ਸਿਹਤਮੰਦ ਤੇ ਤੰਦਰੁਸਤ ਰਹਿਣਾ ਹੈ ਤਾਂ ਇਨ੍ਹਾਂ ਪੰਜ ਕੁਦਰਤੀ ਤਰੀਕਿਆਂ ਨਾਲ ਕਰੋ ਬਲੱਡ ਪਿਊਰੀਫੀਕੇਸ਼ਨ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਖ਼ੂਨ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ 'ਚੋਂ ਇਕ ਹੈ, ਜੋ ਇਕ ਤਰ੍ਹਾਂ ਨਾਲ ਆਵਾਜਾਈ ਦਾ ਕੰਮ ਕਰਦਾ ਹੈ

File Photo

ਨਵੀਂ ਦਿੱਲੀ- ਖ਼ੂਨ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਕਾਰਜਾਂ 'ਚੋਂ ਇਕ ਹੈ, ਜੋ ਇਕ ਤਰ੍ਹਾਂ ਨਾਲ ਆਵਾਜਾਈ ਦਾ ਕੰਮ ਕਰਦਾ ਹੈ। ਪੌਸ਼ਕ ਤੱਤਾਂ ਤੋਂ ਲੈ ਕੇ ਆਕਸੀਜਨ ਤਕ, ਖ਼ੂਨ ਸਭ ਦਾ ਵਾਹਕ ਹੈ। ਬਿਹਤਰ ਸਿਹਤ ਲਈ, ਸਾਡੇ ਖ਼ੂਨ ਨੂੰ ਟਾਕਸਨ-ਮੁਕਤ ਅਤੇ ਸ਼ੁੱਧ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਅਸ਼ੁੱਧਤਾ ਸਾਡੇ ਅੰਗਾਂ ਤਕ ਨਾ ਪਹੁੰਚ ਸਕੇ। ਇਸ ਲਈ ਖ਼ੂਨ ਦਾ ਡਿਟਾਕਸੀਫਾਈ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਬਾਡੀ ਡਿਟਾਕਸੀਫਿਕੇਸ਼ਨ। ਆਓ ਇਸ ਲੇਖ ਦੇ ਮਾਧਿਅਮ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਆਪਣੇ ਖ਼ੂਨ ਨੂੰ ਕੁਦਰਤੀ ਰੂਪ ਨਾਲ ਸ਼ੁੱਧ ਕਰ ਸਕਦੇ ਹੋ ਪਰ ਉਸਤੋਂ ਪਹਿਲਾਂ ਬਾਡੀ ਪਿਊਰੀਫਿਕੇਸ਼ਨ ਬਾਰੇ ਜਾਣ ਲਓ।

1. ਬਲੱਡ ਪਿਊਰੀਫਿਕੇਸ਼ਨ ਜਾਂ ਖ਼ੂਨ ਦੀ ਸ਼ੁੱਧੀ ਸਕਿਨ ਨੂੰ ਹੈਲਥੀ ਬਣਾਉਂਦੀ ਹੈ।
2. ਅਸ਼ੁੱਧ ਖ਼ੂਨ ਨਾਲ ਐਲਰਜੀ ਤੇ ਸਿਰਦਰਦ ਹੋ ਸਕਦਾ ਹੈ।
3. ਸ਼ੁੱਧ ਖ਼ੂਨ ਦਾ ਸੰਚਾਰ ਮਹੱਤਵਪੂਰਨ ਅੰਗਾਂ ਦੇ ਕਾਰਜਾਂ ਨੂੰ ਵਧਾਉਂਦਾ ਹੈ ਕਿਉਂਕਿ ਕੁਝ ਅੰਗ ਬਲੱਡ ਸੈੱਲਾਂ ਦੀ ਗਿਣਤੀ 'ਤੇ ਨਿਰਭਰ ਕਰਦੇ ਹਨ।
4. ਸਿਹਤਮੰਦ ਖ਼ੂਨ 'ਚ ਵ੍ਹਾਈਟ ਬਲੱਡ ਸੈੱਲ ਹੁੰਦੇ ਹਨ, ਜੋ ਸਰੀਰ 'ਚ ਇਕ ਚੰਗੇ ਪਲੇਟਲੇਟਸ ਕਾਊਂਟ ਦਾ ਪ੍ਰਬੰਧ ਕਰਦੇ ਹਨ।
ਖ਼ੂਨ ਨੂੰ ਕੁਦਰਤੀ ਤਰੀਕੇ ਨਾਲ ਕਿਵੇਂ ਕਰੀਏ ਸ਼ੁੱਧ?

1. ਨਿੰਬੂ ਦਾ ਰਸ- ਨਿੰਬੂ ਦਾ ਰਸ ਜਾਂ ਨਿੰਬੂ ਪਾਣੀ ਪੀਣਾ ਤੁਹਾਡੇ ਭਾਰ ਨੂੰ ਘੱਟ ਕਰਨ ਲਈ ਤਾਂ ਸੁਣਿਆ ਹੋਵੇਗਾ ਪਰ ਇਸਤੋਂ ਇਲਾਵਾ ਨਿੰਬੂ ਦਾ ਰਸ ਤੁਹਾਡੇ ਖ਼ੂਨ ਨੂੰ ਸ਼ੁੱਧ ਕਰਨ ਲਈ ਵੀ ਚੰਗਾ ਹੁੰਦਾ ਹੈ। ਇਹ ਬੈਕਟੀਰੀਆ, ਵਾਇਰਸ ਅਤੇ ਹੋਰ ਜ਼ਹਿਰੀਲੇ ਪਦਾਰਥਾਂ ਨੂੰ ਮਾਰਨ ਲਈ ਵੀ ਕੰਮ ਆਉਂਦਾ ਹੈ। ਨਿੰਬੂ ਪਾਚਣ ਪ੍ਰਕਿਰਿਆ ਵੀ ਤੇਜ਼ ਕਰਦਾ ਹੈ ਅਤੇ ਖ਼ੂਨ ਨੂੰ ਡਿਟਾਕਸੀਫਾਈ ਕਰਨ 'ਚ ਮਦਦ ਕਰਦਾ ਹੈ।

