ਇਸ ਟਿਪਸ ਨਾਲ ਸਾਫ਼ ਰੱਖੋ ਆਪਣੀ ਅਲਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਜੇਕਰ ਤੁਸੀਂ ਕੰਮਕਾਜੀ ਮਹਿਲਾ ਹੋ ਤਾਂ ਅਪਣੇ ਦਫ਼ਤਰ ਦੇ ਅਨੁਸਾਰ ਆਉਟਫਿਟ ਰੱਖੋ ਪਰ ਕੱਪੜੇ ਸਾਫ਼ ਅਤੇ ਚਮਕਦਾਰ ਰੱਖੋ। ਸਿਰਫ ਕੱਪੜੇ ਹੀ ਨਹੀਂ, ਤੁਹਾਡੇ ਜੁੱਤੇ ਵੀ ....

wardrobe

ਜੇਕਰ ਤੁਸੀਂ ਕੰਮਕਾਜੀ ਮਹਿਲਾ ਹੋ ਤਾਂ ਅਪਣੇ ਦਫ਼ਤਰ ਦੇ ਅਨੁਸਾਰ ਆਉਟਫਿਟ ਰੱਖੋ ਪਰ ਕੱਪੜੇ ਸਾਫ਼ ਅਤੇ ਚਮਕਦਾਰ ਰੱਖੋ। ਸਿਰਫ ਕੱਪੜੇ ਹੀ ਨਹੀਂ, ਤੁਹਾਡੇ ਜੁੱਤੇ ਵੀ ਕੱਪੜਿਆਂ ਦੇ ਸਮਾਨ ਹੋਣ। ਫੇਸ ਮੇਕਅਪ ਵੀ ਕੰਮ ਦੇ ਅਨੁਸਾਰ ਕਰੋ। ਘਰੇਲੂ ਔਰਤਾਂ ਵੀ ਕਿਸੇ ਤੋਂ ਘੱਟ ਨਹੀਂ ਹੁੰਦੀਆਂ। ਅਪਣਾ ਰਹਿਣ ਸਹਿਣ ਸਹੀ ਰੱਖੋ ਅਤੇ ਅਪਣੇ ਵਾਰਡਰੋਬ ਨੂੰ ਵਿਵਸਥਿਤ ਰੱਖੋ। ਇਸ ਲਈ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ।

ਤੁਸੀਂ ਕੁੱਝ ਸਮਾਂ ਨਿਰਧਾਰਤ ਕਰ ਲਓ ਕਿ ਇਸ ਨਿਸ਼ਚਿਤ ਸਮੇਂ ਤੋਂ ਬਾਅਦ ਤੁਸੀਂ ਨਵੇਂ ਕੱਪੜੇ ਖਰੀਦੋ, ਕਿਉਂਕਿ ਰੋਜ ਪਹਿਨਣ ਨਾਲ ਕੱਪੜਿਆਂ ਦਾ ਰੰਗ ਉੱਡਣ ਲੱਗਦਾ ਹੈ ਅਤੇ ਕੁੱਝ ਸਮੇਂ ਬਾਅਦ ਉਨ੍ਹਾਂ ਦਾ ਫ਼ੈਸ਼ਨ ਆਉਟ ਹੋਣ ਲੱਗਦਾ ਹੈ। ਦਫ਼ਤਰ ਵਿਚ ਹੋਣ ਵਾਲੀ ਸਪੈਸ਼ਲ ਮੀਟਿੰਗ ਲਈ ਅਪਣੇ ਕੁੱਝ ਕੱਪੜੇ ਵੱਖ ਤੋਂ ਰੱਖੋ, ਕਿਉਂਕਿ ਤੁਸੀਂ ਅਪਣੇ ਸੀਨੀਅਰ ਬੌਸ ਨੂੰ ਕਦੇ ਕਦੇ ਮਿਲਦੇ ਹੋ ਅਤੇ ਪਹਿਲਾ ਇੰਪ੍ਰੈਸ਼ਨ ਆਖਰੀ ਹੁੰਦਾ ਹੈ।

