ਤੁਸੀਂ ਵੀ ਰੱਖ ਸਕਦੀਆਂ ਹੋ ਅਪਣੇ ਗਹਿਣਿਆਂ ਨੂੰ ਨਵੇਂ ਵਰਗਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਕੁੱਝ ਆਸਾਨ ਜਿਹੇ ਤਰੀਕਿਆਂ ਨਾਲ ਤੁਸੀਂ ਵੀ ਅਪਣੇ ਗਹਿਣਿਆਂ ਨੂੰ ਲੰਮੇਂ ਸਮੇਂ ਤੱਕ ਸੁਰਖਿਅਤ ਅਤੇ ਚਮਕਦਾਰ ਰੱਖ ਸਕਦੀ ਹੋ।ਆਓ ਜਾਣਦੇ ਹਾਂ ਕੁਝ ਅਸਾਨ ਟਿਪਸ...

Jewelry

ਕੁੱਝ ਆਸਾਨ ਜਿਹੇ ਤਰੀਕਿਆਂ ਨਾਲ ਤੁਸੀਂ ਵੀ ਅਪਣੇ ਗਹਿਣਿਆਂ ਨੂੰ ਲੰਮੇਂ ਸਮੇਂ ਤੱਕ ਸੁਰਖਿਅਤ ਅਤੇ ਚਮਕਦਾਰ ਰੱਖ ਸਕਦੀ ਹੋ।ਆਓ ਜਾਣਦੇ ਹਾਂ ਕੁਝ ਅਸਾਨ ਟਿਪਸ।

ਹੀਰੇ ਦੀ ਗਹਿਣੇ - ਹੀਰੇ ਦੇ ਗਹਿਣਿਆਂ ਨੂੰ ਡਰਾਇਰ ਜਾਂ ਡਰੈਸਰ ਦੇ ਉਤੇ ਨਹੀਂ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਉਨ੍ਹਾਂ ਉਤੇ ਨਿਸ਼ਾਨ ਪੈ ਸਕਦੇ ਹਨ ਅਤੇ ਉਨ੍ਹਾਂ ਦੀ ਕਟਿੰਗ ਖ਼ਰਾਬ ਹੋ ਸਕਦੀ ਹੈ। ਇਨ੍ਹਾਂ ਨੂੰ ਸਾਫ਼ ਕਰਨ ਲਈ ਬਾਜ਼ਾਰ ਵਿਚ ਮਿਲਣ ਵਾਲੇ ਕਲੀਨਿੰਗ ਸਾਲਿਊਸ਼ਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਤੁਸੀਂ ਘਰ ਵਿਚ ਅਮੋਨੀਆ ਅਤੇ ਪਾਣੀ ਨੂੰ ਮਿਲਾ ਕੇ ਵੀ ਹੀਰੇ ਦੇ ਗਹਿਣਿਆਂ ਨੂੰ ਸਾਫ਼ ਕਰ ਸਕਦੀ ਹੋ।

ਸੋਨੇ ਦੇ ਗਹਿਣੇ - ਜੇਕਰ ਸੋਨੇ ਦੇ ਗਹਿਣਿਆਂ ਦੀ ਠੀਕ ਢੰਗ ਨਾਲ ਦੇਖਭਾਲ ਨਾ ਕੀਤੀ ਜਾਵੇ ਤਾਂ ਇਹਨਾਂ ਦੀ ਚਮਕ ਫੀਕੀ ਪੈ ਸਕਦੀ ਹੈ।  ਇਨ੍ਹਾਂ ਨੂੰ ਹਮੇਸ਼ਾ ਸਾਫਟ ਡਿਟਰਜੈਂਟ, ਹਲਕੇ ਕੋਸੇ ਪਾਣੀ ਅਤੇ ਮੁਲਾਇਮ ਕਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ।

ਮੋਤੀ ਦੇ ਗਹਿਣੇ - ਜਿਵੇਂ ਸੂਰਜ ਦੀ ਨੁਕਸਾਨਦਾਇਕ ਕਿਰਣਾਂ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਾਂਦੀ ਹੈ, ਉਸੀ ਤਰ੍ਹਾਂ ਤੇਜ਼ ਰੋਸ਼ਨੀ ਅਤੇ ਗਰਮੀ ਮਹਿੰਗੇ ਸਟੋਂਸ ਅਤੇ ਮੋਤੀ ਨੂੰ ਵੀ ਸਮੇਂ ਤੋਂ ਪਹਿਲਾਂ ਬੇਕਾਰ ਅਤੇ ਰੰਗਹੀਨ ਬਣਾ ਦਿੰਦੀ ਹੈ। ਸਮਾਂ ਬੀਤਣ ਦੇ ਨਾਲ ਇਹ ਫਿੱਕੇ ਅਤੇ ਧੁੰਧਲੇ ਪੈਣ ਲੱਗ ਜਾਂਦੇ ਹਨ, ਇਸ ਲਈ ਇਨ੍ਹਾਂ ਨੂੰ ਤੇਜ਼ ਰੋਸ਼ਨੀ ਤੋਂ ਬਚਾ ਕੇ ਰਖਣਾ ਚਾਹੀਦਾ ਹੈ।

ਚਾਂਦੀ  ਦੇ ਗਹਿਣੇ - ਚਾਂਦੀ ਦੇ ਗਹਿਣੇ ਨੂੰ ਵੀ ਖਤਰਨਾਕ ਕੈਮਿਕਲਸ ਤੋਂ ਬਚਾਉਂਣਾ ਚਾਹੀਦਾ ਹੈ ਕਿਉਂਕਿ ਕੈਮਿਕਲਸ ਦੇ ਅਸਰ ਤੋਂ ਇਹ ਕਮਜ਼ੋਰ ਹੋ ਸਕਦੇ ਹਨ। ਇਨ੍ਹਾਂ ਨੂੰ ਸਵੀਮਿੰਗ ਦੇ ਦੌਰਾਨ ਅਤੇ ਘਰੇਲੂ ਕੰਮ ਕਰਦੇ ਸਮੇਂ ਕਦੇ ਨਹੀਂ ਪਹਿਨਣਾ ਚਾਹੀਦਾ ਹੈ। ਚਾਂਦੀ ਨੂੰ ਕਿਸੇ ਦੂਜੇ ਧਾਤੁ ਦੇ ਨਾਲ ਰੱਖਣ ਨਾਲ ਇਹ ਜਲਦੀ ਕਾਲੀ ਹੋ ਜਾਂਦੀ ਹੈ।