2. ਬੇਕਿੰਗ ਸੋਡਾ ਅਤੇ ਐਪਲ ਸਾਈਡਰ ਵਿਨੇਗਰ- ਐਪਲ ਸਾਈਡਰ ਵਿਨੇਗਰ ਦੇ ਤੁਹਾਡੀ ਸਕਿਨ ਤੋਂ ਲੈ ਕੇ ਵਾਲਾਂ ਅਤੇ ਸੰਪੂਰਨ ਸਿਹਤ ਲਈ ਕਈ ਫਾਇਦੇ ਹਨ। ਉਥੇ ਹੀ ਬੇਕਿੰਗ ਸੋਢੇ ਦੇ ਨਾਲ ਇਸਦਾ ਮਿਕਸਚਰ ਪੂਰੀ ਤਰ੍ਹਾਂ ਨਾਲ ਖ਼ੂਨ ਨੂੰ ਸ਼ੁੱਧ ਕਰਨ ਜਾਂ ਬਲੱਡ ਪਿਊਰੀਫਿਕੇਸ਼ਨ ਲਈ ਚੰਗਾ ਮੰਨਿਆ ਜਾਂਦਾ ਹੈ। ਇਹ ਤੁਹਾਡੇ ਪੀਐੱਚ ਲੈਵਲ 'ਚ ਪਰਿਵਰਤਨ ਕਰਦਾ ਹੈ।

3. ਚੁਕੰਦਰ ਦਾ ਰਸ- ਹੀਮੋਗਲੋਬਿਨ ਵਧਾਉਣ ਤੋਂ ਲੈ ਕੇ ਚੁਕੰਦਰ ਦੇ ਫਾਇਦੇ ਤਾਂ ਤੁਸੀਂ ਸੁਣੇ ਹੀ ਹੋਣਗੇ। ਅਜਿਹਾ ਇਸ ਲਈ ਕਿਉਂਕਿ ਚੁਕੰਦਰ 'ਚ ਐਂਟੀਆਕਸੀਡੈਂਟ ਅਤੇ ਨਾਈਟ੍ਰੇਟ ਹੁੰਦੇ ਹਨ, ਜੋ ਖ਼ੂਨ ਨੂੰ ਸ਼ੁੱਧ ਕਰਨ ਵਾਲੇ ਇੰਜ਼ਾਇਮ ਦੇ ਉਤਪਾਦਨ ਨੂੰ ਵਧਾਉਂਦੇ ਹਨ। ਚੁਕੰਦਰ ਦਾ ਜੂਸ ਪੀਣ ਨਾਲ ਤੁਹਾਨੂੰ ਹੋਰ ਵੀ ਕਈ ਗੁਣਕਾਰੀ ਲਾਭ ਮਿਲ ਸਕਦੇ ਹਨ।

4. ਗੁੜ- ਕੀ ਤੁਸੀਂ ਜਾਣਦੇ ਹੋ ਕਿ ਗੁੜ ਇਕ ਕੁਦਰਤੀ ਬਲੱਡ ਪਿਊਰਿਫਾਇਰ ਹੈ? ਗੁੜ 'ਚ ਆਇਰਨ ਹੁੰਦਾ ਹੈ, ਜੋ ਸਰੀਰ 'ਚ ਸਹੀ ਖ਼ੂਨ ਪ੍ਰਵਾਹ ਦੀ ਆਗਿਆ ਦਿੰਦਾ ਹੈ। ਇਹ ਬਲੱਡ ਕਲੌਟ ਬਣਨ ਤੋਂ ਵੀ ਰੋਕਦਾ ਹੈ। ਇਸਤੋਂ ਇਲਾਵਾ ਗੁੜ ਹਿਮੋਗਲੋਬਿਨ ਦੇ ਲੈਵਲ ਨੂੰ ਬਹਾਲ ਕਰਦਾ ਹੈ ਅਤੇ ਪਾਚਨ ਲਈ ਵੀ ਚੰਗਾ ਹੈ।

5. ਤੁਲਸੀ- ਤੁਲਸੀ ਦੀ ਚਾਹ, ਤੁਲਸੀ ਦਾ ਪਾਣੀ ਅਤੇ ਤੁਲਸੀ ਦਾ ਕਾੜ੍ਹਾ ਪੀਣ ਦੇ ਇਕ ਨਹੀਂ ਬਲਕਿ ਅਨੇਕਾਂ ਫਾਇਦੇ ਹਨ। ਤੁਲਸੀ ਦੇ ਐਂਟੀਬੈਕਟੀਰੀਅਲ ਅਤੇ ਐਂਟੀ ਇੰਫਲਾਮੇਟਰੀ ਗੁਣ ਤੁਹਾਡੇ ਸਰੀਰ ਲਈ ਚੰਗੇ ਹਨ। ਇਨ੍ਹਾਂ ਪਵਿੱਤਰ ਜੜ੍ਹੀ-ਬੂਟੀਆਂ 'ਚ ਖ਼ੂਨ, ਕਿਡਨੀ ਅਤੇ ਲਿਵਰ ਸਮੇਤ ਪੂਰੇ ਸਰੀਰ ਨੂੰ ਡਿਟਾਕਸੀਫਾਈ ਕਰਨ ਦੀ ਸ਼ਕਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।