ਅਪਣੀ ਖਾਸ ਪਸੰਦ ਦੀ ਖੁਸ਼ਬੂ ਦਾ ਪਰਫਿਊਮ ਲੈਣਾ ਨਾ ਭੁੱਲੋ। ਸਿਰਫ ਇਕ ਹੀ ਤਰ੍ਹਾਂ ਦਾ ਨਹੀਂ 2 - 3 ਤਰ੍ਹਾਂ ਦਾ ਪਰਫਿਊਮ ਰੱਖੋ ਤਾਂਕਿ ਬਦਲ ਬਦਲ ਕੇ ਇਸਤੇਮਾਲ ਕਰ ਸਕੋ ਅਤੇ ਨਵਾਂਪਣ ਮਹਿਸੂਸ ਕਰ ਸਕੋ। ਜਦੋਂ ਵੀ ਨਵਾਂ ਡਰੈਸ ਲਓ, ਉਸ ਦੀ ਮੈਚਿੰਗ ਐਕਸੈਸਰੀਜ ਲੈਣਾ ਨਾ ਭੁੱਲੋ ਅਤੇ ਸਾਰੀ ਜਵੈਲਰੀ ਤਰੀਕੇ ਨਾਲ ਵਾਰਡਰੋਬ ਵਿਚ ਰੱਖੋ ਤਾਂਕਿ ਬਾਹਰ ਜਾਂਦੇ ਸਮੇਂ ਤੁਹਾਨੂੰ ਲੱਭਣਾ ਨਾ ਪਏ ਕਿ ਕਿਹੜੀ ਮੈਚਿੰਗ ਕਿੱਥੇ ਰੱਖੀ ਹੈ।

ਸਾਰੇ ਕੱਪੜੇ ਪ੍ਰੈਸ ਕੀਤੇ ਹੋਏ ਹੈਂਗਰ ਵਿਚ ਰੱਖੋ। ਅਪਣੇ ਜਿਮ ਲਈ ਟ੍ਰੈਕ ਪੈਂਟ ਅਤੇ ਟੀਸ਼ਰਟਸ ਵੱਖ ਰੱਖੋ। ਉਨ੍ਹਾਂ ਨੂੰ ਘਰ ਵਿਚ ਨਾ ਪਹਿਨੋ। ਰਾਤ ਨੂੰ ਸੋਣ ਲਈ ਅਪਣੀ ਪਸੰਦ ਦੀ ਨਾਇਟੀ ਵੱਖ ਤੋਂ ਰੱਖੋ। ਇਹ ਨਾ ਸੋਚੋ ਕੀ ਬਦਲਨਾ ਹੈ, ਕੌਣ ਦੇਖਣ ਵਾਲਾ ਹੈ।

ਅਪਣੀ ਪਸੰਦ ਦੇ ਲਿਪਸਟਿਕ ਸ਼ੇਡ ਤਾਂ ਰੱਖੋ ਹੀ, ਜਿਨ੍ਹਾਂ ਨੂੰ ਫ਼ੈਸ਼ਨ ਦੇ ਹਿਸਾਬ ਨਾਲ ਬਦਲਦੇ ਰਹੋ ਪਰ ਰੋਜ ਲਈ ਚਿਹਰੇ ਅਤੇ ਬੁੱਲਾਂ ਨੂੰ ਸੂਟ ਕਰਦਾ ਇਕ ਨੈਚੁਰਲ ਸ਼ੇਡ ਵੀ ਰੱਖੋ ਜਿਸ ਨੂੰ ਬਾਹਰ ਜਾਂਦੇ ਸਮੇਂ ਇਸਤੇਮਾਲ ਕਰੋ। ਧੁੱਪੇ ਜਾਂਦੇ ਸਮੇਂ ਸਨਸਕਰੀਨ ਦਾ ਇਸਤੇਮਾਲ ਕਰਨਾ ਨਾ ਭੁੱਲੋ। ਇਹ ਅਲਟਰਾਵਾਇਲੇਟ ਕਿਰਨਾਂ ਤੋਂ ਚਮੜੀ ਦਾ ਬਚਾਅ ਕਰਦਾ ਹੈ। ਅਪਣੇ ਵਾਰਡਰੋਬ ਨੂੰ ਸਾਫ਼ ਕਰ ਪੇਪਰ ਬਦਲਦੇ ਰਹੋ, ਉਸ ਵਿਚ ਮਿੱਟੀ ਜਮ੍ਹਾ ਨਾ ਹੋਣ ਦਿਓ।