ਪੇਪਰ ਫਲਾਵਰ ਡੈਕੋਰੇਸ਼ਨ: ਇਸ ਤਰ੍ਹਾਂ ਬਣਾਓ ਕਾਗਜ਼ ਦੇ ਫੁੱਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਵੱਡਾ ਹੋਵੇ ਜਾਂ ਛੋਟਾ, ਸਜਾਵਟ ਦੇ ਬਿਨਾਂ ਸੁੰਨਾ-ਸੁੰਨਾ ਜਿਹਾ ਲੱਗਦਾ ਹੈ।

create flower in this way

ਘਰ ਵੱਡਾ ਹੋਵੇ ਜਾਂ ਛੋਟਾ, ਸਜਾਵਟ ਦੇ ਬਿਨਾਂ ਸੁੰਨਾ-ਸੁੰਨਾ ਜਿਹਾ ਲੱਗਦਾ ਹੈ। ਤਨਾਅ-ਮੁਕਤ ਅਤੇ ਸਕਾਰਾਤਮਕ ਭਾਵਨਾਵਾਂ ਲਈ ਘਰ ਨੂੰ ਸੰਵਾਰਨਾ ਬਹੁਤ ਹੀ ਜ਼ਰੂਰੀ ਹੈ। ਉਂਝ ਤਾਂ ਬਾਜ਼ਾਰ ਵਿਚ ਤੁਹਾਨੂੰ ਡੈਕੋਰੇਸ਼ਨ ਲਈ ਬਹੁਤ ਸਾਰੀ ਚੀਜ਼ਾਂ ਮਿਲ ਜਾਣਗੀਆਂ ਪਰ ਡੈਕੋਰੇਸ਼ਨ ਦੀਆਂ ਕੁੱਝ ਚੀਜ਼ਾਂ ਤੁਸੀ ਆਪਣੇ ਆਪ ਵੀ ਬਣਾ ਸਕਦੇ ਹੋ। ਉਂਝ ਵੀ ਅੱਜਕੱਲ੍ਹ ਲੋਕ ਘਰ ਵਿਚ ਪਈਆਂ ਵੇਸਟ ਚੀਜ਼ਾਂ ਨੂੰ ਦੁਬਾਰਾ ਇਸਤੇਮਾਲ ਕਰਨ ਵਿਚ ਰੂਚੀ ਵਿਖਾ ਰਹੇ ਹਨ। ਜੇਕਰ ਤੁਸੀਂ ਆਪਣੇ ਆਪ ਨੂੰ ਕਰੀਏਟਿਵ ਦਿਖਾਉਣਾ ਚਾਹੁੰਦੇ ਹਨ ਤਾਂ ਵੇਸਟ ਕਪੜਿਆਂ, ਕਾਗਜ਼ਾਂ ਅਤੇ ਪਲਾਸਟਿਕ ਨਾਲ ਡੈਕੋਰੇਸ਼ਨ ਦੀਆਂ ਚੀਜ਼ਾਂ ਤਿਆਰ ਕਰ ਸਕਦੇ ਹੋ।

ਹਰ ਘਰ ਵਿੱਚ ਸਾਨੂੰ ਫਲਾਵਰ ਪਾਟ ਮਿਲ ਹੀ ਜਾਵੇਗਾ। ਇਹ ਫਲਾਵਰ ਕੱਪੜੇ, ਸਟੋਕਿੰਗ ਅਤੇ ਪੇਪਰ ਫਲਾਵਰ ਤੋਂ ਵੀ ਬਣੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਪੇਪਰ ਫਲਾਵਰ ਬਣਾਉਣਾ ਸਿਖਾਉਂਦੇ ਹਾਂ। ਜਿਸਨੂੰ ਤੁਸੀ ਫਲਾਵਰ ਵੇਸ ਵਿਚ ਲਗਾ ਕੇ ਘਰ ਦੀ ਰੌਣਕ ਵਧਾ ਸਕਦੇ ਹੋ। ਉਂਝ ਇਨ੍ਹਾਂ ਨੂੰ ਬਣਾਉਣ ਲਈ ਤੁਹਾਨੂੰ ਜਲਦਬਾਜ਼ੀ ਨਹੀਂ ਸਗੋਂ ਸਹਿਣਸ਼ੀਲਤਾ ਦਿਖਾਉਣੀ ਪਵੇਗੀ।

