ਆਰਗੈਨਿਕ ਡੈਕੋਰੇਸ਼ਨ ਨਾਲ ਘਰ ਨੂੰ ਦਿਓ ਨਵੀਂ ਦਿੱਖ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਸਜਾਉਣ ਲਈ ਹਰ ਕੋਈ ਇੰਟੀਰੀਅਰ ਡੈਕੋਰੇਸ਼ਨ 'ਤੇ ਧਿਆਨ ਦਿੰਦਾ ਹੈ

File

ਘਰ ਸਜਾਉਣ ਲਈ ਹਰ ਕੋਈ ਇੰਟੀਰੀਅਰ ਡੈਕੋਰੇਸ਼ਨ 'ਤੇ ਧਿਆਨ ਦਿੰਦਾ ਹੈ। ਸਜਾਵਟ ਦੇ ਲਈ ਲੋਕ ਬਾਜ਼ਾਰ 'ਚੋਂ ਮਹਿੰਗੇ ਆਰਟੀ, ਸ਼ੋਅ ਪੀਸ ਅਤੇ ਬਹੁਤ ਸਾਰਾ ਸਾਮਾਨ ਲੈ ਕੇ ਆਉਂਦੇ ਹਨ। ਹੋਮ ਡੈਕੋਰੇਸ਼ਨ ਲਈ ਦੀਵਾਰਾਂ ਤੋਂ ਲੈ ਕੇ ਸਾਜ ਸਜਾਵਟ ਦੇ ਸਾਮਾਨ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਸਜਾਵਟ ਦੇ ਚੱਕਰ 'ਚ ਤੁਸੀਂ ਇਸ ਗੱਲ 'ਤੇ ਧਿਆਨ ਨਹੀਂ ਦਿੰਦੇ ਕਿ ਸਜਾਵਟ ਦੀ ਕੋਈ ਚੀਜ਼ ਤੁਹਾਡੀ ਸਿਹਤ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਹੀ। ਅੱਜ ਅਸੀਂ ਤੁਹਾਨੂੰ ਆਰਗੈਨਿਕ ਤਰੀਕੇ ਦੱਸਣ ਜਾ ਰਹੇ ਹਾਂ ਜੋ ਘਰ ਨੂੰ ਖੂਬਸੂਰਤ ਤਰੀਕਿਆਂ ਨਾਲ ਖੂਬਸੂਰਤ ਬਣਾਉਣ ਦੇ ਨਾਲ-ਨਾਲ ਸਿਹਤ ਲਈ ਵੀ ਚੰਗੀ ਹੁੰਦੀ ਹੈ। 

ਲੱਕੜ ਦਾ ਸਾਮਾਨ - ਘਰ ਨੂੰ ਕੁਦਰਤੀ ਅਹਿਸਾਸ ਦਿਵਾਉਣ ਲਈ ਫਰਸ਼ ਤੋਂ ਲੈ ਕੇ ਛੱਤ ਤਕ ਲੱਕੜ ਦਾ ਬਣਵਾਓ। ਇਹ ਘਰ ਦੀ ਖੂਬਸੂਰਤੀ ਨੂੰ ਵੀ ਵਧਾਉਂਦਾ ਹੈ ਅਤੇ ਕਈ ਸਾਲਾਂ ਤਕ ਟਿਕਿਆ ਵੀ ਰਹਿੰਦਾ ਹੈ।

ਰੁੱਖ ਅਤੇ ਪੌਦੇ - ਅੱਜ ਕੱਲ ਤਾਂ ਹਰ ਕੋਈ ਘਰ 'ਚ ਛੋਟਾ ਜਿਹਾ ਗਾਰਡਨ ਜ਼ਰੂਰ ਬਣਵਾਉਂਦਾ ਹੈ। ਆਪਣੇ ਗਾਰਡਨ 'ਚ ਉਨ੍ਹਾਂ ਪੌਦਿਆਂ ਨੂੰ ਲਗਾਓ ਜੋ ਤੁਹਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੋਵੇ। ਤੁਸੀਂ ਚਾਹੋ ਤਾਂ ਐਲੋਵੇਰਾ, ਲੈਵੇਂਡਰ, ਜੈਸਮਿਨ ਅਤੇ ਸਨੈਕ ਪਲਾਂਟ ਵੀ ਲਗਾ ਸਕਦੇ ਹੋ।

ਫਰਨੀਚਰ - ਘਰ 'ਚ ਰੱਖਣ ਵਾਲਾ ਫਰਨੀਚਰ ਹਮੇਸ਼ਾ ਸਥਾਈ ਲੱਕੜ ਜਾਂ ਬਾਂਸ ਦੇ ਬਣੇ ਹੋਏ ਲਓ। ਇਸ ਤੋਂ ਇਲਾਵਾ ਤੁਸੀਂ ਪੇਂਟਿਡ ਫਰਨੀਚਰ ਖਰੀਦ ਰਹੇ ਹੋ ਤਾਂ ਉਹ ਚੰਗੀ ਕੰਪਨੀ ਦਾ ਹੀ ਲਓ।

ਪੇਂਟ - ਦੀਵਾਰਾਂ 'ਤੇ ਪੇਂਟ ਕਰਵਾਉਂਦੇ ਸਮੇਂ ਚੰਗੀ ਕੰਪਨੀ ਦੇ ਪੇਂਟ ਦੀ ਵਰਤੋਂ ਕਰੋ। ਜਿਸ ਨਾਲ ਹਾਨੀਕਾਰਕ ਰਸਾਇਣ ਨਾ ਹੋਣ। ਪੇਂਟ ਦਾ ਕੰਮ ਹੋਣ ਦੇ ਬਾਅਦ ਬਚੇ ਹੋਏ ਸਾਮਾਨ ਨੂੰ ਠੀਕ ਤਰ੍ਹਾਂ ਨਾਲ ਸਟੋਰ ਕਰੋ।

ਇਕੋ ਫ੍ਰੈਂਡਲੀ ਮੋਮਬੱਤੀ - ਕਮਰਿਆਂ ਜਾਂ ਘਰ ਦੀ ਕਿਸੇ ਹੋਰ ਥਾਂ 'ਤੇ ਹਮੇਸ਼ਾ ਇਕੋ ਫ੍ਰੈਂਡਲੀ ਮੋਮਬੱਤੀ ਦੀ ਵਰਤੋਂ ਕਰੋ। ਇਸ 'ਚ ਹਾਨੀਕਾਰਕ ਰਸਾਇਣ ਨਹੀਂ ਹੁੰਦੇ, ਜੋ ਕਿ ਸਿਹਤ ਲਈ ਫਾਇਦੇਮੰਦ ਹੁੰਦੀ ਹੈ।

ਕਾਲੀਨ - ਸਰਦੀਆਂ 'ਚ ਘਰ ਨੂੰ ਗਰਮ ਬਣਾ ਕੇ ਰੱਖਣ ਲਈ ਡੋਰ ਮੈਟ ਅਤੇ ਕਾਲੀਨ ਜ਼ਰੂਰ ਵਿਛਾਓ। ਇਹ ਘਰ ਨੂੰ ਕੁਦਰਤੀ ਤਰੀਕਿਆਂ ਨਾਲ ਗਰਮ ਰੱਖਦੇ ਹਨ। ਇਸ ਤੋਂ ਇਲਾਵਾ ਹਲਕੇ ਨੀਲੇ ਰੰਗ ਦੇ ਕਾਲੀਨ ਤੁਹਾਡੇ ਘਰ ਨੂੰ ਠੰਡਾ ਵੀ ਰੱਖਦੇ ਹਨ।