ਘਰ ਦਾ ਕੋਨਾ-ਕੋਨਾ ਮਹਿਕਾਉਣਾ ਹੈ, ਤਾਂ ਕਰੋ ਇਹ ਉਪਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਖੁਸ਼ਬੂ ਇਕ ਅਜਿਹਾ ਅਹਿਸਾਸ ਹੈ, ਜੋ ਕਿਸੇ ਨੂੰ ਵੀ ਮੌਹ ਲੈਂਦੀ ਹੈ। ਇਸ ਨਾਲ ਮਾਹੌਲ ਵਿਚ ਵੀ ਮਸਤੀ ਛਾ ਜਾਂਦੀ ਹੈ। ਨੀਮੀ ਨੀਮੀ ਖੁਸ਼ਬੂ ਨਾਲ ਮਹਿਕ ਰਹੇ ਘਰ ਵਿਚ ਵੜਣ ਨਾਲ...

Candle

ਖੁਸ਼ਬੂ ਇਕ ਅਜਿਹਾ ਅਹਿਸਾਸ ਹੈ, ਜੋ ਕਿਸੇ ਨੂੰ ਵੀ ਮੌਹ ਲੈਂਦੀ ਹੈ। ਇਸ ਨਾਲ ਮਾਹੌਲ ਵਿਚ ਵੀ ਮਸਤੀ ਛਾ ਜਾਂਦੀ ਹੈ। ਨੀਮੀ ਨੀਮੀ ਖੁਸ਼ਬੂ ਨਾਲ ਮਹਿਕ ਰਹੇ ਘਰ ਵਿਚ ਵੜਣ ਨਾਲ ਕਿਸੇ ਨੂੰ ਆਪ ਹੀ ਉਸ ਦੀ ਸਫਾਈ ਦਾ ਅਹਿਸਾਸ ਹੋ ਜਾਂਦਾ ਹੈ। ਘਰ ਨੂੰ ਖੁਸ਼ਬੂਦਾਰ ਬਣਾਉਣ ਦਾ ਰੁਝਾਨ ਬੇਹੱਦ ਪੁਰਾਨਾ ਹੈ। ਹੋਮ ਫਰੈਗਰੈਂਸ ਦਾ ਇਸਤੇਮਾਲ ਇਸ ਲਈ ਕੀਤਾ ਜਾਂਦਾ ਹੈ ਤਾਂਕਿ ਘਰ ਤੋਂ ਨਿਕਲਣ ਵਾਲੀ ਹੋਰ ਤਰ੍ਹਾਂ ਦੀ ਦੁਰਗੰਧ ਨੂੰ ਘੱਟ ਕੀਤਾ ਜਾ ਸਕੇ। ਤਾਜੀ ਖੁਸ਼ਬੂ ਵਾਲਾ ਘਰ ਹਮੇਸ਼ਾ ਸਫਾਈ ਦਾ ਅਹਿਸਾਸ ਦਵਾਉਂਦਾ ਹੈ। ਇਹੀ ਕਾਰਨ ਹੈ ਕਿ ਲੋਕ ਅਪਣੇ ਘਰਾਂ ਨੂੰ ਮਨਪਸੰਦ ਖੁਸ਼ਬੂ ਨਾਲ ਮਹਿਕਾਉਣਾ ਪਸੰਦ ਕਰਦੇ ਹਨ। 

ਹੋਮ ਫਰੈਗਰੈਂਸ ਅਗਰਬੱਤੀਆਂ - ਖੁਸ਼ਬੂ ਲਈ ਅਗਰਬੱਤੀ ਦਾ ਇਸਤੇਮਾਲ ਨਵਾਂ ਨਹੀਂ ਹੈ। ਹਾਂ, ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਪਹਿਲਾਂ ਜਿੱਥੇ ਅਗਰਬੱਤੀਆਂ ਘੱਟ ਗਿਜ਼ਤੀ ਵਿਚ ਹੀ ਉਪਲੱਬਧ ਸਨ। ਉਥੇ ਹੀ ਅੱਜ ਇਹ ਅਣਗਿਣਤ ਖੁਸ਼ਬੂਆਂ ਵਿਚ ਮਿਲਦੀਆਂ ਹਨ। ਪੁਰਾਣੇ ਸਮੇਂ ਵਿਚ ਅਗਰਬੱਤੀ ਅਤੇ ਇਸ ਦੇ ਧੂਏਂ ਨੂੰ ਮੈਡੀਸੀਨ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਂਦਾ ਸੀ।

