ਆਪਣੇ ਪੁਰਾਣੇ ਟੂਥਬਰਸ਼ ਨੂੰ ਇਸ ਤਰ੍ਹਾਂ ਕਰੋ ਰੀਯੂਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਟੂਥਬਰਸ਼ ਨੂੰ ਸੁੱਟਣ ਤੋਂ ਪਹਿਲਾਂ ਇਕ ਵਾਰ ਜਰੂਰ ਸੋਚੋ

Reuse your old toothbrush in these ways

ਜਿਵੇਂ ਕ‌ਿ ਤੁਸੀਂ ਜਾਂਦੇ ਹੋ ਕਿ ਇਕ ਟੂਥਬਰਸ਼ ਬਣਨ 'ਚ ਬਹੁਤ ਜ਼ਿਆਦਾ ਪਲਾਸਟਿਕ ਦਾ ਇਸਤੇਮਾਲ ਕੀਤਾ ਜਾਂਦਾ ਹੈ, ਤਾਂ ਇਸ ਲਈ ਤੁਸੀ ਟੂਥਬਰਸ਼ ਨੂੰ ਸੁੱਟਣ ਤੋਂ ਪਹਿਲਾਂ ਇਕ ਵਾਰ ਜਰੂਰ ਸੋਚੋ। ਘਰ ਦੇ ਕੁੱਝ ਕੰਮਾਂ ਵਿੱਚ ਪੁਰਾਣੇ ਟੂਥਬਰਸ਼ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਟੂਥਬਰਸ਼ ਨੂੰ ਦੁਬਾਰਾ ਇਸਤੇਮਾਲ ਕਰਨ ਦੇ ਤਰੀਕਾਂ ਦੇ ਬਾਰੇ ਵਿਚ ਦੱਸ ਰਹੇ ਹਾਂ।

ਜੁੱਤੀਆਂ ਨੂੰ ਸਾਫ਼ ਕਰਨਾ

ਤੁਸੀਂ ਹਮੇਸ਼ਾ ਆਪਣੇ ਸ਼ੂ ਸਟੈਂਡ ਵਿਚ ਇਕ ਪੁਰਾਣਾ ਟੂਥਬਰਸ਼ ਜ਼ਰੂਰ ਰੱਖੋ। ਇਸ ਪੁਰਾਣੇ ਟੂਥਬਰਸ਼ ਨਾਲ ਤੁਸੀਂ ਆਪਣੇ ਤੁਸੀ ਆਪਣੇ ਜੁਤਿਆਂ ਨੂੰ ਸਾਫ਼ ਕਰ ਸਕਦੇ ਹੋ। ਜੁਤਿਆਂ ਨੂੰ ਸਾਫ਼ ਕਰਨ ਲਈ ਤੁਸੀਂ ਡਿਟਰਜੈਂਟ ਦਾ ਇਸਤੇਮਾਲ ਵੀ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੇ ਜੁੱਤੇ ਚੰਗੀ ਤਰ੍ਹਾਂ ਸਾਫ਼ ਹੋ ਕੇ ਇੱਕ ਦਮ ਨਵੇਂ ਜਿਵੇਂ ਹੋ ਜਾਣਗੇ।

ਕੀਬੋਰਡ ਸਾਫ਼ ਕਰਨ ਲਈ

ਤੁਸੀਂ ਆਪਣੇ ਕੀਬੋਰਡ ਨੂੰ ਸਾਫ਼ ਕਰਨ ਲਈ ਵੀ ਟੂਥਬਰਸ਼ ਦਾ ਇਸਤੇਮਾਲ ਕਰ ਸਕਦੇ ਹੋ। ਤੁਹਾਨੂੰ ਸਿਰਫ਼ ਕੋਮਲਤਾ ਨਾਲ ਟੂਥਬਰਸ਼ ਦੀ ਮਦਦ ਨਾਲ ਕੀਬੋਰਡ ਨੂੰ ਸਾਫ਼ ਕਰਨਾ ਹੈ ,  ਇਸ ਦੇ ਲਈ ਤੁਹਾਨੂੰ ਕੀਬੋਰਡ ਨੂੰ ਗਿੱਲਾ ਕਰਨ ਦੀ ਜ਼ਰੂਰਤ ਨਹੀਂ ਹੈ।

