ਦਰੀ ਸਾਫ਼ ਕਰਨ ਦੇ ਆਸਾਨ ਤਰੀਕੇ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਦਰੀ ਕਈ ਸਾਲਾਂ ਤੱਕ ਚੱਲ ਸਕਦੀ ਹੈ ਜੇਕਰ ਇਹਨਾਂ ਦੀ ਸਾਫ਼ - ਸਫਾਈ ਅਤੇ ਰੱਖ - ਰਖਾਵ ਤੁਸੀਂ ਚੰਗੀ ਤਰ੍ਹਾਂ ਕਰੋ ਤਾਂ ਇਸ ਮੌਸਮ ਵਿਚ ਮਤਲਬ ਸਰਦੀਆਂ ਦੇ ਮੌਸਮ ਵਿਚ ....

easy ways to clean mat

ਦਰੀ ਕਈ ਸਾਲਾਂ ਤੱਕ ਚੱਲ ਸਕਦੀ ਹੈ ਜੇਕਰ ਇਹਨਾਂ ਦੀ ਸਾਫ਼ - ਸਫਾਈ ਅਤੇ ਰੱਖ - ਰਖਾਵ ਤੁਸੀਂ ਚੰਗੀ ਤਰ੍ਹਾਂ ਕਰੋ ਤਾਂ ਇਸ ਮੌਸਮ ਵਿਚ ਮਤਲਬ ਸਰਦੀਆਂ ਦੇ ਮੌਸਮ ਵਿਚ ਦਰੀ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਇਸ ਲਈ ਇਹ ਜਲਦੀ ਗੰਦੇ ਹੋ ਜਾਂਦੇ ਹਨ। ਅੱਜ ਅਸੀਂ ਦਰੀ ਨੂੰ ਘਰ ਵਿਚ ਹੀ ਸਾਫ਼ ਕਰਨ ਦੀ ਵਿਧੀ ਦਸਾਂਗੇ ਜਿਸ ਦੇ ਨਾਲ ਤੁਸੀਂ ਆਸਾਨੀ ਨਾਲ ਸਾਫ਼ ਕਰ ਸਕਦੇ ਹੋ। ਤੁਸੀਂ ਅਪਣੇ ਘਰ ਵਿਚ ਦਰੀ ਨੂੰ ਆਰਾਮ ਨਾਲ ਧੋ ਸਕਦੇ ਹੋ।

ਦਰੀ ਨੂੰ ਕਦੇ ਵੀ ਗਰਮ ਪਾਣੀ ਵਿਚ ਨਹੀਂ ਧੋਣਾ ਚਾਹੀਦਾ ਹੈ। ਠੰਡੇ ਪਾਣੀ ਵਿਚ ਦਰੀ ਨੂੰ ਸਰਫ ਪਾ ਕੇ 15 - 20 ਮਿੰਟ ਤੱਕ ਭਿਓਂ ਕੇ ਰੱਖ ਦਿਓ ਅਤੇ ਉਸ 'ਤੇ ਪਏ ਦਾਗ ਨੂੰ ਬੁਰਸ਼ ਨਾਲ ਨਾ ਸਾਫ਼ ਕਰੋ। ਚਾਹੋ ਤਾਂ ਪਾਣੀ ਵਿਚ ਬੇਕਿੰਗ ਸੋਡਾ ਵੀ ਪਾ ਸਕਦੇ ਹੋ। ਛੋਟੇ ਮੋਟੇ ਦਾਗ ਧੱਬਿਆਂ ਨੂੰ ਮਿਟਾਉਣੇ ਲਈ ਪਾਣੀ ਅਤੇ ਸਿਰਕੇ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ। ਇਕ ਬੋਤਲ ਵਿਚ ਪਾਣੀ ਅਤੇ ਸਿਰਕਾ ਮਿਲਾਓ ਅਤੇ ਜਿੱਥੇ ਵੀ ਦਾਗ ਲਗਾ ਹੋਵੇ ਉਸ 'ਤੇ ਸ‍ਪ੍ਰੇ ਕਰ ਦਿਓ।

ਉਸ ਤੋਂ ਬਾਅਦ ਉਸ ਨੂੰ ਕਿਸੇ ਸੂਤੀ ਕੱਪੜੇ ਨਾਲ ਸਾਫ਼ ਕਰੋ। ਜੇਕਰ ਤੁਸੀਂ ਦਰੀ ਤੋਂ ਦੁਰਗੰਧ ਮਿਟਾਉਣੀ ਹੋ ਤਾਂ ਪਾਣੀ ਅਤੇ ਸਿਰਕੇ ਦਾ ਘੋਲ ਬਣਾ ਲਓ ਅਤੇ ਉਸ ਨੂੰ ਛਿੜਕ ਦਿਓ। ਤੁਸੀਂ ਚਾਹੋ ਤਾਂ ਇਸ ਘੋਲ ਨੂੰ ਰੋਜ ਹੀ ਇਸ‍ਤੇਮਾਲ ਕਰ ਸਕਦੇ ਹੋ, ਇਸ ਨਾਲ ਦਰੀ ਤੋਂ ਕਦੇ ਵੀ ਬਦਬੂ ਨਹੀਂ ਆਵੇਗੀ। ਕਦੇ ਵੀ ਮੈਟ ਨੂੰ ਡਰਾਇਰ ਨਾਲ ਨਾ ਸੁਖਾਓ ਵਰਨਾ ਉਹ ਖ਼ਰਾਬ ਜਾਂ ਫਟ ਵੀ ਸਕਦਾ ਹੈ। ਚੰਗਾ ਹੋਵੇਗਾ ਕਿ ਉਸ ਨੂੰ ਬਾਹਰ ਧੁੱਪੇ ਹੀ ਸੁਖਾਓ ਅਤੇ ਕਦੇ ਵੀ ਉਸ ਨੂੰ ਮੋੜ ਕੇ ਨਾ ਰੱਖੋ ਵਰਨਾ ਉਸ ਵਿਚ ਨਿਸ਼ਾਨ ਪੈਣ ਦੀ ਸੰਭਾਵਾਨਾ ਵੱਧ ਜਾਂਦੀ ਹੈ।