ਅਗਰਬੱਤੀਆਂ ਇਕ ਚੰਗੇ ਹੋਮ ਫਰੈਗਰੈਂਸ ਦੇ ਤੌਰ ਉਤੇ ਵੀ ਹਮੇਸ਼ਾ ਤੋਂ ਇਸਤੇਮਾਲ ਕੀਤੀਆਂ ਜਾਂਦੀਆਂ ਹਨ। ਅਗਰਬੱਤੀਆਂ ਕਈ ਤਰ੍ਹਾਂ ਦੀ ਖੁਸ਼ਬੂਦਾਰ ਲਕੜੀਆਂ, ਜੜੀਬੂਟੀਆਂ, ਖੁਸ਼ਬੂਦਾਰ ਆਇਲ,  ਗਰਮਮਸਾਲਾ, ਜੈਸਮੀਨ, ਪਚੋਲੀ (ਭਾਰਤ ਦਾ ਇਕ ਸੁਗੰਧ ਦੇਣ ਵਾਲਾ ਬੂਟਾ), ਸੰਡਲਵੁਡ, ਗੁਲਾਬ, ਦੇਵਦਾਰ ਆਦਿ ਕੁਦਰਤੀ ਖੁਸ਼ਬੂਆਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਕੁਦਰਤੀ ਫਰੈਗਰੈਂਸ ਕਿਹਾ ਜਾਂਦਾ ਹੈ, ਜਦੋਂ ਕਿ ਇਨ੍ਹਾਂ ਨੂੰ ਆਰਟੀਫੀਸ਼ੀਅਲ ਖੁਸ਼ਬੂਆਂ ਜਿਵੇਂ ਸਟਰਾਬਰੀ,  ਭੰਗ ਅਤੇ ਅਫੀਮ ਦੇ ਬੂਟੇ ਆਦਿ ਨਾਲ ਵੀ ਤਿਆਰ ਕੀਤਾ ਜਾਂਦਾ ਹੈ।

ਫਰੈਗਰੈਂਸ ਕੈਂਡਲਸ - ਤੁਹਾਡੇ ਘਰ ਵਿਚ ਸਜੀ ਡਿਜ਼ਾਈਨਰ ਫਰੈਗਰੈਂਸ ਕੈਂਡਲ ਵੇਖ ਕੇ ਕੋਈ ਵੀ ਸੌਖ ਨਾਲ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਤੁਹਾਡੇ ਘਰ ਤੋਂ ਆਉਣ ਵਾਲੀ ਮੀਨੀ-ਮੀਨੀ ਖੁਸ਼ਬੂ ਵਿਚ ਇਸ ਆਕਰਸ਼ਕ ਫਰੈਗਰੈਂਸ ਕੈਂਡਲ ਦਾ ਹੱਥ ਹੈ। ਅੱਜ ਬਾਜ਼ਾਰ ਵਿਚ ਇਨ੍ਹੇ ਯੂਨੀਕ ਡਿਜ਼ਾਈਨਾਂ, ਰੰਗਾਂ ਅਤੇ ਖੁਸ਼ਬੂਆਂ ਵਿਚ ਫਰੈਗਰੈਂਸ ਕੈਂਡਲਸ ਮੌਜੂਦ ਹਨ ਕਿ ਹਰ ਕਿਸੇ ਉਤੇ ਦਿਲ ਆ ਜਾਵੇ।

ਡਿਜ਼ਾਈਨਰ ਅਰੋਮਾ ਲੈਂਪ ਨੂੰ ਤੁਸੀ ਅਪਣੇ ਘਰ ਵਿਚ ਕਿਤੇ ਵੀ ਰੱਖੋ, ਇਹ ਅਪਣਾ ਕੰਮ ਬਾਖੂਬੀ ਕਰੇਗਾ। ਇਕ ਵਿਸ਼ੇਸ਼ ਤਰ੍ਹਾਂ ਦੇ ਬਣੇ ਇਸ ਲੈਂਪ ਵਿਚ ਪਾਣੀ ਦੀਆਂ ਕੁੱਝ ਬੂੰਦਾਂ ਵਿਚ ਆਰੋਮਾ ਆਇਲ ਪਾ ਦਿਤਾ ਜਾਂਦਾ ਹੈ, ਜਿਸ ਨਾਲ ਘਰ ਲੰਬੇ ਸਮੇਂ ਤੱਕ ਮਹਿਕਦਾ ਰਹਿੰਦਾ ਹੈ। ਇਹ ਬੇਹੱਦ ਆਕਰਸ਼ਕ ਹੁੰਦੇ ਹਨ। 