ਕਿਚਨ ਦੀ ਟਾਇਲ ਚਮਕਾਉਣ ਲਈ

ਚਾਹੇ ਟਾਇਲਸ ਕਿਚਨ ਦੀਆਂ ਹੋਣ ਜਾਂ ਬਾਥਰੂਮ ਦੀਆਂ, ਮੈਲ ਹਰ ਕਿਤੇ ਜਮ ਜਾਂਦਾ ਹੈ। ਤੁਸੀ ਚਾਹੋ ਤਾਂ ਇਹਨਾਂ ਮੈਲੀਆਂ ਟਾਇਲਸ ਨੂੰ ਸਾਫ਼ ਕਰਨ ਲਈ ਕਿਸੇ ਪੁਰਾਣੇ ਬਰਸ਼ ਅਤੇ ਕਲੀਨਿੰਗ ਲਿਕਵਿਡ ਦਾ ਇਸਤੇਮਾਲ ਕਰ ਸਕਦੇ ਹੋ।

ਕੰਘੇ ਸਾਫ਼ ਕਰਨ ਲਈ

ਅਸੀ ਜਿਸ ਕੰਘੀ ਦਾ ਇਸਤੇਮਾਲ ਕਰਦੇ ਹਾਂ ,  ਉਸ ਵਿੱਚ ਅਕਸਰ ਗੰਦਗੀ ਜਮਾਂ ਹੋ ਜਾਂਦੀ ਹੈ। ਤੁਸੀ ਉਨ੍ਹਾਂ ਕੰਘੀਆਂ ਨੂੰ ਸਾਫ਼ ਕਰਨ ਲਈ ਪੁਰਾਣੇ ਬਰਸ਼ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀ ਕੰਘੀਆਂ ਨੂੰ ਸਾਫ਼ ਕਰਨ ਲਈ ਡਿਟਰਜੈਂਟ ਦਾ ਇਸਤੇਮਾਲ ਵੀ ਕਰ ਸਕਦੇ ਹੋ। 

ਕਪੜਿਆਂ 'ਚ ਲੱਗੇ ਦਾਗ ਧੱਬੇ

ਜੇਕਰ ਤੁਸੀ ਆਪਣੇ ਕਪੜਿਆਂ 'ਤੇ ਲੱਗੇ ਦਾਗ਼ ਅਤੇ ਨਿਸ਼ਾਨਾਂ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਅਜਿਹੇ 'ਚ ਤੁਸੀ ਪੁਰਾਣੇ ਟੂਥਬਰਸ਼ ਅਤੇ ਡਿਟਰਜੈਂਟ ਦੀ ਮਦਦ ਨਾਲ ਦਾਗ਼ ਨੂੰ ਹਟਾ ਸਕਦੇ ਹੋ। ਤੁਸੀ ਦਾਗ਼ ਉਤੇ ਟੂਥਬਰਸ਼ ਨੂੰ ਰਗੜ ਕੇ ਉਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ।

ਜਵੈਲਰੀ ਸਾਫ਼ ਕਰਨ ਲਈ

ਤੁਸੀ ਆਪਣੀ ਜਵੈਲਰੀ ਨੂੰ ਸਾਫ਼ ਕਰਨ ਲਈ ਵੀ ਟੂਥਬਰਸ਼ ਅਤੇ ਬੇਕਿੰਗ ਸੋਡਾ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਡੀ ਜਵੈਲਰੀ ਵਿਚ ਲੱਗਿਆ ਸਾਰਾ ਮੈਲ ਸਾਫ਼ ਹੋ ਜਾਵੇਗਾ।

ਟੂਟੀਆਂ ਨੂੰ ਸਾਫ਼ ਕਰਨ ਲਈ

ਤੁਸੀਂ ਆਪਣੇ ਘਰ ਦੀਆਂ ਪੁਰਾਣੀਆਂ ਟੂਟੀਆਂ ਥੋੜੇ ਜਿਹੇ ਸਿਰਕੇ ਨੂੰ ਟੂਥਬਰਸ਼ 'ਤੇ ਪਾ ਕੇ, ਉਸ ਦੀ ਮਦਦ ਨਾਲ ਉਨ੍ਹਾਂ ਨੂੰ ਸਾਫ਼ ਕਰ ਸਕਦੇ ਹੋ। ਇਸ ਨਾਲ ਸਾਰੀਆਂ ਪੁਰਾਣੀਆਂ ਟੂਟੀਆਂ ਸਾਫ਼ ਹੋ ਜਾਣਗੀਆਂ।