਪਸੰਦ ਕੀਤੀ ਜਾ ਰਹੀ ਹੈ, ਜਿਸ ਨੂੰ ਤੁਸੀ ਆਪਣੇ ਘਰ ਦੀ ਡੈਕੋਰੇਸ਼ਨ ਵਿਚ ਡਿਫਰੈਂਟ ਤਰੀਕੇ ਨਾਲ ਇਸਤੇਮਾਲ ਕਰ ਸੱਕਦੇ ਹੋ।

ਜਾਂਣਦੇ ਹਾਂ ਫਾਰੇਸਟ ਥੀਮ ਨਾਲ ਘਰ ਨੂੰ ਸਜਾਉਣ ਦੇ ਸਮਾਰਟ ਤਰੀਕੇ। ਆਪਣੇ ਲਿਵਿੰਗ ਰੂਮ ਨੂੰ ਫਾਰੇਸਟ ਥੀਮ ਦੇ ਵਾਲਪੇਪਰ ਨਾਲ ਅਟਰੈਕਟਿਵ ਲੁਕ ਦਿਓ।

ਫਾਰੇਸਟ ਥੀਮ ਲਈ ਤੁਸੀ ਦਰਖਤ - ਪੌਦੇ ਜਾਂ ਜਗਲਾਂ ਵਾਲਾ ਵਾਲਪੇਪਰ ਚੁਣ ਸੱਕਦੇ ਹੋ। ਤੁਸੀ ਚਾਹੋ ਤਾਂ ਲਿਵਿੰਗ ਰੂਮ ਜਾਂ ਬੈਡਰੂਮ ਵਿਚ ਫਾਰੇਸਟ ਥੀਮ ਵਿਚ ਪ੍ਰਿੰਟੇਡ ਮੈਟ ਵਿਛਾ ਸੱਕਦੇ ਹੋ ਅਤੇ ਕਮਰੇ ਨੂੰ ਖੂਬਸੂਰਤ ਫਾਰੇਸਟ ਲੁਕ ਦੇ ਸੱਕਦੇ ਹੋ। 

ਲਿਵਿੰਗ ਰੂਮ ਵਿਚ ਤੁਸੀ ਫਾਰੈਸਟ ਬਾਂਸ ਦੀ ਥੀਮ ਵਿਚ ਡਿਜਾਇਨ ਕੀਤਾ ਹੋਇਆ 3ਡੀ ਵਾਲਪੇਪਰ ਲਗਾ ਸੱਕਦੇ ਹੋ, ਜਿਸ ਦੇ ਨਾਲ ਰੂਮ ਕਾਫ਼ੀ ਯੂਨਿਕ ਲੱਗੇਗਾ ਅਤੇ ਤੁਹਾਨੂੰ ਘਰ ਬੈਠੇ ਹੀ ਫਾਰੇਸਟ ਦਾ ਅਹਿਸਾਸ ਹੁੰਦਾ ਰਹੇਗਾ।

ਬੱਚਿਆਂ ਦੇ ਕਮਰੇ ਨੂੰ ਫਾਰੇਸਟ ਥੀਮ ਦੇਣ ਲਈ ਉਨ੍ਹਾਂ ਦੇ ਰੂਮ ਦੀਆਂ ਦੀਵਾਰਾਂ ਨੂੰ ਇਸ ਥੀਮ ਵਿਚ ਪੇਂਟ ਕਰਵਾਓ ਅਤੇ ਉਸ ਨੂੰ ਉਸੀ ਥੀਮ  ਦੇ ਨਾਲ ਡੈਕੋਰੇਟ ਕਰੋ।

ਤੁਸੀ ਚਾਹੋ ਤਾਂ ਲਿਵਿੰਗ ਅਤੇ ਬੈਡਰੂਮ ਵਿਚ ਪਰਦੇ ਵੀ ਇਸ ਥੀਮ ਵਿਚ ਲਵਾ ਸੱਕਦੇ ਹੋ ਅਤੇ ਅਪਣੇ ਘਰ ਨੂੰ ਜੰਗਲ ਵਰਗਾ ਹਰਾ - ਭਰਿਆ ਲੁਕ ਦੇ ਸੱਕਦੇ ਹੋ।   ਹਰਿਆਲੀ ਹੋਣ ਨਾਲ ਘਰ ਕੂਲ - ਕੂਲ ਲੱਗਣ ਲੱਗਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।