ਵੈਕਸ ਪੇਪਰ ਨੂੰ ਇਸ ਤਰ੍ਹਾਂ ਕਰੋ ਯੂਜ਼

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਪੇਪਰ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨ

File

ਪੇਪਰ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨ। ਡਰਾਇੰਗ ਕਰਨ ਵਾਲਾ, ਲਿਖਣ ਵਾਲਾ, ਸੰਦੇਸ਼ ਭੇਜਣ ਵਾਲਾ ਆਦਿ। ਪਰ ਅੱਜ ਅਸੀਂ ਗਲ ਕਰ ਰਹੇ ਹਾਂ ਵੈਕਸ ਪੇਪਰ ਦੀ। ਜਿਸ ਨੂੰ ਘਰ ਵਿਚ ਅਸਾਨੀ ਨਾਲ ਮਿਲ ਜਾਂਦਾ ਹੈ। ਸੱਭ ਤੋਂ ਪਹਿਲਾਂ ਤਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਵੈਕਸ ਪੇਪਰ ਦਾ ਇਸਤੇਮਾਲ ਅਸੀਂ ਕਿਸ - ਕਿਸ ਚੀਜ਼ਾਂ ਨੂੰ ਸਾਫ਼ ਕਰਨ ਲਈ ਕਰ ਸਕਦੇ ਹਾਂ।

ਕਿਚਨ ਵਿਚ ਇਸ ਦਾ ਇਸਤੇਮਾਲ ਖਾਣ ਨੂੰ ਸੁਰੱਖਿਅਤ ਰੱਖਣ ਲਈ ਕੀਤਾ ਜਾਂਦਾ ਹੈ। ਉਥੇ ਹੀ ਲੋਹੇ ਦੀਆਂ ਚੀਜ਼ਾਂ ਨੂੰ ਜੰਗ ਤੋਂ ਸੁਰੱਖਿਅਤ ਰੱਖਣ ਦੇ ਲਈ। ਇਸ ਤੋਂ ਇਲਾਵਾ ਘਰ ਦੀ ਤਮਾਮ ਚੀਜ਼ਾਂ ਨੂੰ ਸੁੰਦਰ ਅਤੇ ਚਮਕਦਾਰ ਬਣਾਉਣ ਲਈ ਵੀ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ। 

ਧਾਤੁ ਦੇ ਭਾਢਿਆਂ ਨੂੰ ਚਮਕਦਾਰ ਬਣਾਏ ਰੱਖਣ ਲਈ ਵੈਕਸ ਪੇਪਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤਾਂਬੇ ਦੇ ਭਾਢਿਆਂ ਨੂੰ ਵੈਕਸ ਪੇਪਰ ਨਾਲ ਰਗੜ ਦੇਣ 'ਤੇ ਇਨ੍ਹਾਂ ਦੇ ਖ਼ਰਾਬ ਹੋਣ ਦੀ ਸੰਦੇਹ ਘੱਟ ਹੋ ਜਾਂਦੀ ਹੈ। ਰਸੋਈ ਦੀ ਕੈਬੀਨਟ ਨੂੰ ਸਾਫ਼ ਕਰਨ ਲਈ ਵੀ ਵੈਕਸ ਪੇਪਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਕੈਬੀਨਟ ਜਲਦੀ ਗੰਦੇ ਨਹੀਂ ਹੁੰਦੇ ਹਨ।

ਜੇਕਰ ਤੁਹਾਡੇ ਕੋਲ ਤੇਲ ਪਾਉਣ ਲਈ ਫਨਲ ਨਹੀਂ ਹੈ ਤਾਂ ਤੁਸੀਂ ਵੈਕਸ ਪੇਪਰ ਨੂੰ ਫਨਲ ਦੀ ਸ਼ੇਪ ਵਿਚ ਮੋੜ ਕੇ ਪ੍ਰਯੋਗ ਵਿਚ ਲੈ ਸਕਦੇ ਹੋ। ਮਾਈਕਰੋਵੇਵ ਵਿਚ ਖਾਣਾ ਗਰਮ ਕਰਨ ਲਈ ਵੀ ਇਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।