ਫ਼ੋਨ ਦੀ ਲੁਕ ਨੂੰ ਬਦਲਣ ਦੇ ਅਨੋਖੇ ਤਰੀਕੇ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਵਾਸ਼ੀ ਟੇਪ ਦੇ ਨਾਲ ਵੀ ਆਪਣੇ ਫੋਨ ਕਵਰ ਨੂੰ ਨਵਾਂ ਮੇਕ ਓਵਰ ਦੇ ਸਕਦੇ ਹੋ

Decorated Phone Covers

ਮਾਡਰਨ ਸਮੇਂ ਵਿਚ ਮੋਬਾਇਲ ਫੋਨ ਤਾਂ ਹਰ ਕਿਸੇ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਚੁੱਕਿਆ ਹੈ। ਪਰ ਲੋਕ ਇਸ ਦੀ ਸੰਭਾਲ ਨੂੰ ਲੈ ਕੇ ਵੀ ਕਾਫ਼ੀ ਚੇਤੰਨ ਰਹਿੰਦੇ ਹਨ। ਰਹਿਣ ਵੀ ਕਿਉਂ ਨਾ , ਇਨ੍ਹੇ ਪੈਸੇ ਲਗਾ ਕੇ ਖਰੀਦੀ ਗਈ ਚੀਜ਼ ਕੌਣ ਖ਼ਰਾਬ ਹੁੰਦੇ ਵੇਖ ਸਕਦਾ ਹੈ। ਆਪਣੇ ਮੋਬਾਇਲ ਨੂੰ ਨਵਾਂ ਮੇਕ ਓਵਰ ਦੇਣ ਲਈ ਅਸੀ ਲੋਕ ਹਰ ਲੰਬੇ ਸਮੇਂ ਤੋਂ ਬਾਅਦ ਮੋਬਾਇਲ ਬੇਕ ਕਵਰ ਚੇਂਜ ਕਰਦੇ ਹਾਂ। ਮਹਿੰਗਾਈ ਦੇ ਸਮੇਂ ਵਿਚ ਸਿੰਪਲ ਜਿਹਾ ਕਵਰ ਵੀ ਕਾਫ਼ੀ ਮਹਿੰਗਾ ਮਿਲਦਾ ਹੈ, ਜਿਸ ਵਿਚ ਪੈਸਾ ਵੀ ਖੂਬ ਖਰਚ ਹੁੰਦਾ ਹੈ।

ਜੇਕਰ ਤੁਸੀ ਵੀ ਆਪਣੇ ਮੋਬਾਇਲ ਫੋਨ ਦਾ ਕਵਰ ਚੇਂਜ ਕਰਦੇ ਰਹਿੰਦੇ ਹੋ ਤਾਂ ਇਸ ਵਾਰ ਘਰ ਵਿਚ ਆਪਣੇ ਆਪ ਹੀ ਕਵਰ ਬਣਾਓ, ਤਾਂਕਿ ਤੁਹਾਨੂੰ ਬਿਨਾਂ ਕੋਈ ਖਰਚ ਕੀਤੇ ਮਨਚਾਹਾ ਮੋਬਾਇਲ ਕਵਰ ਮਿਲ ਸਕੇ। ਆਓ ਜੀ ਅੱਜ ਅਸੀ ਤੁਹਾਨੂੰ ਫੋਨ ਕਵਰ ਦੇ ਡਿਜਾਇਨ ਬਣਾਉਣਾ ਸਿਖਾਉਂਦੇ ਹਾਂ, ਜਿਨ੍ਹਾਂ ਨੂੰ ਤੁਸੀ ਆਸਾਨੀ ਨਾਲ ਤਿਆਰ ਕਰ ਸਕਦੇ ਹੋ।  

ਨੌਟੀਕਲ ਐਂਕਰ ਦੇ ਨਾਲ ਆਪਣੇ ਫੋਨ ਨੂੰ ਨਵਾਂ ਲੁਕ ਦਿਓ। ਤੁਸੀ ਸ਼ਾਇਨੀ ਪੇਪਰ ਨੂੰ ਨੋਟੀਕਲ ਐਂਕਰ ਸ਼ੇਪ ਵਿਚ ਕੱਟ ਕੇ ਆਪਣੇ ਮੋਬਾਇਲ ਕਵਰ ਉੱਤੇ ਚਿਪਕਾ ਸਕਦੇ ਹੋ। ਤੁਸੀ ਫੋਟੋ ਕੋਲਾਜ ਨੂੰ ਆਪਣੀ ਫੋਟੋ ਦੇ ਪਿੱਛੇ ਗਲੂ ਲਗਾ ਕੇ ਉਸ ਨੂੰ ਕਵਰ ਉੱਤੇ ਚਿਪਕਾ ਸਕਦੇ ਹੋ। ਇਸ ਨਾਲ ਤੁਹਾਡੇ ਮੋਬਾਇਲ ਫੋਨ ਨੂੰ ਨਵਾਂ ਲੁਕ ਮਿਲੇਗਾ। ਜੇਕਰ ਤੁਸੀ ਗਲਿਟਰ ਵਾਲਾ ਮੋਬਾਇਲ ਕਵਰ ਬਣਾਉਣਾ ਚਾਹੁੰਦੇ ਹੈ ਤਾਂ ਆਪਣੇ ਸਿੰਪਲ ਕਵਰ ਉੱਤੇ ਗਲੂ ਵਾਲੀ ਗਲਿਟਰ ਪਾਓ ਅਤੇ ਉਸ ਨੂੰ ਸੁੱਕਣ ਲਈ ਰੱਖ ਦਿਓ।  

ਵਾਸ਼ੀ ਟੇਪ ਦੇ ਨਾਲ ਵੀ ਆਪਣੇ ਫੋਨ ਕਵਰ ਨੂੰ ਨਵਾਂ ਮੇਕ ਓਵਰ ਦੇ ਸਕਦੇ ਹੋ। ਆਪਣੇ ਕਵਰ ਉੱਤੇ ਵੱਖ - ਵੱਖ ਅੰਦਾਜ ਦੇ ਨਾਲ ਟੇਪ ਚਿਪਕਾਓ। ਖਾਸ ਕਰ ਕੁੜੀਆਂ ਆਪਣੇ ਫੋਨ 'ਤੇ ਪਰਲ ਫ਼ੋਨ ਕਵਰ ਨੂੰ ਇਸੇ ਤਰ੍ਹਾਂ ਦੇ ਕਵਰਸ ਨਾਲ ਨਵਾਂ ਮੇਕ ਓਵਰ ਦੇਣਾ ਪੰਸਦ ਕਰਦੀਆਂ ਹਨ ਤਾਂ ਕਿਉਂ ਨਾ ਇਸ ਵਾਰ ਆਪਣੇ ਆਪ ਪਰਲਸ  ਦੇ ਨਾਲ ਆਪਣੇ ਕਵਰ ਨੂੰ ਸਟਾਇਲਿਸ਼ ਲੁਕ ਦਿਤਾ ਜਾਵੇ। ਤੁਸੀ ਮਾਰਕੀਟ ਵਿਚ ਮਿਲਣ ਵਾਲੇ ਵੱਖ - ਵੱਖ ਪਰਲਸ ਅਤੇ ਬੀਡਸ ਦੇ ਨਾਲ ਫੋਨ ਕਵਰ ਨੂੰ ਖੂਬਸੂਰਤ ਵਿਖਾ ਸਕਦੇ ਹੋ।