ਫਰੈਗਰੈਂਸ ਪੋਟਪੋਰੀ - ਫਰੈਗਰੈਂਸ ਪੋਟਪੋਰੀ ਦਾ ਇਸਤੇਮਾਲ ਕਰਕੇ ਤੁਸੀ ਕੁਦਰਤੀ ਤੌਰ ਉਤੇ ਅਪਣੇ ਘਰ ਨੂੰ ਮਹਿਕਾ ਸਕਦੇ ਹੋ। ਕੁਦਰਤੀ ਖੁਸ਼ਬੂਦਾਰ ਸੁੱਕੇ ਹੋਏ ਬੂਟਿਆਂ ਦੇ ਭਾਗਾਂ ਅਤੇ ਹੋਰ ਫਰੈਗਰੈਂਸ ਸਮੱਗਰੀ ਨੂੰ ਲੱਕੜੀ ਜਾਂ ਸਿਰੇਮਿਕ ਦੇ ਬਣੇ ਡੈਕੋਰੇਟਿਵ ਬਾਉਲ ਜਾਂ ਫਿਰ ਬਰੀਕ ਕਪੜੇ ਦੇ ਥੈਲੇ ਵਿਚ ਸੰਜੋਇਆ ਜਾਂਦਾ ਹੈ। ਇਹ ਬਾਜ਼ਾਰ ਵਿਚ ਕਈ ਆਕਰਸ਼ਕ ਪੈਕਟਾਂ ਵਿਚ ਮਿਲਦੇ ਹਨ। ਇਸ ਨਾਲ ਨਿਕਲਣ ਵਾਲੀ ਨੀਮੀ- ਨੀਮੀ ਖੁਸ਼ਬੂ ਹਵਾ ਦੇ ਨਾਲ ਘਰ ਦੇ ਕੋਨੇ ਕੋਨੇ ਵਿਚ ਭਰ ਜਾਂਦੀ ਹੈ। ਜੇਕਰ ਤੁਸੀ ਬਾਜ਼ਾਰ ਵਿਚ ਮਿਲਣ ਵਾਲੇ ਹੋਮ ਫਰੈਗਰੈਂਸ ਦਾ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਤਾਂ ਘਰ ਉਤੇ ਵੀ ਹੋਮ ਫਰੈਗਰੈਂਸ ਬਣਾ ਸਕਦੇ ਹੋ।

ਕਿਸੇ ਮਿੱਟੀ ਜਾਂ ਸਿਰੇਮਿਕ ਦੇ ਪੌਟ ਵਿਚ ਪਾਣੀ ਭਰ ਕੇ ਉਸ ਵਿਚ ਤਾਜੇ ਗੁਲਾਬ ਦੀਆਂ ਪੰਖੁੜੀਆਂ ਪਾ ਦਿਓ। ਚਾਹੋ ਤਾਂ ਇਸ ਵਿਚ ਖੁਸ਼ਬੂਦਾਰ ਆਇਲ ਦੀ ਕੁੱਝ ਬੂੰਦਾਂ ਵੀ ਮਿਲਾ ਦਿਓ। ਇਸਨੂੰ ਤੁਸੀ ਸੈਂਟਰ ਜਾਂ ਸਾਈਡ ਟੇਬਲ ਦੇ ਵਿਚਕਾਰ ਸਜਾ ਕੇ ਰੱਖ ਦਿਓ।  ਇਸ ਨੂੰ ਘਰ ਦੀ ਖਿਡ਼ਕੀ ਜਾਂ ਦਰਵਾਜੇ ਉਤੇ ਵੀ ਟੰਗਿਆ ਜਾ ਸਕਦਾ ਹੈ। ਹਵਾ ਦੇ ਨਾਲ ਇਸ ਦੀ ਮਹਿਕ ਪੂਰੇ ਘਰ ਵਿਚ ਫੈਲ ਜਾਵੇਗੀ ਅਤੇ ਇਹ ਹੋਮ ਫਰੈਗਰੈਂਸ ਦਾ ਕੰਮ ਕਰੇਗਾ।