ਘੁੰਗਰਾਲੇ ਵਾਲਾਂ ਨੂੰ ਇਸ ਤਰੀਕੇ ਨਾਲ ਬਣਾਉ ਮੁਲਾਇਮ ਅਤੇ ਚਮਕਦਾਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘੁੰਗਰਾਲੇ ਵਾਲਾਂ ਨੂੰ  ਜੇਕਰ ਕੋਮਲ ਰੱਖਣਾ ਹੈ ਤਾਂ ਉਨ੍ਹਾਂ ਕੈਮੀਕਲ ਵਾਲੇ ਰੰਗਾਂ ਨੂੰ  ਦੂਰ ਰੱਖੋ |

curly hair

ਕਈ ਕੁੜੀਆਂ ਦੇ ਵਾਲ ਬਹੁਤ ਘੁੰਗਰਾਲੇ ਹੁੰਦੇ ਹਨ | ਜਿਨ੍ਹਾਂ ਨੂੰ  ਉਹ ਸੰਭਾਲ ਨਹੀਂ ਸਕਦੀਆਂ ਅਤੇ ਹੌਲੀ-ਹੌਲੀ ਉਨ੍ਹਾਂ ਦੇ ਵਾਲ ਰੁੱਖੇ ਅਤੇ ਬੇਜਾਨ ਹੋ ਜਾਂਦੇ ਹਨ | ਘੁੰਗਰਾਲੇ ਵਾਲਾਂ ਨੂੰ  ਜੇਕਰ ਕੋਮਲ ਰੱਖਣਾ ਹੈ ਤਾਂ ਉਨ੍ਹਾਂ ਕੈਮੀਕਲ ਵਾਲੇ ਰੰਗਾਂ ਨੂੰ  ਦੂਰ ਰੱਖੋ | ਜੇਕਰ ਤੁਸੀ ਅਪਣੇ ਘੁੰਗਰਾਲੇ ਵਾਲਾਂ ਉਤੇ ਧਿਆਨ ਦੇਵੋਗੇ ਤਾਂ ਉਹ ਮੁਲਾਇਮ ਅਤੇ ਚਮਕਦਾਰ ਬਣ ਜਾਣਗੇ |

ਵਾਲਾਂ ਵਿਚ ਕੁਦਰਤੀ ਨਮੀ ਨੂੰ  ਬਰਕਰਾਰ ਰੱਖਣ ਲਈ ਉਨ੍ਹਾਂ ਨੂੰ  ਜ਼ਿਆਦਾ ਨਾ ਧੋਵੋ ਨਹੀਂ ਤਾਂ ਉਹ ਰੁੱਖੇ ਹੋ ਜਾਣਗੇ | ਵਾਲਾਂ ਨੂੰ  ਰੁੱਖਾ ਨਾ ਹੋਣ ਦਿਉ | ਨਹਾਉਣ ਤੋਂ ਬਾਅਦ ਵਾਲਾਂ ਵਿਚੋਂ ਪਾਣੀ ਨੂੰ  ਨਿਚੋੜ ਕੇ ਕੱਢ ਦਿਉ | ਫਿਰ ਵਾਲਾਂ ਵਿਚ ਅਪਣੀ ਇੱਛਾ ਨਾਲ ਸਟਾਇਲ ਬਣਾਉ ਅਤੇ ਫਿਰ ਵਾਲਾਂ ਦੇ ਸੁਕਣ ਦਾ ਇੰਤਜ਼ਾਰ ਕਰੋ | ਇਸ ਨਾਲ ਵਾਲਾਂ ਵਿਚ ਚੰਗੀ ਤਰ੍ਹਾਂ ਨਮੀ ਸਮਾ ਜਾਵੇਗੀ ਅਤੇ ਉਹ ਲੰਬੇ ਸਮੇਂ ਤਕ ਕੋਮਲ ਰਹਿਣਗੇ | 

ਅਜਿਹੇ ਸ਼ੈਂਪੂ ਅਤੇ ਕੰਡੀਸ਼ਨਰ ਦੀ ਚੋਣ ਕਰੋ ਜੋ ਤੁਹਾਡੇ ਵਾਲਾਂ ਦੇ ਟੈਕਸਚਰ ਨੂੰ  ਸੂਟ ਕਰੇ | ਅਜਿਹੇ ਕੈਮੀਕਲ ਵਾਲੇ ਪ੍ਰੋਡਕਟ ਤੋਂ ਬਚੋ ਜੋ ਵਾਲਾਂ ਦੀਆਂ ਸਮੱਸਿਆ ਨੂੰ  ਵਧਾ ਸਕਦੇ ਹਨ | ਇਕ ਕੱਪ ਵਿਚ ਗਰਮ ਪਾਣੀ ਲਉ ਅਤੇ ਉਸ ਵਿਚ 1 ਚਮਚ ਐਪਲ ਸਾਇਡਰ ਵੀਨੇਗਰ ਮਿਲਾਉ | ਨਹਾਉਂਦੇ ਸਮੇਂ ਸ਼ੈਂਪੂ ਤੋਂ ਬਾਅਦ ਵਾਲਾਂ ਉਤੇ ਇਸ ਨੂੰ  ਪਾ ਕੇ ਬਿਨਾਂ ਧੋਏ ਇਸ ਉਤੇ ਕੰਡੀਸ਼ਨਰ ਲਗਾਉ | 

ਵਾਲਾਂ ਨੂੰ  ਕੁਦਰਤੀ ਰੂਪ ਤੋਂ ਹੀ ਸੁਕਣ ਦਿਉ ਕਿਉਂਕਿ ਹੇਅਰ ਡਰਾਇਰ ਨਾਲ ਸੁਖਾਏ ਹੋਏ ਵਾਲਾਂ ਨਾਲ ਸਿਰ ਦੀ ਚਮੜੀ ਸਖ਼ਤ ਹੋ ਜਾਂਦੀ ਹੈ ਅਤੇ ਵਾਲ ਸੜ ਜਾਂਦੇ ਹਨ | ਘੁੰਗਰਾਲੇ ਵਾਲ ਛੇਤੀ ਹੀ ਰੁਖੇ ਦਿਖਦੇ ਹਨ | ਇਸ ਲਈ ਇਨ੍ਹਾਂ ਨੂੰ  ਨਿਯਮਤ ਰੂਪ ਤੋਂ ਕਰਵਾਉਂਦੇ ਰਹੋ | ਜੇਕਰ ਤੁਸੀ ਅਜਿਹਾ ਨਹੀਂ ਕਰੋਗੇ ਤਾਂ ਵਾਲਾਂ  ਦੇ ਅਗਲੇ ਸਿਰੇ ਕਮਜ਼ੋਰ ਹੋ ਸਕਦੇ ਹਨ | ਇਸ ਨਾਲ ਵਾਲ ਕਮਜ਼ੋਰ ਹੋ ਕੇ ਟੁਟਣ ਲਗਦੇ ਹਨ |