ਇਸ ਤਰ੍ਹਾਂ ਕਰੋ ਘਰ ਲਈ ਸਹੀ ਕਾਰਪੈਟ ਦੀ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਲਈ ਵਧੀਆ ਅਤੇ ਸਹੀ ਕਾਰਪੈਟ ਦੀ ਚੋਣ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੈ। ਕੁੱਝ ਗੱਲਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਇਹ ਕੰਮ ਬਹੁਤ ਆਸਾਨ ਹੋ ਸਕਦਾ ਹੈ। ...

Carpet

ਘਰ ਲਈ ਵਧੀਆ ਅਤੇ ਸਹੀ ਕਾਰਪੈਟ ਦੀ ਚੋਣ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ ਹੈ। ਕੁੱਝ ਗੱਲਾਂ ਨੂੰ ਧਿਆਨ ਵਿਚ ਰੱਖਿਆ ਜਾਵੇ ਤਾਂ ਇਹ ਕੰਮ ਬਹੁਤ ਆਸਾਨ ਹੋ ਸਕਦਾ ਹੈ। ਤਾਂ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਕਾਰਪੈਟ ਦੀ ਚੋਣ ਕਰਦੇ ਸਮੇਂ ਤੁਹਾਨੂੰ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। 

ਕਾਰਪੈਟ ਦੀ ਬਣਾਵਟ ਅਤੇ ਰੰਗ, ਕਮਰੇ ਦੀ ਸਜਾਵਟ ਅਤੇ ਲਾਈਟਿੰਗ ਉਤੇ ਅਸਰ ਪਾਉਂਦਾ ਹੈ। ਜੇਕਰ ਕਾਰਪੈਟ ਚਿਕਣਾ ਅਤੇ ਵੈਲਵੇਟ ਦਾ ਹੋਵੇ ਤਾਂ ਡਾਇਨਿੰਗ-ਰੂਮ ਲਈ ਵਧੀਆ ਲਗਦਾ ਹੈ। ਇਸ ਦੇ ਲਈ ਓਰਿਐਂਟਲ ਜਾਂ ਟੇਪੇਸਟਰੀ ਮਤਲਬ ਚਿੱਤਰ ਦੇ ਉਭਾਰ ਵਾਲਾ ਕਾਰਪੈਟ ਲਗਾਓ। ਕਮਰੇ ਨੂੰ ਹਲਕਾ ਦਿਖਾਉਣ ਲਈ ਚਮਕੀਲੇ ਕਾਰਪੈਟ ਦੀ ਵਰਤੋਂ ਕਰਨੀ ਚਾਹੀਦਾ ਹੈ। ਚਿਕਨੇ ਕਾਰਪੈਟ ਵਿਚ ਫੁੱਟ ਪ੍ਰਿੰਟਸ ਅਤੇ ਵੈਕਿਊਮ ਮਾਕਰਸ ਰਹਿ ਜਾਂਦੇ ਹਨ। ਉੱਚੇ ਨਿਵੇਂ ਫਰਸ਼ ਲਈ ਰੋਏਦਾਰ ਲੂਪ ਜਾਂ ਫੰਦੇ ਵਾਲਾ ਕਾਰਪੈਟ ਲਵੋ।

ਤੁਹਾਨੂੰ ਟਾਇਲ ਅਤੇ ਵੁਡ ਫਲੋਰਿੰਗ ਦੀ ਤਰ੍ਹਾਂ ਕਾਰਪੈਟ ਨੂੰ ਖਰੀਦਦੇ ਸਮੇਂ ਵੀ ਬਹੁਤ ਸਾਵਧਾਨੀ ਵਰਤਨੀ ਚਾਹੀਦੀ ਹੈ  ਕਿਉਂਕਿ ਇਸ ਦਾ ਰੰਗ ਛੁੱਟਦਾ ਹੈ ਜਿਸ ਕਾਰਨ ਇਹ ਖ਼ਰਾਬ ਹੋ ਜਾਂਦੇ ਹਨ। ਕਾਰਪੈਟ ਦੇ ਧਾਗੇ ਨਾ ਨਿਕਲਣ ਇਸ ਉਤੇ ਜ਼ਰੂਰ ਧਿਆਨ ਦਿਓ। ਇਹ ਜਿਨ੍ਹਾਂ ਜ਼ਿਆਦਾ ਕਸੀਆਂ ਹੋਣਗੀਆਂ, ਉਹਨੀ ਹੀ ਘੱਟ ਸੰਭਾਵਨਾ ਹੋਵੇਗੀ ਉਸ ਦੇ ਧਾਗੇ ਨਿਕਲਣ ਦਾ। ਇਕ ਧਾਗੇ ਵਿਚ ਜਿੰਨੀ ਜ਼ਿਆਦਾ ਗੰਡਾਂ ਹੋਣਗੀਆਂ, ਉਹਨਾਂ ਸੰਘਣਾ ਹੋਵੇਗਾ ਅਤੇ ਅਜਿਹੇ ਵਿਚ ਪੈਰ ਦੇ ਨਿਸ਼ਾਨ ਘੱਟ ਦਿਖਣਗੇ।