ਇਸ ਦੇ ਲਈ ਤੁਹਾਨੂੰ ਚਾਹੀਦਾ ਹੋਵੇਗਾ

ਕਰੇਬ ਪੇਪਰ ਜਾਂ ਟਿਸ਼ੂ ਪੇਪਰ

ਅਖ਼ਬਾਰ

ਧਾਗਾ, ਕੈਂਚੀ

ਫੈਵੀਕੋਲ

ਕਿਵੇਂ ਬਣਾਈਏ ਪੇਪਰ ਫਲਾਵਰ

ਸਭ ਤੋਂ ਪਹਿਲਾਂ ਕਰੇਬ ਪੇਪਰ ਨੂੰ 40 ਇੰਚ ਲੰਮਾ ਕੱਟ ਲਵੋ। ਉਸ ਤੋਂ ਬਾਅਦ ਉਸ ਨੂੰ ਅੱਧਾ - ਅੱਧਾ ਫੋਲਡ ਕਰਦੇ ਜਾਓ, ਜਦੋਂ ਤੱਕ ਉਹ ਢਾਈ ਇੰਚ ਨਹੀਂ ਰਹਿ ਜਾਵੇਗਾ। ਫਿਰ ਕੈਂਚੀ ਦੀ ਮਦਦ ਨਾਲ ਪੇਪਰ ਦੇ ਇੱਕ ਕੰਡੇ ਨੂੰ ਜਿਗ ਜੈਗ ਸ਼ੇਪ ਵਿੱਚ ਕੱਟੋ ।  ਹੁਣ ਸਾਰੇ ਪੇਪਰ ਨੂੰ ਖੋਲ ਲਵੋ ਅਤੇ ਉਸਨੂੰ ਹਾਫ ਫੋਲਡ ਕਰ ਲਓ ।  ਸੂਈ ਧਾਗੇ ਦੀ ਮਦਦ ਨਾਲ ਪੇਪਰ ਨੂੰ ਜਿਗ ਜੈਗ ਦੀ ਦੂਜੀ ਸਾਇਡ ਕੱਚਾ ਟਾਂਕਾ ਲਾਉਣਾ ਸ਼ੁਰੂ ਕਰੋ।

ਜਦੋਂ ਸਾਰੀ ਲੜੀ ਸਿਲਾਈ ਹੋ ਜਾਵੇ ਤਾਂ ਧਾਗੇ ਨੂੰ ਹੌਲੀ - ਹੌਲੀ ਖਿੱਚਣਾ ਸ਼ੁਰੂ ਕਰੋ। ਇਸ ਤਰ੍ਹਾਂ ਨਾਲ ਪੇਪਰ ਰਾਊਂਡ ਫਲਾਵਰ ਸ਼ੇਪ ਵਿਚ ਆ ਜਾਵੇਗਾ। ਸੂਈ ਨੂੰ ਕੱਢ ਕੇ ਧਾਗੇ ਨੂੰ ਇਵੇਂ ਹੀ ਪਿਆ ਰਹਿਣ ਦਿਓ। ਫੁਲ ਦੀ ਡੰਡੀ ਤਿਆਰ ਕਰਨ ਲਈ ਅਖ਼ਬਾਰ ਸਟਰਾਈਪ ਨੂੰ ਰਾਊਂਡ ਘੁਮਾ ਕੇ ਤਣੇ ਦੀ ਲੁਕ ਦਿਓ।ਇਸ ਨੂੰ ਗਲੂ ਨਾਲ ਚੰਗੀ ਤਰਾਂ ਜੋੜ ਦਿਓ ਤਾਂ ਕਿ ਇਹ ਖੁੱਲੇ ਨਾ ਅਤੇ ਕਿਨਾਰਿਆਂ ਤੋਂ ਕੱਟ ਲਵੋ। ਹੁਣ ਕਿਸੇ ਹੋਰ ਕਲਰ ਦਾ 8 ਇੰਚ ਲੰਬਾ ਕਰੇਪ ਪੇੇਪਰ ਲਓ ਅਤੇ ਫੋਲਡ ਕਰਦੇ ਜਾਓ ਜਦੋਂ ਤੱਕ ਉਹ 1 ਇੰਚ ਦਾ ਨਾ ਰਹਿ ਜਾਵੇ।

ਪਹਿਲਾਂ ਦੀ ਤਰ੍ਹਾਂ ਕੈਂਚੀ ਨਾਲ ਇਸ ਦੀ ਇਕ ਸਾਇਡ ਉੱਤੇ ਛੋਟੇ ਕਟ ਲਗਾਓ। ਜਿੱਥੋਂ ਕਟ ਲਗਾਏ ਹਨ, ਉਸ ਹਿੱਸੇ ਨੂੰ ਨਿਊਜ ਪੇਪਰ ਦੇ ਇਕ ਕੋਨੇ 'ਤੇ ਉਤੇ ਰੱਖੋ ਅਤੇ ਧਾਗੇ ਦੀ ਮਦਦ ਨਾਲ ਲਪੇਟੋ। ਇਸ ਤਰ੍ਹਾਂ ਨਾਲ ਇਹ ਫੁਲ ਦਾ ਸੇਂਟਰ ਵਾਲਾ ਹਿੱਸਾ ਤਿਆਰ ਹੋ ਗਿਆ ਹੈ। ਹੁਣ ਇਸ ਨੂੰ ਰਾਊਡ ਫਲਾਵਰ ਦੇ ਵਿਚੋਂ ਕੱਢਦੇ ਹੋਏ ਸੈੱਟ ਕਰੋ ਜੋ ਧਾਗਾ ਫੁਲ ਨਾਲੋਂ ਬਚਿਆ ਸੀ ਉਸਨੂੰ ਤਣੇ ਨਾਲ ਚੰਗੀ ਤਰਾਂ ਟਾਈ ਕਰੋ। ਉਸ ਤੋਂ ਬਾਅਦ ਨਿਊਜ਼ਪੇਪਰ ਉੱਤੇ ਗਰੀਨ ਕਰੇਪ ਪੇਪਰ ਕਵਰ ਚੜਾਉ ਅਤੇ ਗਲੂ ਦੀ ਮਦਦ ਨਾਲ ਜੋੜ ਲਵੋ।