ਬੱਚਿਆਂ ਨੂੰ ਖੁਸ਼ ਰੱਖਣ ਲਈ, ਇਸ ਤਰ੍ਹਾਂ ਸਜਾਓ ਕਮਰਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਮਾਪੇ ਬੱਚਿਆਂ ਦੀ ਛੋਟੀ ਤੋਂ ਛੋਟੀ ਖੁਸ਼ੀ ਦਾ ਖਿਆਲ ਰੱਖਦੇ ਹਨ।

Kid's Bedroom

ਚੰਡੀਗੜ੍ਹ: ਮਾਤਾ ਪਿਤਾ ਅਪਣੇ ਬੱਚਿਆਂ ਨੂੰ ਖੁਸ਼ ਕਰਨ ਲਈ ਅਨੇਕਾਂ ਤਰੀਕੇ ਅਪਣਾਉਂਦੇ ਹਨ। ਇਸ ਦੌਰਾਨ ਉਹ ਉਹਨਾਂ ਦੀ ਛੋਟੀ-ਛੋਟੀ ਖੁਸ਼ੀ ਦਾ ਖਿਆਲ ਰੱਖਦੇ ਹਨ। ਬੱਚਿਆਂ ਨੂੰ ਸਰਪਰਾਈਜ਼ ਦੇਣ ਲਈ ਮਾਪੇ ਉਹਨਾਂ ਦੇ ਕਮਰੇ ਨੂੰ ਸਜਾਉਂਦੇ ਹਨ ਤਾਂ ਜੋ ਉਹ ਖੁਸ਼ ਹੋ ਜਾਣ। 

ਬੱਚਿਆਂ ਦਾ ਕਮਰਾ ਸਜਾਉਂਦੇ ਸਮੇਂ ਮਾਤਾ -ਪਿਤਾ ਅਪਣੀਆਂ ਸਾਰੀਆਂ ਕਲਪਨਾਵਾਂ ਉਹਨਾਂ ਦੇ ਕਮਰੇ ਨੂੰ ਸਜਾਉਣ ਵਿਚ ਲਗਾ ਦੇਣਾ ਚਾਹੁੰਦੇ ਹਨ। ਜੇਕਰ ਤੁਸੀਂ ਵੀ ਅਪਣੇ ਬੱਚਿਆਂ ਦਾ ਕਮਰਾ ਸੰਵਾਰਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਆਸਾਨ ਟਿਪਸ ਦਸਦੇ ਹਾਂ ਜੋ ਤੁਹਾਡੇ ਲਈ ਬੇਹੱਦ ਕਾਰਗਰ ਸਾਬਤ ਹੋਣਗੀਆਂ। ਬੱਚਿਆਂ ਦੇ ਕਮਰੇ ਨੂੰ ਨੀਲਾ, ਗੁਲਾਬੀ, ਪੀਲਾ, ਜਾਮੁਨੀ, ਸੰਤਰੀ ਵਰਗੇ ਬਰਾਈਟ ਰੰਗਾਂ ਨਾਲ ਪੇਂਟ ਕਰਵਾਓ।

ਬੱਚਿਆਂ ਦਾ ਕਮਰਾ ਸਜਾਉਂਦੇ ਸਮੇਂ ਬੱਚਿਆਂ ਦੀ ਵੀ ਸਲਾਹ ਲਓ। ਇਸ ਨਾਲ ਤੁਸੀਂ ਅਪਣੇ ਬੱਚੇ ਦੀ ਇੱਛਾ ਬਾਰੇ ਵੀ ਜਾਣ ਸਕੋਗੇ। ਬੱਚਿਆਂ ਦੇ ਕਮਰਿਆਂ ਲਈ ਅੱਜ ਕੱਲ੍ਹ ਮਾਰਕੀਟ ਵਿਚ ਤਰ੍ਹਾਂ - ਤਰ੍ਹਾਂ ਦੀਆਂ ਚੀਜ਼ਾਂ ਹਨ ਜਿਸ ਨਾਲ ਤੁਸੀਂ ਅਪਣੇ ਬੱਚੇ ਦੀ ਇੱਛਾ ਦੇ ਬਾਰੇ ਵਿਚ ਵੀ ਜਾਣ ਸਕੋਗੇ।

ਕਈ ਸਾਈਜ਼ ਦੇ ਫਰਨੀਚਰ ਉਪਲੱਬਧ ਹਨ, ਜਿਵੇਂ -  ਬੰਕ ਬੈਡ, ਰੇਸ ਕਾਰ ਬੈਡ, ਬਰਡ ਜਾਂ ਐਨੀਮਲ ਸ਼ੇਪ ਦੀ ਕੁਰਸੀ ਆਦਿ, ਇਨ੍ਹਾਂ ਨੂੰ ਖਰੀਦ ਕੇ ਅਪਣੇ ਬੱਚਿਆਂ ਦੇ ਕਮਰੇ ਨੂੰ ਹੋਰ ਵੀ ਆਕਰਸ਼ਕ ਬਣਾ ਸਕਦੇ ਹੋ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੂੰ ਕਾਰਟੂਨ ਵਾਲੀਆਂ ਕੰਧਾਂ ਵੀ ਕਾਫ਼ੀ ਪਸੰਦ ਆਉਂਦੀਆਂ ਹਨ।