ਨਿੰਬੂ ਦੇ ਇਹ 7 ਉਪਾਅ ਚਮਕਾਉਣਗੇ ਪੂਰਾ ਘਰ

ਏਜੰਸੀ

ਜੀਵਨ ਜਾਚ, ਕਲਾ ਤੇ ਡਿਜ਼ਾਈਨ

ਨਿੰਬੂ ਆਪਣੇ ਚਟਪਟੇ ਅਤੇ ਖੱਟੇ ਸੁਆਦ ਕਾਰਨ ਖਾਣੇ ਵਿਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ

Lemon

ਨਿੰਬੂ ਆਪਣੇ ਚਟਪਟੇ ਅਤੇ ਖੱਟੇ ਸੁਆਦ ਕਾਰਨ ਖਾਣੇ ਵਿਚ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ। ਪਰ ਇਸ ਦੇ ਕੁਝ ਖਾਸ ਗੁਣਾਂ ਦੇ ਕਾਰਨ ਇਸ ਦੀ ਵਰਤੋਂ ਸੁੰਦਰਤਾ ਵਧਾਉਣ ਦੇ ਲਈ ਅਤੇ ਘਰ ਦੀ ਸਫਾਈ ਵਿਚ ਵੀ ਖੂਬ ਕੀਤੀ ਜਾਂਦੀ ਹੈ। ਆਓ, ਜਾਣੋ ਨਿੰਬੂ ਦੇ ਅਜਿਹੇ ਹੀ 7 ਉਪਾਅ ਜੋ ਤੁਹਾਡੇ ਘਰ ਦੇ ਹਰ ਕੋਨੇ ਨੂੰ ਚਮਕਦਾਰ ਬਣਾਉਣਗੇ…

1. ਮਾਈਕ੍ਰੋਵੇਵ ਨੂੰ ਸਾਫ ਕਰਨ ਦੇ ਲਈ ਇਕ ਕੱਪ ਪਾਣੀ ਵਿਚ ਨਿੰਬੂ ਦੇ ਟੁਕੜੇ ਕੱਟ ਕੇ ਇਸ ਨੂੰ ਮਾਈਕ੍ਰੋਵੇਵ ਵਿਚ 15 ਮਿੰਟ ਦੇ ਲਈ ਗਰਮ ਹੋਣ ਦੇ ਲਈ ਰੱਖੋ। ਇਸ ਤੋਂ ਬਾਅਦ ਇਸ ਨੂੰ ਕੱਢ ਲਓ ਅਤੇ ਰਸੋਈ ਦੇ ਤੌਲੀਏ ਨਾਲ ਮਾਈਕ੍ਰੋਵੇਵ ਨੂੰ ਸਾਫ਼ ਕਰੋ। ਇਹ ਇਕ ਵਾਰ ਫਿਰ ਨਵੇਂ ਬਣ ਜਾਵੇਗਾ।

2. ਕੂੜੇ ਦੇ ਡੱਬੇ ਵਿਚੋਂ ਬਦਬੂ ਦੂਰ ਕਰਨ ਲਈ ਨਿੰਬੂ ਦੇ ਰਸ ਨੂੰ ਚੰਗੀ ਤਰ੍ਹਾਂ ਇਸ ਵਿਚ ਪਾਓ ਅਤੇ ਫਿਰ ਇਸ ਨੂੰ ਠੰਡੇ ਪਾਣੀ ਨਾਲ ਧੋ ਲਓ।
3. ਸਬਜ਼ੀਆਂ ਨੂੰ ਕੱਟਣ ਵਾਲੇ ਬੋਰਡ ਤੋਂ ਫਲ ਅਤੇ ਸਬਜ਼ੀਆਂ ਦੇ ਦਾਗ ਹਟਾਉਣ ਲਈ ਇਸ 'ਤੇ ਨਿੰਬੂ ਦਾ ਟੁਕੜਾ ਰਗੜਨ ਨਾਲ ਸਬਜ਼ੀਆਂ ਦੇ ਦਾਗ ਅਤੇ ਬਦਬੂ ਦੋਵੇਂ ਦੂਰ ਹੋ ਜਾਣਗੇ।

4. ਕਪੜਿਆਂ ਤੋਂ ਦਾਗ ਹਟਾਉਣ ਲਈ ਉਸ ਦਾਗ 'ਤੇ ਨਿੰਬੂ ਦਾ ਟੁਕੜਾ ਰਗੜੋ ਅਤੇ ਫਿਰ ਇਸ ਨੂੰ ਧੋ ਲਓ ਅਤੇ ਧੁੱਪ ਵਿਚ ਸੁੱਕੋ। ਦਾਗ਼ ਮਿਟ ਜਾਣਗੇ।
5. ਬਾਥਰੂਮ ਵਿਚ ਲੱਗੇ ਸਟੀਲ ਦੇ ਨਲ ਵਿਚ ਲਗੇ ਦਾਗ ਹਚਾਉਣ ਵਿਚ ਵੀ ਨਿੰਬੂ ਬਹੁਤ ਫਾਇਦੇਮੰਦ ਹੈ।

6. ਸਿੰਕ ਨੂੰ ਸਾਫ ਕਰਨ ਲਈ ਨਿੰਬੂ ਨੂੰ ਨਮਕ ਵਿਚ ਨਿਚੋੜ ਕੇ ਸੰਘਣਾ ਪੇਸਟ ਬਣਾ ਲਓ ਅਤੇ ਇਸ ਨੂੰ ਸਾਬਣ ਦੇ ਘੋਲ ਵਿਚ ਮਿਲਾ ਕੇ ਸਿੰਕ ਨੂੰ ਸਾਫ ਕਰੋ।
7. ਤੁਸੀਂ ਖਿੜਕੀਆਂ ਦੇ ਸ਼ੀਸ਼ੇ, ਸ਼ੀਸ਼ੇ ਦੇ ਦਰਵਾਜ਼ੇ ਅਤੇ ਇੱਥੋਂ ਤੱਕ ਕਿ ਆਪਣੀ ਕਾਰ ਦੇ ਸ਼ੀਸ਼ੇ ਵੀ ਨਿੰਬੂ ਦੀ ਮਦਦ ਨਾਲ ਸਾਫ ਕਰ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।