ਟਰਾਈ ਕਰੋ ਇਹ ਮਹਿੰਦੀ ਡਿਜ਼ਾਇਨ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਮਹਿੰਦੀ ਲਗਾਉਣ ਦਾ ਸ਼ੌਕ ਹਰ ਵਰਗ ਦੀਆਂ ਔਰਤਾਂ ਵਿਚ ਦੇਖਣ ਨੂੰ ਮਿਲਦਾ ਹੈ

File

ਮਹਿੰਦੀ ਲਗਾਉਣ ਦਾ ਸ਼ੌਕ ਹਰ ਵਰਗ ਦੀਆਂ ਔਰਤਾਂ ਵਿਚ ਦੇਖਣ ਨੂੰ ਮਿਲਦਾ ਹੈ। ਸਿਰਫ਼ ਵਿਆਹੁਤਾ ਔਰਤਾਂ ਹੀ ਨਹੀਂ ਸਗੋਂ ਕੁਆਰੀਆਂ ਕੁੜੀਆਂ ਵੀ ਸ਼ੁੱਭ ਕਾਰਜਾਂ ਦੇ ਮੌਕਿਆਂ  'ਤੇ ਮਹਿੰਦੀ ਲਗਾਉਂਦੀਆਂ ਹਨ। ਬਦਲ ਰਹੇ ਸੀਜ਼ਨ ਨਾਲ ਤਰ੍ਹਾਂ-ਤਰ੍ਹਾਂ ਦੇ ਮਹਿੰਦੀ ਡਿਜ਼ਾਈਨ ਪਦੰਸ ਕੀਤੇ ਜਾਂਦੇ ਹਨ। ਮੌਜੂਦਾ ਸਮੇਂ ਵਿਚ ਕੁੜੀਆਂ ਸਿਰਫ਼ ਹੱਥਾਂ ਉਤੇ ਹੀ ਨਹੀਂ ਬਲਕਿ ਬਾਹਾਂ 'ਤੇ ਵੀ ਮਹਿੰਦੀ ਨਾਲ  ਟੈਟੂ ਡਿਜ਼ਾਇਨ ਬਣਵਾਉਂਦੀਆਂ ਹਨ। ਤੁਸੀਂ ਮਹਿੰਦੀ ਲਗਾਉਣ ਸਮੇਂ ਇਹ ਡਿਜ਼ਾਇਨ ਬਣਵਾ ਸਕਦੇ ਹੋ:

ਅਰੇਬਿਕ ਸਟਾਈਲ : ਅਰੇਬਿਕ ਸਟਾਈਲ ਮਹਿੰਦੀ ਕਈ ਵਾਰ ਦੁਲਹਨਾਂ ਪੂਰੇ ਹੱਥਾਂ 'ਤੇ ਲਗਵਾਉਂਦੀਆਂ ਹਨ। ਅਰੇਬਿਕ ਮਹਿੰਦੀ ਵਿਚ ਮੋਟਾ ਕੋਣ ਇਸਤੇਮਾਲ ਹੁੰਦਾ ਹੈ ਜਿਸ ਦੇ ਕਾਰਨ ਇਸਦਾ ਰੰਗ ਗੂੜਾ ਚੜ੍ਹਦਾ ਹੈ। 

ਦੋਨਾਂ ਹੱਥਾਂ ਉਤੇ ਇਕ ਵਰਗਾ ਡਿਜ਼ਾਈਨ :ਮਹਿੰਦੀ ਦਾ ਇਹ ਸਟਾਈਲ ਪਹਿਲਾਂ ਪਾਕਿਸਤਾਨ ਵਿਚ ਕਾਫ਼ੀ ਮਸ਼ਹੂਰ ਸੀ। ਹਾਲਾਂਕਿ, ਪਾਕਿਸਤਾਨੀ ਟੀਵੀ ਸੀਰੀਅਲ ਤੋਂ ਬਾਅਦ ਹੁਣ ਭਾਰਤ ਵਿਚ ਵੀ ਇਸ ਨੂੰ ਔਰਤਾਂ ਖੂਬ ਪਸੰਦ ਕਰ ਰਹੀਆਂ ਹਨ। 

ਟੀਕੀ ਸਟਾਈਲ ਮਹਿੰਦੀ : ਵਿਆਹ ਹੋਵੇ ਜਾਂ ਕੋਈ ਹੋਰ ਫੰਕਸ਼ਨ ਜ਼ਿਆਦਾਤਰ ਕੁੜੀਆਂ ਇੰਡੋ - ਵੈਸਟਰਨ ਡਰੈਸ ਪਹਿਨਣਾ ਪਸੰਦ ਕਰਦੀਆਂ ਹਨ। ਕਈ ਵਾਰ ਕੁੜਮਾਈ ਦੇ ਮੌਕੇ ਉਤੇ ਵੀ ਕੁੜੀਆਂ ਇਸ ਟੀਕੀ ਸਟਾਈਲ ਦੀ ਮਹਿੰਦੀ ਲਗਵਾਉਣਾ ਪਸੰਦ ਕਰਦੀਆਂ ਹਨ।  

ਫਲੋਰਲ ਮਹਿੰਦੀ : ਫਲੋਰ ਮਹਿੰਦੀ ਦੀ ਖਾਸੀਅਤ ਹੈ ਕਿ ਇਸ ਨੂੰ ਹਰ ਉਮਰ ਦੀਆਂ ਔਰਤਾਂ ਪਸੰਦ ਕਰਦੀਆਂ ਹਨ। ਕੁੜੀਆਂ ਵੀ ਇਸ ਮਹਿੰਦੀ ਸਟਾਇਲ ਦੀਆਂ ਫੈਨ ਹਨ ਕਿਉਂਕਿ ਰੰਗ ਚੜ੍ਹਣ ਤੋਂ ਬਾਅਦ ਇਸ ਨਾੱਲ ਹੱਥ ਬਹੁਤ ਸੋਹਣੇ ਲੱਗਦੇ ਹਨ। 

ਵੱਖਰੀ ਲੁਕ ਲਈ ਗਲਿਟਰ : ਗਲਿਟਰ ਮਹਿੰਦੀ ਦੀ ਵਰਤੋਂ ਕਾਫ਼ੀ ਕੁੜੀਆਂ ਅਪਣੇ ਵਿਆਹ ਸਮੇਂ ਪਸੰਦ ਕਰਦੀਆਂ ਹਨ। ਹਾਲਾਂਕਿ,  ਵੱਖਰੀ ਲੁਕ ਲਈ ਵੀ ਔਰਤਾਂ ਗਲਿਟਰ ਮਹਿੰਦੀ ਲਗਾਉਂਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।