ਜੇ ਕੱਪੜਿਆਂ 'ਤੇ ਲੱਗ ਜਾਵੇ ਰੰਗ ਤਾਂ ਇਸ ਤਰ੍ਹਾਂ ਹਟਾਓ...

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਹੋਲੀ ਖੇਡਣ ਤੋਂ ਬਾਅਦ ਰੰਗਾਂ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੁੰਦਾ ਹੈ। ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ

Stain

ਹੋਲੀ ਖੇਡਣ ਤੋਂ ਬਾਅਦ ਰੰਗਾਂ ਤੋਂ ਛੁਟਕਾਰਾ ਪਾਉਣਾ ਆਸਾਨ ਨਹੀਂ ਹੁੰਦਾ ਹੈ। ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਖ਼ਾਸਕਰ ਕੱਪੜਿਆਂ ‘ਤੇ ਲੱਗੇ ਰੰਗ ਨੂੰ ਤਾਂ ਅਸੀਂ ਇਹ ਮੰਨਦੇ ਹਾਂ ਕਿ ਉਹ ਨਹੀਂ ਜਾਣ ਵਾਲੇ ਹਨ ਅਤੇ ਸਾਡੇ ਵਿਚੋਂ ਬਹੁਤ ਸਾਰੇ ਲੋਕ ਉਨ੍ਹਾਂ ਕੱਪੜਿਆਂ ਨੂੰ ਸੁੱਟ ਦਿੰਦੇ ਹਨ। ਅਸੀਂ ਇੱਥੇ ਕੁਝ ਅਜਿਹੇ ਸੁਝਾਅ ਅਤੇ ਜੁਗਤਾਂ ਲੈ ਕੇ ਆਏ ਹਾਂ, ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਕੱਪੜਿਆਂ 'ਤੇ ਆਸਾਨੀ ਨਾਲ ਰੰਗਾਂ ਤੋਂ ਛੁਟਕਾਰਾ ਪਾ ਸਕਦੇ ਹੋ...

ਚਿੱਟਾ ਸਿਰਕਾ- ਰੰਗ ਲੱਗੇ ਕੱਪੜਿਆਂ ਨੂੰ ਚਮਕਾਨਾ ਹੈ ਤਾਂ ਚਿੱਟਾ ਵੇਨੇਗਰ ਇਸ ਵਿਚ ਤੁਹਾਡੀ ਮਦਦ ਕਰ ਸਕਦਾ ਹੈ। ਅੱਧਾ ਤੋਂ ਇਕ ਕੱਪ ਸਿਰਕੇ ਨੂੰ ਆਪਣੀ ਲਾਂਡਰੀ ਵਿਚ ਪਾਓ। ਹਾਂ, ਪਰ ਤੁਸੀਂ ਇਹ ਟ੍ਰਿਕ ਸਿਰਫ ਸੂਤੀ ਕਪੜੇ ਲਈ ਕਰ ਸਕਦੇ ਹੋ।

ਬੇਕਿੰਗ ਸੋਡਾ- ਜੇ ਤੁਸੀਂ ਕੱਪੜੇ ਧੋ ਰਹੇ ਹੋ, ਤਾਂ ਇਸ ਵਿਚ ਬੇਕਿੰਗ ਸੋਡਾ ਮਿਲਾਓ। ਬਲੀਚ ਨਾਲ ਬੇਕਿੰਗ ਸੋਡਾ ਹੋਰ ਵੀ ਪ੍ਰਭਾਵਸ਼ਾਲੀ ਹੋਵੇਗਾ।

ਬਰਤਨ ਧੋਨ ਵਾਲਾ ਸਾਬਣ- ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਭਾਂਡਿਆਂ ਨੂੰ ਚਮਕਾਨ ਵਾਲਾ ਸਾਬਣ ਹੋਲੀ ਵਿਚ ਰੰਗੇ ਹੋਏ ਕੱਪੜੇ ਵੀ ਚਮਕਦਾਰ ਕਰ ਸਕਦਾ ਹੈ। ਜੇ ਤੁਸੀਂ ਬਰਤਨ ਧੋਣ ਲਈ ਡਿਸ਼ਵਾੱਸ਼ ਸਰਫ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਇਸ ਦੀ ਵਰਤੋਂ ਵੀ ਕਰ ਸਕਦੇ ਹੋ।

ਨਿੰਬੂ ਦਾ ਰਸ- ਰੰਗ ਲੱਗੇ ਕੱਪੜਿਆਂ ਨੂੰ ਕੁਝ ਸਮੇਂ ਲਈ ਨਿੰਬੂ ਦੇ ਰਸ ਵਿਚ ਭਿਓ ਦਿਓ। ਕੱਪੜਿਆਂ 'ਤੇ ਅੱਧਾ ਕੱਪ ਨਿੰਬੂ ਦਾ ਰਸ ਪਾਓ। ਫਿਰ ਇਸ ਨੂੰ ਸਾਬਣ ਨਾਲ ਸਾਫ ਕਰੋ। ਕੱਪੜਾ ਸਾਫ ਹੋ ਜਾਵੇਗਾ।

ਰੰਗ ਸਾਫ਼ ਕਰਨ ਵਾਲੀ ਡਾਈ- ਬਾਜ਼ਾਰ ਵਿਚ ਰੰਗ ਹਟਾਉਣ ਵਾਲਾ ਡਾਈ ਆਉਂਦਾ ਹੈ। ਇਸ ਦੀ ਮਦਦ ਨਾਲ, ਤੁਸੀਂ ਕਿਸੇ ਵੀ ਜ਼ਿੱਦੀ ਦਾਗ ਨੂੰ ਹਟਾ ਸਕਦੇ ਹੋ। ਹਾਂ, ਪਰ ਇਹ ਯਕੀਨੀ ਤੌਰ ‘ਤੇ ਕੱਪੜਿਆਂ ਦੀ ਗੁਣਵੱਤਾ ਨੂੰ ਪ੍ਰਭਾਵਤ ਕਰਦਾ ਹੈ।

ਦਹੀਂ- ਜੇ ਤੁਹਾਡੇ ਕੱਪੜਿਆਂ ਵਿਚ ਕਦੇ ਪਾਨ ਜਾਂ ਹੋਲੀ ਦੇ ਰੰਗ ਦਾ ਦਾਗ਼ ਲੱਗ ਜਾਂਦਾ ਹੈਂ, ਤਾਂ ਉਸ ਕੱਪੜੇ ਨੂੰ ਖੱਟੀ ਦਹੀਂ ਵਿਚ ਭਿਓ ਦਿਓ। ਥੋੜੇ ਸਮੇਂ ਲਈ ਦਾਗ਼ ਲੱਗੇ ਹੋਏ ਹਿੱਸੇ ਨੂੰ ਹਲਕੇ ਹੱਥਾਂ ਨਾਲ ਰਗੜੋ। ਇਸ ਤਰ੍ਹਾਂ ਕਰਨ ਨਾਲ ਕੱਪੜਿਆਂ ਵਿਚ ਦਾਗ ਧੱਬੇ ਹਲਕੇ ਹੋਣੇ ਸ਼ੁਰੂ ਹੋ ਜਾਣਗੇ ਅਤੇ ਇਕ-ਦੋ ਵਾਰ ਇਹ ਵਿਧੀ ਬਰਤਣ ਨਾਲ ਧੱਬੇ ਦੂਰ ਹੋਣੇ ਸ਼ੁਰੂ ਹੋ ਜਾਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।