ਫੁੱਲਾਂ ਨੂੰ ਤਾਜ਼ਾ ਰੱਖਣਗੇ ਇਹ ਨੁਸਖ਼ੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਘਰ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਅਕਸਰ ਹੀ ਲੋਕ ਫੁੱਲਾਂ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਨੂੰ ਫੁਲਦਾਨ ਵਿਚ ਲਾ ਕੇ ਘਰ ਦੀ ਰੌਣਕ ਵਧਾਉਂਦੇ ਹਨ

These tips will keep the flowers fresh

ਘਰ ਦੀ ਖ਼ੂਬਸੂਰਤੀ ਨੂੰ ਵਧਾਉਣ ਲਈ ਅਕਸਰ ਹੀ ਲੋਕ ਫੁੱਲਾਂ ਦਾ ਇਸਤੇਮਾਲ ਕਰਦੇ ਹਨ ਅਤੇ ਇਨ੍ਹਾਂ ਨੂੰ ਫੁਲਦਾਨ ਵਿਚ ਲਾ ਕੇ ਘਰ ਦੀ ਰੌਣਕ ਵਧਾਉਂਦੇ ਹਨ ਪਰ ਪੌਦੇ ਤੋਂ ਹਟਣ ਮਗਰੋਂ ਇਨ੍ਹਾਂ ਫੁੱਲਾਂ ਨੂੰ ਜ਼ਿਆਦਾ ਦਿਨ ਤਕ ਤਰੋਤਾਜ਼ਾ ਰਖ ਸਕਣਾ ਮੁਸ਼ਕਲ ਹੁੰਦਾ ਹੈ ਅਤੇ ਅਜਿਹੇ ਵਿਚ ਇਹ ਫੁੱਲ ਛੇਤੀ ਹੀ ਕੁਮਲਾ ਜਾਂਦੇ ਹਨ। ਫੁੱਲ ਬਹੁਤ ਸਾਰੀਆਂ ਥਾਵਾਂ 'ਤੇ ਵਰਤੇ ਜਾਂਦੇ ਹਨ।

ਕਿਸੇ ਖ਼ੁਸ਼ੀ ਦੇ ਮੌਕੇ 'ਤੇ ਜਾਂ ਫਿਰ ਕਿਸੇ ਵਿਆਹ ਦੇ ਸਮਾਗਮ 'ਤੇ। ਫੁੱਲ ਘਰ ਦੀ ਸਜਾਵਟ ਵਿਚ ਵਰਤੇ ਜਾਂਦੇ ਹਨ। ਬਗ਼ੈਰ ਫੁੱਲਾਂ ਤੋਂ ਹਰ ਸਮਾਗਮ ਬਹੁਤ ਹੀ ਅਧੂਰਾ ਰਹਿ ਜਾਂਦਾ ਹੈ। ਇਸ ਲਈ ਅੱਜ ਤੁਹਾਨੂੰ ਅਸੀ ਫੁੱਲਾਂ ਨੂੰ ਜ਼ਿਆਦਾ ਦੇਰ ਲਈ ਤਾਜ਼ਾ ਰੱਖਣ ਦੇ ਕੁੱਝ ਸੁਝਾਅ ਦਸ ਰਹੇ ਹਾਂ।  ਜੇਕਰ ਤੁਹਾਨੂੰ ਵੀ ਫੁੱਲਾਂ ਨਾਲ ਘਰ ਨੂੰ ਸਜਾਉਣ ਦਾ ਸ਼ੌਕ ਹੈ ਤਾਂ ਜਾਣੋ ਫੁੱਲਾਂ ਦੀ ਤਾਜ਼ਗੀ ਬਣਾਈ ਰੱਖਣ ਦੇ ਇਹ ਟਿਪਸ।

ਫੁੱਲਾਂ ਨੂੰ ਤਾਂਬੇ ਦੇ ਭਾਂਡੇ ਵਿਚ ਰੱਖਣ ਨਾਲ ਉਹ ਜ਼ਿਆਦਾ ਦਿਨ ਤਕ ਚਲਦੇ ਹਨ। ਜੇਕਰ ਤੁਸੀ ਵੀ ਅਜਿਹਾ ਹੀ ਕਰੋਗੇ ਤਾਂ ਫੁੱਲਾਂ ਨੂੰ ਤਾਜ਼ਾ ਰੱਖਣ ਲਈ ਵਧੀਆ ਬਦਲ ਹੈ। ਗੁਲਦਸਤੇ ਦਾ ਪਾਣੀ ਹਰ ਰੋਜ਼ ਬਦਲਦੇ ਰਹੇ। ਫ਼ਲੋਰਿਸਟ ਦੀ ਰਾਏ ਲੈ ਕੇ ਹੀ ਪਾਣੀ ਵਿਚ ਫੁੱਲਾਂ ਦੀ ਕਿਸਮ ਦੇ ਹਿਸਾਬ ਨਾਲ ਫ਼ਲਾਵਰ ਫ਼ੂਡ ਮਿਲਾਉ। ਇਹ ਫ਼ੂਡ ਦਰਅਸਲ ਫੁੱਲਾਂ ਦੀ ਜ਼ਿੰਦਗੀ ਨੂੰ ਵਧਾਉਂਦਾ ਹੈ।

ਗੁਲਾਬ ਦੇ ਫੁੱਲਾਂ ਨੂੰ ਖਿੰਡਾਉਣ ਲਈ ਤੁਸੀ ਗੁਲਾਬ ਦੀਆਂ ਕਲੀਆਂ ਨੂੰ ਫੁੱਲਦਾਨ ਵਿਚ ਲਾਉਣ ਤੋਂ ਪਹਿਲਾਂ ਇਨ੍ਹਾਂ ਤੇ ਹਲਕਾ ਜਿਹਾ ਹੇਅਰ ਸਪਰੇਅ ਕਰੋ। ਅਜਿਹਾ ਕਰਨ ਨਾਲ ਫੁੱਲ ਹੌਲੀ-ਹੌਲੀ ਨਾਲ ਖਿੜ ਜਾਂਦੇ ਹੋ।
ਫੁੱਲਦਾਨ ਜਾਂ ਰਿਹਾਇਸ਼ ਵਿਚ ਤਾਂਬੇ ਦਾ ਸਿੱਕਾ ਜਾਂ ਐਸਪ੍ਰਿਨ ਦੀ ਗੋਲੀ ਪਾਉਣ ਨਾਲ ਵੀ ਫੁੱਲ ਦੀ ਤਾਜ਼ਗੀ ਬਣੀ ਰਹਿੰਦੀ ਹੈ।
ਫੁੱਲਾਂ ਦਾ ਤਾਜ਼ਾਪਨ ਕਾਇਮ ਰੱਖਣ ਲਈ ਤੁਸੀ ਅਪਣੇ ਫ਼ਿਸ਼ ਟੈਂਕ ਦਾ ਪਾਣੀ ਵੀ ਇਸਤੇਮਾਲ ਕਰ ਸਕਦੇ ਹੋ।