ਸਲ੍ਹਾਬ ਤੋਂ ਬਚਣ ਦੇ ਆਸਾਨ ਉਪਾਅ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਵਿਚ ਸਲ੍ਹਾਬ ਦੀ ਸਮੱਸਿਆ ਕਿਤੇ ਵੀ ਹੋ ਸਕਦੀ ਹੈ

File

ਘਰ ਵਿਚ ਸਲ੍ਹਾਬ ਦੀ ਸਮੱਸਿਆ ਕਿਤੇ ਵੀ ਹੋ ਸਕਦੀ ਹੈ। ਸਲ੍ਹਾਬ ਕਈ ਕਾਰਣਾਂ ਤੋਂ ਪੈਦਾ ਹੋ ਸਕਦੀ ਹੈ। ਘਰ ਬਣਾਉਂਦੇ ਸਮੇਂ ਖ਼ਰਾਬ ਕਵਾਲਿਟੀ ਦੇ ਪ੍ਰੋਡਕਟਸ ਦਾ ਪ੍ਰਯੋਗ, ਨੁਕਸਦਾਰ ਡੈਂਪਪ੍ਰੂਫ ਕੋਰਸ, ਲੀਕ ਕਰਦੀ ਪਾਈਪ, ਮੀਂਹ ਦਾ ਪਾਣੀ, ਛੱਤ 'ਤੇ ਢਲਾਨ ਦੀ ਠੀਕ ਵਿਵਸਥਾ ਨਹੀਂ ਹੋਣਾ ਆਦਿ ਸਲ੍ਹਾਬ ਦੀ ਵਜ੍ਹਾ ਬਣ ਸਕਦੇ ਹਨ। 

ਦਾਲਾਂ, ਚਾਵਲ ਅਤੇ ਇਸ ਤਰ੍ਹਾਂ ਦੀ ਰੋਜ਼ਾਨਾ ਇਸਤੇਮਾਲ ਵਿਚ ਆਉਣ ਵਾਲੀਆਂ ਖਾਣ ਦੀਆਂ ਚੀਜ਼ਾਂ ਨੂੰ ਟਰਾਂਸਪੇਰੈਂਟ ਪਲਾਸਟਿਕ ਜਾਂ ਕੱਚ ਦੇ ਕੰਟੇਨਰ ਵਿਚ ਹੀ ਰੱਖੋ। ਕੰਟੇਨਰ ਦਾ ਏਅਰ ਟਾਈਟ ਹੋਣਾ ਜਰੂਰੀ ਹੈ। ਜੇਕਰ ਪਲਾਸਟਿਕ ਕੰਟੇਨਰ ਇਸਤੇਮਾਲ ਕਰ ਰਹੇ ਹੋ ਤਾਂ ਧਿਆਨ ਰੱਖੋ ਕਿ ਉਨ੍ਹਾਂ ਦੀ ਕਵਾਲਿਟੀ ਚੰਗੀ ਹੋਵੇ। ਕੌਫੀ, ਚਾਹ ਪੱਤੀ, ਚੀਨੀ ਅਤੇ ਖੁਸ਼ਬੂਦਾਰ ਮਸਾਲਿਆਂ ਨੂੰ ਨਮੀ ਤੋਂ ਬਚਾਉਣ ਲਈ ਛੋਟੇ ਕੱਚ ਦੇ ਜਾਰ ਹੀ ਇਸਤੇਮਾਲ ਕਰੋ।

ਇਨ੍ਹਾਂ ਨੂੰ ਸਮੇਂ ਸਮੇਂ 'ਤੇ ਕੁੱਝ ਦੇਰ ਧੁੱਪੇ ਵੀ ਰੱਖੋ। ਅਚਾਰ ਸਟੋਰ ਕਰਨ ਲਈ ਕੱਚ ਦੇ ਵੱਡੇ ਬਾਉਲ ਜਾਂ ਚੀਨੀ ਮਿੱਟੀ ਦੇ ਭਾਂਡਿਆਂ ਦਾ ਇਸਤੇਮਾਲ ਕਰੋ। ਸਟੀਲ ਦੇ ਕੰਟੇਨਰ ਦਾ ਇਸਤੇਮਾਲ ਕਰਨਾ ਹੈ ਤਾਂ ਇਸ ਦੀ ਸਾਫ ਸਫਾਈ ਦਾ ਜ਼ਿਆਦਾ ਧਿਆਨ ਰੱਖੋ। ਇਸ ਦਾ ਇਸਤੇਮਾਲ ਆਟਾ ਇਤਆਦਿ ਰੱਖਣ ਲਈ ਕਰੋ। ਘਰ ਵਿਚ ਕਿਤੇ ਵੀ ਪਾਣੀ ਜਮ੍ਹਾ ਨਾ ਹੋਣ ਦੇਵੋ। ਪਾਣੀ ਦੀ ਨਿਕਾਸੀ ਹੁੰਦੀ ਰਹੇ। ਖਿੜਕੀਆਂ ਅਤੇ ਦਰਵਾਜ਼ਿਆਂ ਦੇ ਫਰੈਮ ਸੀਲਬੰਦ ਹੋਣ। ਜੇਕਰ ਛੱਤ ਥੋੜ੍ਹੀ ਵੀ ਟਪਕ ਰਹੀ ਹੋਵੇ ਤਾਂ ਤੁਰਤ ਉਸ ਦੀ ਮੁਰੰਮਤ ਕਰਾਓ।

