ਰਸੋਈ 'ਚ ਕੰਮ ਕਰਨ ਦੇ ਨਵੇਂ ਅਤੇ ਅਸਾਨ ਤਰੀਕੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਰਸੋਈ 'ਚ ਕੰਮ ਕਰਨ ਦੇ ਨਵੇਂ, ਆਸਾਨ ਅਤੇ ਜਰੂਰੀ ਤਰੀਕੇ ਲੈ ਕੇ ਆਏ ਹਾਂ, ਜੋ ਤੁਹਾਡੀ ਰੋਸਈ ਦੇ ਕੰਮ ਨੂੰ ਆਸਾਨ ਅਤੇ ਸਵਾਦਿਸ਼ਟ ਬਣਾਉਣਗੇ। ਕਰੇਲੇ ਦੀ ਸਬਜ਼ੀ ਬਣਾਉਣ ...

Cooking Kitchen Tips

ਰਸੋਈ 'ਚ ਕੰਮ ਕਰਨ ਦੇ ਨਵੇਂ, ਆਸਾਨ ਅਤੇ ਜਰੂਰੀ ਤਰੀਕੇ ਲੈ ਕੇ ਆਏ ਹਾਂ, ਜੋ ਤੁਹਾਡੀ ਰੋਸਈ ਦੇ ਕੰਮ ਨੂੰ ਆਸਾਨ ਅਤੇ ਸਵਾਦਿਸ਼ਟ ਬਣਾਉਣਗੇ। ਕਰੇਲੇ ਦੀ ਸਬਜ਼ੀ ਬਣਾਉਣ ਵੇਲੇ ਇਕ ਛੋਟਾ ਚਮਚ ਭੁੰਨੀ ਅਤੇ ਪੀਸੀ ਹੋਈ ਮੇਥੀ ਪਾਓ, ਇਸ ਨਾਲ ਕਰੇਲਿਆਂ ਦੀ ਕੜਵਾਹਟ ਘਟ ਜਾਂਦੀ ਹੈ। ਰਾਈ ਨਾਲ ਪਕਾਓ ਤਾਂ ਸੁਆਦ ਦੁੱਗਣਾ ਹੋ ਜਾਵੇਗਾ। ਹਰੀ ਮਿਰਚ ਨੂੰ ਸਿੱਧਾ ਤੇਲ ਵਿਚ ਨਾ ਪਾਓ। ਇਸ ਨੂੰ ਮਸਾਲਾ ਭੁੰਨਣ ਤੋਂ ਬਾਅਦ ਅਖੀਰ ਵਿਚ ਪਾਓ, ਜਿਸ ਨਾਲ ਹਰੀ ਮਿਰਚ ਦੀ ਤਿੱਖੀ-ਤਿੱਖੀ ਖੁਸ਼ਬੂ ਵਿਅੰਜਨ ਵਿਚੋਂ ਆਵੇਗੀ।

ਚੌਲ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਨਮਕ ਵਾਲੇ ਪਾਣੀ ਵਿਚ ਭਿਉਂ ਦਿਓ। ਚੌਲ ਖਿੜੇ-ਖਿੜੇ ਬਣਨਗੇ ਅਤੇ ਸੁਆਦ ਵੀ ਵਧ ਜਾਵੇਗਾ। ਨਿੰਬੂ ਦਾ ਆਚਾਰ ਖਰਾਬ ਹੋ ਰਿਹਾ ਹੋਵੇ ਤਾਂ ਉਸ ਵਿਚ ਥੋੜ੍ਹੀ ਜਿਹੀ ਚੀਨੀ ਪਾ ਦਿਓ। ਅਚਾਰ ਖਰਾਬ ਨਹੀਂ ਹੋਵੇਗਾ। ਗੁਲਾਬ ਜਾਮਣ ਬਣਾਉਣ ਵੇਲੇ ਉਸ ਵਿਚ ਥੋੜ੍ਹਾ ਜਿਹਾ ਦਹੀਂ ਮਿਲਾਓ ਤਾਂ ਇਹ ਨਰਮ ਬਣਨਗੇ। ਆਲੂ ਦੀ ਤਰੀ ਵਾਲੀ ਸਬਜ਼ੀ ਦਾ ਮਸਾਲਾ ਭੁੰਨਣ ਵੇਲੇ ਉਸ ਵਿਚ ਥੋੜ੍ਹਾ ਜਿਹਾ ਵੇਸਣ ਭੁੰਨ ਕੇ ਪਾਓ। ਖੁਸ਼ਬੂ ਅਤੇ ਸੁਆਦ ਦੋਵੇਂ ਵਧ ਜਾਣਗੇ।

ਬੂੰਦੀ ਦਾ ਰਾਇਤਾ ਬਣਾਉਣ ਵੇਲੇ ਇਕ ਕੱਪ ਦਹੀਂ ਵਿਚ ਚੁਟਕੀ ਪੁਦੀਨਾ ਪਾਊਡਰ ਅਤੇ ਥੋੜ੍ਹੀ ਜਿਹੀ ਚੀਨੀ ਪਾਓ ਅਤੇ ਰਾਇਤਾ ਪਰੋਸਣ ਤੋਂ ਪਹਿਲਾਂ ਬੂੰਦੀ ਪਾਓ। ਇਸ ਨਾਲ ਇਸ ਦਾ ਸੁਆਦ ਵਧ ਜਾਵੇਗਾ। ਮੈਦੇ ਦੀ ਨਮਕੀਨ ਮੱਠੀ ਬਣਾਉਣ ਵੇਲੇ ਉਸ ਵਿਚ ਥੋੜ੍ਹੀ ਜਿਹੀ ਪੀਸੀ ਹੋਈ ਚੀਨੀ ਮਿਲਾਉਣ ਨਾਲ ਮੱਠੀ ਜ਼ਿਆਦਾ ਖਸਤਾ ਬਣਦੀ ਹੈ।

ਮਟਰ-ਪਨੀਰ ਬਣਾਉਣ ਲਈ ਪਨੀਰ ਨੂੰ ਹਲਕਾ ਤਲ ਕੇ ਹਲਦੀ ਮਿਲੇ ਹੋਏ ਪਾਣੀ ਵਿਚ ਕੁਝ ਦੇਰ ਤੱਕ ਪਾ ਕੇ ਰੱਖ ਦਿਓ। ਪਨੀਰ ਮੁਲਾਇਮ ਰਹੇਗਾ ਅਤੇ ਇਸ ਦੀ ਰੰਗਤ ਵੀ ਦੇਖਣ ਵਾਲੀ ਹੋਵੇਗੀ। ਆਲੂ ਜਾਂ ਭਿੰਡੀ ਨੂੰ ਕੁਰਕੁਰਾ ਬਣਾਉਣ ਲਈ ਤਲਣ ਤੋਂ ਪਹਿਲਾਂ ਉਸ ਵਿਚ ਨਮਕ ਮਿਲਾਓ। ਤਿਆਰ ਮਿਰਚ ਦੇ ਆਚਾਰ ਵਿਚ ਥੋੜ੍ਹਾ ਜਿਹਾ ਗੁੜ ਅਤੇ ਇਕ ਚਮਚ ਸਿਰਕਾ ਪਾਓ। ਆਚਾਰ ਵਿਚ ਨਵਾਂ ਸੁਆਦ ਆ ਜਾਵੇਗਾ।