ਘਰ ਵਿਚ ਵੈਂਟੀਲੇਸ਼ਨ ਦੀ ਠੀਕ ਵਿਵਸਥਾ ਰੱਖੋ। ਬਾਥਰੂਮ ਦੇ ਸ਼ਾਵਰ ਜਾਂ ਰਸੋਈਘਰ ਤੋਂ ਜਦੋਂ ਭਾਫ ਬਾਹਰ ਨਹੀਂ ਨਿਕਲ ਪਾਉਂਦਾ ਤਾਂ ਉਸ ਨੂੰ ਕਮਰੇ ਦੀਆਂ ਦੀਵਾਰਾਂ ਸੋਖ ਲੈਂਦੀਆਂ ਹਨ ਅਤੇ ਫਿਰ ਉਨ੍ਹਾਂ ਵਿਚ ਸੀਲਨ ਆ ਜਾਂਦੀ ਹੈ। ਇਸ ਤੋਂ ਬਚਣ ਲਈ ਵੈਂਟੀਲੇਸ਼ਨ ਦਾ ਖਿਆਲ ਰੱਖੋ। ਐਗਜੌਸਟ ਫੈਨ ਦਾ ਪ੍ਰਯੋਗ ਕਰੋ। ਸੀਪੇਜ ਤੋਂ ਬਚਾਅ ਲਈ ਬਾਹਰੀ ਦੀਵਾਰਾਂ 'ਤੇ ਵਾਟਰਪੂਰਫ ਕੋਟਸ ਲਗਾਉਣਾ ਅੱਛਾ ਰਹਿੰਦਾ ਹੈ।

ਇਸ ਨਾਲ ਮੀਂਹ ਦਾ ਪਾਣੀ ਅਤੇ ਨਮੀ ਦਾ ਅਸਰ ਦੀਵਾਰਾਂ 'ਤੇ ਨਹੀਂ ਹੁੰਦਾ। ਇਸੇ ਤਰ੍ਹਾਂ ਛੱਤ 'ਤੇ ਵੀ ਵਾਟਰਪ੍ਰੂਫ ਰੂਫ ਕੋਟਿੰਗ ਦਾ ਇਸਤੇਮਾਲ ਕਰੋ ਤਾਂਕਿ ਪਾਣੀ ਦੇ ਸੀਪੇਜ ਤੋਂ ਬਚਾਅ ਹੋ ਸਕੇ। ਕਈ ਦਫਾ ਦੀਵਾਰਾਂ ਦੇ ਹੇਠਲੇ ਹਿੱਸਿਆਂ ਵਿਚ ਸੀਲਨ ਦੇ ਧੱਬੇ ਨਜ਼ਰ ਆਉਣ ਲੱਗਦੇ ਹਨ।

ਇਸ ਦੀ ਵਜ੍ਹਾ ਗਰਾਉਂਡ ਵਾਟਰ ਹੁੰਦਾ ਹੈ, ਜੋ ਉੱਪਰ ਚੜ੍ਹਨ ਲੱਗਦਾ ਹੈ। ਇਸ ਤੋਂ ਬਚਣ ਲਈ ਡੈਂਪਪ੍ਰੂਫ ਕੋਰਸ ਦੀ ਲੋੜ ਪੈਂਦੀ ਹੈ। ਇਸ ਵਿਚ ਅਜਿਹਾ ਮੈਟੀਰੀਅਲ ਹੁੰਦਾ ਹੈ ਜੋ ਗਰਾਂਉਡਵਾਟਰ ਦੀਆਂ ਦੀਵਾਰਾਂ ਦੇ ਜਰੀਏ ਉੱਪਰ ਚੜ੍ਹਨ ਅਤੇ ਘਰ ਨੂੰ ਨੁਕਸਾਨ ਪਹੁੰਚਾਣ ਤੋਂ ਬਚਾਉਂਦਾ ਹੈ।